ਜੀ-7 ਨੇ ਇਰਾਨ ਨੂੰ ਪਰਮਾਣੂ ਪ੍ਰੋਗਰਾਮ ਨੂੰ ਸ਼ਾਂਤੀਪੂਰਨ ਬਣਾਏ ਰੱਖਣ ਦਾ ਸੰਕਲਪ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜੀ-7 ਦੇਸ਼ਾਂ ਦੇ ਨੇਤਾਵਾਂ ਨੇ ਅਮਰੀਕਾ ਦੇ ਨਾਲ ਇਕ ਸਾਂਝੇ ਬਿਆਨ ਵਿਚ ਸੰਕਲਪ ਕੀਤਾ ਕਿ ਉਹ ਇਹ ਯਕੀਨੀ ਕਰਨਗੇ ਕਿ ਇਰਾਨ ਦਾ ਪਰਮਾਣੂ ਪ੍ਰੋਗਰਾਮ ਸ਼ਾਂਤੀਪੂਰਨ ਬਣਿਆ ਰਹੇ।

G7 decided to keep Iran as a nuclear program peacefully

ਲਾ ਮਾਲਬਯੀ (ਕੈਨੇਡਾ) : ਜੀ-7 ਦੇਸ਼ਾਂ ਦੇ ਨੇਤਾਵਾਂ ਨੇ ਅਮਰੀਕਾ ਦੇ ਨਾਲ ਇਕ ਸਾਂਝੇ ਬਿਆਨ ਵਿਚ ਸੰਕਲਪ ਕੀਤਾ ਕਿ ਉਹ ਇਹ ਯਕੀਨੀ ਕਰਨਗੇ ਕਿ ਇਰਾਨ ਦਾ ਪਰਮਾਣੂ ਪ੍ਰੋਗਰਾਮ ਸ਼ਾਂਤੀਪੂਰਨ ਬਣਿਆ ਰਹੇ। ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਯੂਰਪੀ ਗਠਜੋੜ ਸਹਿਯੋਗੀ ਟਰੰਪ ਦੇ ਇਸ ਕੌਮਾਂਤਰੀ ਸਮਝੌਤੇ ਤੋਂ ਖ਼ੁਦ ਨੂੰ ਅਲੱਗ ਕਰਨ ਦੇ ਫ਼ੈਸਲੇ ਤੋਂ ਨਾਰਾਜ਼ ਹਨ। 

ਕੈਨੇਡਾ ਵਿਚ ਹੋਏ ਦੋ ਦਿਨਾ ਸ਼ਿਖ਼ਰ ਸੰਮੇਲਨ ਦੀ ਸਮਾਪਤੀ ਮੌਕੇ ਨੇਤਾਵਾਂ ਨੇ ਕਿਹਾ ਕਿ ਅਸੀਂ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਸਥਾਈ ਤੌਰ 'ਤੇ ਸ਼ਾਂਤੀਪੂਰਨ ਬਣਾਏ ਰੱਖਣ ਲਈ ਪ੍ਰਤੀਬੱਧ ਹਾਂ। ਇਰਾਨ ਕੌਮਾਂਤਰੀ ਤੌਰ 'ਤੇ ਕੀਤੇ ਗਏ ਵਾਅਦੇ ਦੇ ਅਨੁਰੂਪ ਕਦੇ ਵੀ ਪਰਮਾਣੂ ਹਥਿਆਰ ਤਿਆਰ ਕਰਨ ਜਾਂ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। 

ਜੀ-7 ਵਿਚ ਜਰਮਨੀ, ਫਰਾਂਸ ਅਤੇ ਬ੍ਰਿਟੇਨ ਵਰਗੇ ਦੇਸ਼ ਸ਼ਾਮਲ ਹਨ। ਇਨ੍ਹਾਂ ਨੇ 2015 ਵਿਚ ਅਮਰੀਕਾ ਦੇ ਨਾਲ ਮਿਲ ਕੇ ਇਰਾਨ ਦੇ ਪਰਮਾਣੂ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ, ਜਿਸ ਤੋਂ ਬਾਅਦ ਇਰਾਨ ਤੋਂ ਪਾਬੰਦੀਆਂ ਹਟਾਈਆਂ ਗਈਆਂ ਸਨ। 

ਡਰਾਫਟ 'ਚ ਅਪ੍ਰਤੱਖ ਰੂਪ ਨਾਲ ਅਮਰੀਕਾ ਅਤੇ ਕੁੱਝ ਹੋਰ ਯੂਰਪੀ ਦੇਸ਼ਾਂ ਦੇ ਉਸ ਦੋਸ਼ਾਂ ਦਾ ਵੀ ਹਵਾਲਾ ਦਿਤਾ ਹੈ, ਜਿਸ 'ਚ ਉਨ੍ਹਾਂ ਨੇ ਰੂਸ 'ਤੇ ਉਨ੍ਹਾਂ ਦੇ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਗਾਇਆ ਸੀ। ਰੂਸ ਹਾਲਾਂਕਿ ਇਸ ਤਰ੍ਹਾਂ ਦੀ ਕਿਸੇ ਵੀ ਭੂਮਿਕਾ ਤੋਂ ਇਨਕਾਰ ਕਰਦਾ ਰਿਹਾ ਹੈ।

ਜੀ-7 ਦੇਸ਼ਾਂ ਦੇ ਡਰਾਫਟ 'ਚ ਕਿਹਾ,''ਵਿਦੇਸ਼ੀ ਤਾਕਤਾਂ ਸਾਡੇ ਲੋਕਤੰਤਰੀ ਸਮਾਜ ਅਤੇ ਸੰਸਥਾਵਾਂ, ਸਾਡੀਆਂ ਚੋਣ ਪ੍ਰਕਿਰਿਆਵਾਂ, ਸਾਡੀ ਪ੍ਰਭੂਸੱਤਾ ਅਤੇ ਸੁਰੱਖਿਆ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਡਰਾਫਟ ਮੁਤਾਬਕ ਅਮਰੀਕਾ, ਕੈਨੇਡਾ, ਜਾਪਾਨ, ਬ੍ਰਿਟੇਨ, ਇਟਲੀ, ਜਰਮਨੀ ਅਤੇ ਫਰਾਂਸ ਨੇ ਸਾਰੇ ਤਰ੍ਹਾਂ ਦੇ ਰਾਜਨੀਤਕ ਪ੍ਰਚਾਰ ਦੌਰਾਨ ਸਾਰੇ ਰਾਜਨੀਤਕ ਦਲਾਂ ਦੇ ਚੰਦੇ 'ਚ ਉੱਚ ਪਾਰਦਰਸ਼ਿਤਾ ਨਿਸ਼ਚਿਤ ਕਰਨ 'ਤੇ ਵੀ ਸਹਿਮਤੀ ਪ੍ਰਗਟ ਕੀਤੀ।