Trending News : 2 ਸਾਲਾਂ ਤੋਂ ਚਕਮਾ ਦੇ ਰਿਹਾ ਸੀ ਅਪਰਾਧੀ, ਪਤਨੀ ਦੀ ਬੇਵਕੂਫੀ ਕਾਰਨ ਚੜਿਆ ਪੁਲਿਸ ਦੇ ਅੜਿੱਕੇ
ਬ੍ਰਾਜ਼ੀਲ 'ਚ ਗ੍ਰਿਫਤਾਰ ਹੋਣ ਤੋਂ ਪਹਿਲਾਂ ਉਹ ਦੋ ਸਾਲ ਤੱਕ ਫਰਾਰ ਸੀ
Trending News : 2 ਸਾਲ ਤੱਕ ਕਾਨੂੰਨ ਤੋਂ ਬਚਣ ਤੋਂ ਬਾਅਦ ਪੁਲਿਸ ਨੇ ਬ੍ਰਾਜ਼ੀਲ ਦੇ ਇੱਕ ਡਰੱਗ ਮਾਫੀਆ (Brazilian drug lord ) ਨੂੰ ਆਖਰਕਾਰ ਗ੍ਰਿਫਤਾਰ ਕਰ ਲਿਆ ਹੈ। ਰੋਨਾਲਡ ਰੋਲੈਂਡ (Ronald Roland ) ਦੇ ਮੈਕਸੀਕੋ (Mexico ) ਵਿੱਚ ਡਰੱਗ ਕਾਰਟੇਲ ਨਾਲ ਸਬੰਧ ਸਨ ਅਤੇ ਪਿਛਲੇ ਪੰਜ ਸਾਲਾਂ ਵਿੱਚ ਉਹ 900 ਮਿਲੀਅਨ ਡਾਲਰ ਦੀ ਹੇਰਾਫੇਰੀ ਕਰ ਚੁੱਕਾ ਸੀ। ਬ੍ਰਾਜ਼ੀਲ 'ਚ ਗ੍ਰਿਫਤਾਰ ਹੋਣ ਤੋਂ ਪਹਿਲਾਂ ਉਹ ਦੋ ਸਾਲ ਤੱਕ ਫਰਾਰ ਸੀ ਪਰ ਪਤਨੀ ਦੀ ਬੇਵਕੂਫੀ ਕਾਰਨ ਉਹ ਪੁਲਿਸ ਦੇ ਅੜਿੱਕੇ ਚੜ੍ਹ ਗਿਆ।
ਖ਼ਬਰਾਂ ਮੁਤਾਬਕ ਉਸਦੀ ਪਤਨੀ ਆਂਦਰੇਜਾ ਡੀ ਲੀਮਾ (Andrezza de Lima )ਨੇ ਇੰਸਟਾਗ੍ਰਾਮ 'ਤੇ ਉਸਨੂੰ ਲੰਚ ਲੋਕੇਸ਼ਨ 'ਤੇ ਟੈਗ ਕੀਤਾ ਸੀ। ਡੀ ਲੀਮਾ ਕੋਲ ਇੱਕ ਬਿਕਨੀ ਦੀ ਦੁਕਾਨ ਸੀ, ਜੋ ਉਨ੍ਹਾਂ ਕਈ ਬਿਜਨੈੱਸ 'ਚੋਂ ਇੱਕ ਸੀ ,ਜਿਸ ਦਾ ਇਸਤੇਮਾਲ ਰੋਲੈਂਡ ਮਨੀ ਲਾਂਡਰਿੰਗ ਲਈ ਕਰਦਾ ਸੀ।
ਲੰਚ ਡੇਟ ਦੇ ਨਾਂ 'ਤੇ ਡੀ ਲੀਮਾ ਨੇ ਆਪਣੇ ਪਤੀ ਦੀ ਜਾਇਦਾਦ ਨੂੰ ਦਿਖਾਉਂਦੇ ਹੋਏ ਇਹ ਇੰਸਟਾਗ੍ਰਾਮ ਪੋਸਟ ਕੀਤਾ। ਤਸਵੀਰਾਂ ਅਤੇ ਵੀਡੀਓ 'ਚ ਡਰੱਗ ਮਾਫੀਆ ਪਰਿਵਾਰ ਨਾਲ ਛੁੱਟੀਆਂ ਮਨਾਉਂਦਾ ਨਜ਼ਰ ਆ ਰਿਹਾ ਹੈ। ਪੁਲਿਸ ਨੇ ਇਸ ਸਥਾਨ ਦਾ ਪਤਾ ਲਗਾਇਆ ਅਤੇ ਰੋਲੈਂਡ ਨੂੰ ਗ੍ਰਿਫਤਾਰ ਕਰ ਲਿਆ।
ਦਿਲਚਸਪ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਸੋਸ਼ਲ ਮੀਡੀਆ ਪੋਸਟ ਨੇ ਰੋਨਾਲਡ ਰੋਲੈਂਡ ਨੂੰ ਮੁਸੀਬਤ ਵਿੱਚ ਫਸਾ ਦਿੱਤਾ ਹੋਵੇ। ਪੁਲਿਸ ਨੇ ਇਸ ਤੋਂ ਪਹਿਲਾਂ 50 ਸਾਲਾ ਰੋਨਾਲਡ ਨੂੰ ਉਸਦੀ ਸਾਬਕਾ ਪਤਨੀ ਦੁਆਰਾ ਸ਼ੇਅਰ ਕੀਤੀ ਇੱਕ ਪੋਸਟ ਦੇ ਅਧਾਰ 'ਤੇ ਗ੍ਰਿਫਤਾਰ ਕੀਤਾ ਸੀ।
ਜਦੋਂ ਇਹ ਖਬਰ ਸੋਸ਼ਲ ਮੀਡੀਆ 'ਤੇ ਆਈ ਤਾਂ ਲੋਕਾਂ ਨੇ ਇਸ 'ਤੇ ਕਾਫੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਕ ਯੂਜ਼ਰ ਨੇ ਲਿਖਿਆ- ਇਸ ਤੋਂ ਜ਼ਿਆਦਾ ਬੇਵਕੂਫੀ ਹੋਰ ਕੁਝ ਨਹੀਂ ਹੋ ਸਕਦੀ। ਦੂਜੇ ਨੇ ਲਿਖਿਆ- ਪਤਨੀ ਦਾ ਸੋਸ਼ਲ ਮੀਡੀਆ ਅਕਾਊਂਟ ਵੀ ਕਿਹੋ ਜਿਹਾ ਸੀ, ਜੇਕਰ ਮੈਂ ਹੁੰਦੀ ਤਾਂ ਡਰ ਕੇ ਰਹਿੰਦੀ। ਕਥਿਤ ਤੌਰ 'ਤੇ, ਰੋਨਾਲਡ ਅਤੇ ਉਸਦੀ ਪਤਨੀ, ਜਿਸ ਦੀ ਡਰੱਗ ਬਿਜਨੈੱਸ ਵਿੱਚ ਸੰਭਾਵਤ ਸ਼ਮੂਲੀਅਤ ਲਈ ਜਾਂਚ ਚੱਲ ਰਹੀ ਹੈ, ਨੇ ਇਸ ਮਾਮਲੇ 'ਤੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਇਸ ਸਮੇਂ ਕੋਈ ਟਿੱਪਣੀ ਨਹੀਂ ਕਰਨਗੇ।