ਅਫ਼ਗ਼ਾਨਿਸਤਾਨ ਨੂੰ ਕਮਜ਼ੋਰ ਬਣਾਉਣਾ ਚਾਹੁੰਦਾ ਹੈ ਪਾਕਿਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਫ਼ਗ਼ਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿ ਤਾਲਿਬਾਨ ਨੂੰ ਹਵਾਈ ਹੱਦ ਵਿਚ ਵੀ ਸਮਰਥਨ ਦੇ ਰਿਹਾ ਹੈ।

Pakistan wants to weaken Afghanistan

ਇਸਲਾਮਾਬਾਦ : ਅਫ਼ਗ਼ਾਨਿਸਤਾਨ ਨੂੰ ਪਾਕਿਸਤਾਨ ਕਮਜ਼ੋਰ ਬਣਾਈ ਰਖਣਾ ਚਾਹੁੰਦਾ ਹੈ। ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਅੱਤਵਾਦੀਆਂ ਦੀ ਹਰ ਸੰਭਵ ਮਦਦ ਕਰ ਰਿਹਾ ਹੈ। ਉਸ ਦੇ ਦੇਸ਼ ਤੋਂ ਅਫਗਾਨਿਸਤਾਨ ਦੀ ਸਰਹੱਦ ਵਿਚ ਅੱਤਵਾਦੀ ਬੇਝਿਜਕ ਦਾਖ਼ਲ ਹੋ ਰਹੇ ਹਨ। ਇਸ ਪਿੱਛੇ ਪਾਕਿਸਤਾਨ ਦੀ ਸੋਚੀ-ਸਮਝੀ ਸਾਜਸ਼ ਹੈ।

ਉਹ ਅਫ਼ਗ਼ਾਨਿਸਤਾਨ ਨੂੰ ਹਮੇਸ਼ਾ ਕਮਜ਼ੋਰ ਰਖਣਾ ਚਾਹੁੰਦਾ ਹੈ। ਸੈਂਟਰ ਫਾਰ ਪਾਲਿਟੀਕਲ ਐਂਡ ਫਾਰੇਨ ਅਫੇਅਰਜ਼ ਦੇ ਪ੍ਰਧਾਨ ਫੇਬੀਅਨ ਬਾਸਾਰਟ ਨੇ ਦੱਸਿਆ ਕਿ ਪਾਕਿਸਤਾਨ ਅਫ਼ਗ਼ਾਨਿਸਤਾਨ ਨੂੰ ਹਮੇਸ਼ਾ ਹਿੰਸਾ ਦਾ ਸ਼ਿਕਾਰ ਬਣਿਆ ਦੇਖਣਾ ਚਾਹੁੰਦਾ ਹੈ। ਉਸ ਨੂੰ ਆਪਣਾ ਫਾਇਦਾ ਇਸੇ ਵਿਚ ਦਿਖਾਈ ਦਿੰਦਾ ਹੈ। ਇਹੀ ਕਾਰਨ ਹੈ ਕਿ ਉਹ ਹੁਣ ਵੀ ਤਾਲਿਬਾਨ ਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਸਮਰਥਨ ਹੀ ਨਹੀਂ, ਪੂਰੀ ਸਰਪ੍ਰਸਤੀ ਵੀ ਦੇ ਰਿਹਾ ਹੈ।

ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿਚ ਅਫ਼ਗ਼ਾਨਿਸਤਾਨ ਦੇ ਰਾਜਦੂਤ ਗੁਲਾਮ ਇਸਕਜ਼ਈ ਨੇ ਕਿਹਾ ਸੀ ਕਿ ਅਫ਼ਗ਼ਾਨਿਸਤਾਨ ਦੀ ਸਰਕਾਰ ਸੁਰੱਖਿਆ ਪ੍ਰੀਸ਼ਦ ਨੂੰ ਇਸ ਗੱਲ ਦੇ ਪੂਰੇ ਸਬੂਤ ਸੌਂਪਣ ਲਈ ਤਿਆਰ ਹੈ ਕਿ ਪਾਕਿ ਤਾਲਿਬਾਨ ਦੀ ਸਪਲਾਈ ਚੇਨ ਬਣਿਆ ਹੋਇਆ ਹੈ। ਅਫ਼ਗ਼ਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿ ਤਾਲਿਬਾਨ ਨੂੰ ਹਵਾਈ ਹੱਦ ਵਿਚ ਵੀ ਸਮਰਥਨ ਦੇ ਰਿਹਾ ਹੈ।