ਦੱਖਣੀ ਅਫਰੀਕਾ ਦੇ ਬਾਰ 'ਚ ਚੱਲੀ ਗੋਲੀ, ਦਰਜਨ ਤੋਂ ਵੱਧ ਦੀ ਗਈ ਜਾਨ 

ਏਜੰਸੀ

ਖ਼ਬਰਾਂ, ਕੌਮਾਂਤਰੀ

3 ਹੋਰ ਹੋਏ ਗੰਭੀਰ ਜ਼ਖਮੀ 

South Africa: mass shooting at bar in Johannesburg

ਜੋਹਾਨਸਬਰਗ  : ਸਥਾਨਕ ਸੋਵੇਟੋ ਟਾਊਨਸ਼ਿਪ ਵਿੱਚ ਇੱਕ ਬਾਰ ਗੋਲੀਬਾਰੀ ਹੋਈ ਜਿਸ ਵਿਚ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਗੋਲੀਬਾਰੀ ਵਿਚ 14 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਦੱਸ ਦੇਈ ਕਿ ਸ਼ਨੀਵਾਰ ਦੇਰ ਰਾਤ ਇਹ ਘਟਣ ਵਾਪਰੀ ਜਿਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਨੇ ਦੱਸਿਆ ਕਿ ਉਹ ਰਿਪੋਰਟਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਮਿੰਨੀ ਬੱਸ ਟੈਕਸੀ ਵਿੱਚ ਆਏ ਕੁਝ ਵਿਅਕਤੀਆਂ ਵਲੋਂ ਗੋਲੀਬਾਰੀ ਕੀਤੀ ਗਈ। ਵਾਰਦਾਤ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਕ੍ਰਿਸ ਹਨੀ ਬਰਗਾਵਨਾਥ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।

ਗੋਲੀਬਾਰੀ ਬਾਰੇ ਸੂਚਨਾ ਮਿਲਣ 'ਤੇ ਪੁਲਿਸ ਦੀਆਂ ਟੀਮਾਂ ਤੁਰੰਤ ਪਹੁੰਚੀਆਂ। ਗੌਤੇਂਗ ਪ੍ਰਾਂਤ ਦੇ ਪੁਲਿਸ ਕਮਿਸ਼ਨਰ, ਲੈਫਟੀਨੈਂਟ ਜਨਰਲ ਇਲਿਆਸ ਮਾਵੇਲਾ ਨੇ ਕਿਹਾ ਕਿ ਘਟਨਾ ਸਥਾਨ ਤੋਂ ਮਿਲੇ ਕਾਰਤੂਸ ਦੀ ਗਿਣਤੀ ਦਰਸਾਉਂਦੀ ਹੈ ਕਿ ਇਹ ਬੰਦਿਆਂ ਦਾ ਇੱਕ ਸਮੂਹ ਸੀ ਜਿਸ ਨੇ ਗਾਰਡਾਂ 'ਤੇ ਗੋਲੀਆਂ ਚਲਾਈਆਂ ਸਨ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਸ ਦੇ ਕਰਨਾ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।