NATO News: ਨਾਟੋ ਮੈਂਬਰਾਂ ’ਚ ਸਭ ਤੋਂ ਘੱਟ ਯੋਗਦਾਨ ਦੇਣ ਵਾਲਾ ਦੇਸ਼ ਬਣਿਆ ਕੈਨੇਡਾ

ਏਜੰਸੀ

ਖ਼ਬਰਾਂ, ਕੌਮਾਂਤਰੀ

NATO News:ਕੈਨੇਡੀਅਨ ਪ੍ਰਧਾਨ ਮੰਤਰੀ ਇਸ ਸਾਲ ਦੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਵਾਸ਼ਿੰਗਟਨ ਪਹੁੰਚ ਗਏ ਹਨ,

NATO News: Canada has become the least contributing country among NATO members

 

NATO News: ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੀ ਮੇਜ਼ਬਾਨੀ ਵਿਚ ਹੋਣ ਵਾਲੇ ਨਾਟੋ ਸੰਮੇਲਨ ਦੀ ਪੂਰਵ ਸੰਧਿਆ 'ਤੇ ਸੋਮਵਾਰ ਨੂੰ ਇਕ ਪ੍ਰਮੁੱਖ ਅਮਰੀਕੀ ਮੀਡੀਆ ਸੰਸਥਾ ਨੇ ਕਿਹਾ ਕਿ ਕੈਨੇਡਾ ਇਸ 32 ਮੈਂਬਰੀ ਫੌਜੀ ਗਠਜੋੜ ਵਿਚ ਸਭ ਤੋਂ ਘੱਟ ਯੋਗਦਾਨ ਦੇਣ ਵਾਲੇ ਦੇਸ਼ਾਂ ਵਿਚੋਂ ਇਕ ਬਣ ਗਿਆ ਹੈ। 

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਸਾਲ ਦੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਵਾਸ਼ਿੰਗਟਨ ਪਹੁੰਚ ਗਏ ਹਨ।

ਟਰੂਡੋ ਦੇ ਦਫ਼ਤਰ ਨੇ ਕਿਹਾ ਕਿ ਇੱਥੇ ਮੀਟਿੰਗਾਂ ਦੌਰਾਨ ਉਹ ਪੂਰੇ ਯੂਰਪ ਵਿੱਚ ਨਾਟੋ ਦੇ ਸਮੂਹਿਕ ਰੱਖਿਆ ਯਤਨਾਂ ਵਿੱਚ ਕੈਨੇਡਾ ਦੇ ਯੋਗਦਾਨ ਨੂੰ ਉਜਾਗਰ ਕਰਨਗੇ।