Kyiv News : ਰੂਸ ਨੇ ਮੁੜ ਕੀਵ 'ਤੇ ਦਾਗ਼ੀਆਂ ਮਿਜ਼ਾਈਲਾਂ ਤੇ ਡਰੋਨ, ਦੋ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Kyiv News : ਯੂਕਰੇਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ

ਰੂਸ ਨੇ ਮੁੜ ਕੀਵ 'ਤੇ ਦਾਗ਼ੀਆਂ ਮਿਜ਼ਾਈਲਾਂ ਤੇ ਡਰੋਨ, ਦੋ ਮੌਤਾਂ

Kyiv News in Punjabi : ਰੂਸ ਨੇ ਦੇਰ ਰਾਤ ਨੂੰ ਯੂਕਰੇਨ ਦੀ ਰਾਜਧਾਨੀ ’ਤੇ ਫਿਰ ਤੋਂ ਵੱਡੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ, ਜਿਸ ਵਿਚ ਸ਼ਹਿਰ ਦੇ ਕਈ ਇਲਾਕਿਆਂ ਵਿਚ ਅੱਗ ਲੱਗਣ ਕਾਰਨ ਦੋ ਲੋਕ ਮਾਰੇ ਗਏ। ਯੂਕਰੇਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਇਕ ਦਿਨ ਪਹਿਲਾਂ ਵੀ ਰੂਸ ਨੇ ਯੂਕਰੇਨ ’ਤੇ ਹਵਾਈ ਹਮਲੇ ਕੀਤੇ ਸਨ। ਇਹ ਤਿੰਨ ਸਾਲ ਲੰਬੇ ਯੁੱਧ ਦੌਰਾਨ ਹੁਣ ਤਕ ਦਾ ਸੱਭ ਤੋਂ ਵੱਡਾ ਹਵਾਈ ਹਮਲਾ ਸੀ।

ਕੀਵ ਖੇਤਰੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਾਕਾਚੇਂਕੋ ਨੇ ਦੋ ਲੋਕਾਂ ਦੀ ਮੌਤ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, ‘ਇਹ ਲੋਕ ਰੂਸੀਆਂ ਦੁਆਰਾ ਮਾਰੇ ਗਏ ਸਨ। ਇਹ ਇਕ ਵੱਡਾ ਨੁਕਸਾਨ ਹੈ। ਮੈਂ ਉਨ੍ਹਾਂ ਦੇ ਪਰਵਾਰਾਂ ਅਤੇ ਅਜ਼ੀਜ਼ਾਂ ਪ੍ਰਤੀ ਅਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ।’ ਉਨ੍ਹਾਂ ਕਿਹਾ ਕਿ ਘੱਟੋ-ਘੱਟ 13 ਲੋਕ ਜ਼ਖ਼ਮੀ ਹੋ ਗਏ ਅਤੇ ਘੱਟੋ-ਘੱਟ ਪੰਜ ਹੋਰ ਜ਼ਿਲ੍ਹਿਆਂ ਵਿਚ ਰਿਹਾਇਸ਼ੀ ਇਮਾਰਤਾਂ, ਕਾਰਾਂ, ਗੋਦਾਮਾਂ, ਦਫ਼ਤਰਾਂ ਅਤੇ ਹੋਰ ਗ਼ੈਰ-ਰਿਹਾਇਸ਼ੀ ਢਾਂਚਿਆਂ ਨੂੰ ਅੱਗ ਲੱਗ ਗਈ। ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ‘ਟੈਲੀਗ੍ਰਾਮ’ ’ਤੇ ਇਕ ਪੋਸਟ ਵਿਚ ਕਿਹਾ ਕਿ ਸ਼ੇਵਚੇਂਕੀਵਸਕੀ ਜ਼ਿਲ੍ਹੇ ਵਿਚ ਇਕ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗ ਗਈ  ਅਤੇ ਬਚਾਅ ਕਰਮਚਾਰੀ ਰਾਹਤ ਅਤੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਵਿਚੋਂ ਤਿੰਨ ਸ਼੍ਰੈਪਨਲ ਨਾਲ ਜ਼ਖ਼ਮੀ ਹੋਏ ਹਨ।

ਰੂਸ ਨੇ ਹਾਲ ਹੀ ਵਿਚ ਵੱਡੇ ਪੱਧਰ ’ਤੇ ਹਵਾਈ ਹਮਲੇ ਕਰ ਕੇ ਯੂਕਰੇਨੀ ਹਵਾਈ ਰਖਿਆ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਯੂਕਰੇਨੀ ਹਵਾਈ ਸੈਨਾ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਸੀ ਕਿ ਰੂਸ ਨੇ ਮੰਗਲਵਾਰ ਰਾਤ ਨੂੰ ‘ਸ਼ਾਹਿਦ’ ਅਤੇ ‘ਡੀਕੋਏ’ ਡਰੋਨਾਂ ਨਾਲ ਯੂਕਰੇਨ ’ਤੇ ਹਮਲਾ ਕੀਤਾ ਅਤੇ 13 ਮਿਜ਼ਾਈਲਾਂ ਦਾਗ਼ੀਆਂ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਉਤਰ-ਪੱਛਮੀ ਯੂਕਰੇਨ ਵਿੱਚ ਪੋਲੈਂਡ ਅਤੇ ਬੇਲਾਰੂਸ ਸਰਹੱਦ ਦੇ ਨੇੜੇ ਸਥਿਤ ਲੁਤਸਕ ਸ਼ਹਿਰ ਸੱਭ ਤੋਂ ਵੱਧ ਪ੍ਰਭਾਵਿਤ ਹੋਇਆ ਜਦੋਂ ਕਿ 10 ਹੋਰ ਖੇਤਰਾਂ ’ਤੇ ਵੀ ਹਮਲਾ ਕੀਤਾ ਗਿਆ।

(For more news apart from Russia fires missiles and drones at Kiev again, two dead News in Punjabi, stay tuned to Rozana Spokesman)