ਨਿਊਜ਼ੀਲੈਂਡ ਦੇ ਆਵਾਜਾਈ ਮੰਤਰੀ ਨੂੰ ਭਰਨਾ ਪਿਆ 500 ਡਾਲਰ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੇਸ਼ ਭਾਵੇਂ ਕੋਈ ਵੀ ਹੋਵੇ ਕਾਨੂੰਨ ਦੀ ਪਾਲਣਾ ਕਰਨੀ ਹਰ ਇਕ ਦਾ ਫ਼ਰਜ਼ ਹੈ, ਚਾਹੇ ਉਹ ਆਮ ਆਦਮੀ ਹੋਵੇ ਜਾਂ ਫਿਰ ਮੰਤਰੀ.............

Phil Twyford

ਆਕਲੈਂਡ : ਦੇਸ਼ ਭਾਵੇਂ ਕੋਈ ਵੀ ਹੋਵੇ ਕਾਨੂੰਨ ਦੀ ਪਾਲਣਾ ਕਰਨੀ ਹਰ ਇਕ ਦਾ ਫ਼ਰਜ਼ ਹੈ, ਚਾਹੇ ਉਹ ਆਮ ਆਦਮੀ ਹੋਵੇ ਜਾਂ ਫਿਰ ਮੰਤਰੀ। ਨਿਊਜ਼ੀਲੈਂਡ ਦੇ ਆਵਾਜਾਈ ਮੰਤਰੀ ਨੂੰ ਵੀ ਇਸ ਦਾ ਪ੍ਰਤੱਖ ਪ੍ਰਮਾਣ ਉਦੋਂ ਮਿਲਿਆ ਜਦੋਂ ਉਹ ਇਕ ਉਡਾਨ ਦੌਰਾਨ ਜਹਾਜ਼ ਦੇ ਤੁਰਨ ਵੇਲੇ ਕੀਤੀ ਜਾ ਰਹੀ ਤਿਆਰੀ ਦੌਰਾਨ ਫ਼ੋਨ ਕਰਨ ਲੱਗ ਪਏ। ਉਸ ਵੇਲੇ ਜਹਾਜ਼ ਨੇ ਭਾਵੇਂ ਉਡਾਨ ਨਹੀਂ ਭਰੀ ਸੀ, ਪਰ ਮੋਬਾਈਲ ਬੰਦ ਕਰਨ ਦਾ ਆਦੇਸ਼ ਜਾਰੀ ਹੋ ਚੁੱਕਾ ਸੀ।

ਕਾਨੂੰਨ ਦੀ ਉਲੰਘਣਾ ਦੇ ਦੋਸ਼ ਵਿਚ ਜਿਥੇ ਦੇਸ਼ ਦੇ ਆਵਾਜ਼ਾਈ ਮੰਤਰੀ ਫਿਲ ਟਾਈਫੋਰਡ ਨੂੰ ਪ੍ਰਧਾਨ ਮੰਤਰੀ ਸਾਹਮਣੇ ਨੀਵਾਂ ਹੋਣਾ ਪਿਆ ਉਥੇ ਉਸ ਨੂੰ ਅਪਣੇ ਅਸਤੀਫ਼ੇ ਦੀ ਪੇਸਕਸ਼ ਤਕ ਕਰਨੀ ਪਈ। ਇਹ ਅਸਤੀਫ਼ਾ ਭਾਵੇਂ ਮਨਜੂਰ ਨਹੀਂ ਕੀਤਾ ਗਿਆ ਸੀ। ਪਰ ਹੁਣ ਇਸ ਮੰਤਰੀ ਸਾਹਿਬ ਨੂੰ 500 ਡਾਲਰ ਦਾ ਜੁਰਮਾਨਾ ਭਰਨਾ ਪਿਆ ਹੈ। ਸੋ ਇਨ੍ਹਾਂ ਮੁਲਕਾਂ 'ਚ ਕਾਨੂੰਨ ਸਭ ਲਈ ਇਕੋ ਜਿਹਾ ਲਾਗੂ ਹੁੰਦਾ ਹੈ।