ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਨੇ ਹਟਾਈ ਐਮਰਜੈਂਸੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਵਿਡ-19 ਨਾਲ ਨਜਿੱਠਣ ਲਈ 23 ਮਾਰਚ, 2020 ਨੂੰ ਪਹਿਲੀ ਵਾਰ ਕੀਤੀ ਗਈ ਸੀ ਐਮਰਜੈਂਸੀ ਘੋਸ਼ਿਤ

photo

 

ਟੋਰਾਂਟੋ: ਕੈਨੇਡਾ ਦੇ ਸ਼ਹਿਰ ਟੋਰਾਂਟੋ ਨੇ ਦੋ ਸਾਲਾਂ ਤੋਂ ਵੱਧ ਸਮੇਂ ਬਾਅਦ ਕੋਵਿਡ-19 ਨਾਲ ਨਜਿੱਠਣ ਲਈ ਲਗਾਈ ਗਈ ਐਮਰਜੈਂਸੀ ਨੂੰ ਰਸਮੀ ਤੌਰ 'ਤੇ ਖ਼ਤਮ ਕਰ ਦਿੱਤਾ ਹੈ। ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਸੋਮਵਾਰ ਨੂੰ ਮਿਉਂਸਪਲ ਐਮਰਜੈਂਸੀ ਨੂੰ ਖ਼ਤਮ ਕਰਨ ਲਈ ਇੱਕ ਅਧਿਕਾਰਤ ਘੋਸ਼ਣਾ ਕੀਤੀ, ਜੋ ਕਿ ਕੋਵਿਡ-19 ਮਹਾਮਾਰੀ ਦੇ ਜਵਾਬ ਵਿੱਚ ਪਹਿਲੀ ਵਾਰ 23 ਮਾਰਚ, 2020 ਨੂੰ ਘੋਸ਼ਿਤ ਕੀਤੀ ਗਈ ਸੀ।

 

 

ਟੋਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਲਾਂਕਿ ਸਿਟੀ ਆਫ ਟੋਰਾਂਟੋ ਹੁਣ ਕੋਵਿਡ-19 ਨਾਲ ਨਜਿੱਠਣ ਲਈ ਐਮਰਜੈਂਸੀ ਘੋਸ਼ਣਾ ਦੇ ਤਹਿਤ ਕੰਮ ਨਹੀਂ ਕਰ ਰਿਹਾ ਹੈ ਫਿਰ ਵੀ ਲੋਕਾਂ ਨੂੰ ਟੀਕਾਕਰਨ ਕਰਵਾਉਣ ਅਤੇ ਆਰਥਿਕ ਸੁਧਾਰ ਦੀ ਅਗਵਾਈ ਕਰਨ ਲਈ ਸਾਡਾ ਕੰਮ ਜਾਰੀ ਹੈ।