ਪਹਿਲੀ ਮਿਸ ਇਰਾਕ ਨੂੰ ਮਿਲੀ ਹੱਤਿਆ ਦੀ ਧਮਕੀ, ਛੱਡ ਦਿਤਾ ਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਿਛਲੇ ਮਹੀਨੇ ਇਕ ਮਾਡਲ ਨੂੰ ਉਸ ਦੀ ਲਾਈਫ ਸਟਾਇਲ ਕਾਰਨ ਮਾਰ ਦਿਤੇ ਜਾਣ ਤੋਂ ਬਾਅਦ ਸਾਬਕਾ ਮਿਸ ਇਰਾਕ ਅਤੇ ਮਾਡਲ ਨੂੰ ਹੱਤਿਆ ਦੀ ਧਮਕੀ ਮਿਲੀ ਹੈ। ਇਸ ਤੋਂ ...

Shaimaa Qasim

ਬਗਦਾਦ/ ਜਾਰਡਨ : ਪਿਛਲੇ ਮਹੀਨੇ ਇਕ ਮਾਡਲ ਨੂੰ ਉਸ ਦੀ ਲਾਈਫ ਸਟਾਇਲ ਕਾਰਨ ਮਾਰ ਦਿਤੇ ਜਾਣ ਤੋਂ ਬਾਅਦ ਸਾਬਕਾ ਮਿਸ ਇਰਾਕ ਅਤੇ ਮਾਡਲ ਨੂੰ ਹੱਤਿਆ ਦੀ ਧਮਕੀ ਮਿਲੀ ਹੈ। ਇਸ ਤੋਂ ਬਾਅਦ 2015 ਵਿਚ ਚੁਣੀ ਗਈ ਪਹਿਲੀ ਮਿਸ ਇਰਾਕ ਸ਼ਿਮਾ ਕਾਸਿਮ ਅਬਦੁਲਰਹਿਮਾਨ ਨੇ ਇਰਾਕ ਛੱਡ ਕੇ ਜਾਰਡਨ ਵਿਚ ਸ਼ਰਨ ਲੈ ਲਈ ਹੈ। ਸ਼ਿਮਾ ਦਾ ਕਹਿਣਾ ਹੈ ਕਿ ਇਸਲਾਮਿਕ ਸਟੇਟ ਆਲ ਲੇਵਾਂਤ (ਆਈਐਸਆਈਐਲ) ਨਾਲ ਜੁੜੇ ਕੁੱਝ ਲੋਕਾਂ ਨੇ ਉਨ੍ਹਾਂ ਨੂੰ ਅਗਲੀ ਵਾਰੀ ਤੁਹਾਡੀ ਹੈ ਦਾ ਸੁਨੇਹਾ ਦਿਤਾ।

ਸ਼ਿਮਾ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਤੋਂ ਉਹ ਅਪਣੀ ਸੁਰੱਖਿਆ ਨੂੰ ਲੈ ਕੇ ਬਹੁਤ ਡਰ ਗਈ ਅਤੇ ਉਨ੍ਹਾਂ ਨੇ ਇਰਾਕ ਛੱਡਣ ਦਾ ਫੈਸਲਾ ਕਰ ਲਿਆ। ਇਕ ਸਥਾਨਕ ਨਿਊਜ਼ ਚੈਨਲ ਨੂੰ ਦਿਤੇ ਬਿਆਨ ਵਿਚ ਉਨ੍ਹਾਂ ਨੇ ਕਿਹਾ ਕਿ ਮੈਨੂੰ ਹੱਤਿਆ ਦੀ ਧਮਕੀ ਦਿਤੀ ਗਈ। ਮੇਰੀ ਜ਼ਿੰਦਗੀ ਨੂੰ ਖ਼ਤਰਾ ਹੈ। ਇਥੇ ਬਹੁਤ ਸਾਰੀਆਂ ਔਰਤਾਂ ਦੀ ਰੋਜ਼ ਹੱਤਿਆ ਹੋ ਹੀ ਹੈ। ਮੇਰੇ ਲਈ ਇਰਾਕ ਵਿਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਸੀ ਅਤੇ ਇਸ ਲਈ ਮੈਂ ਅਪਣੇ ਦੇਸ਼ ਨੂੰ ਛੱਡ ਕੇ ਜਾਰਡਨ ਵਿਚ ਰਹਿਣ ਦਾ ਫੈਸਲਾ ਕਰ ਲਿਆ ਹੈ।

ਪਿਛਲੇ ਹਫ਼ਤੇ ਹੀ ਬਗਦਾਦ ਦੇ ਵਿਚਕਾਰ ਹਿੱਸੇ ਵਿਚ ਮਾਡਲ ਅਤੇ ਇੰਸਟਾਗਰਾਮ ਸਟਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਤਾਰਾ ਫਰੇਸ ਨਾਮ ਦੀ 22 ਸਾਲ ਦੀ ਇਸ ਮਾਡਲ ਦੀ ਹੱਤਿਆ ਉਨ੍ਹਾਂ ਦੀ ਖਾਸ ਜੀਵਨਸ਼ੈਲੀ ਦੀ ਵਜ੍ਹਾ ਨਾਲ ਕੀਤੀ ਗਈ। ਫਰੇਸ ਵੀਰਵਾਰ ਨੂੰ ਅਪਣੀ ਪੋਰਸ਼ ਕਾਰ ਤੋਂ ਬਗਦਾਦ ਦੇ ਕੈਂਪ ਸਾਰਾਹ ਹਿੱਸੇ ਤੋਂ ਲੰਘ ਰਹੀਆਂ ਸਨ। ਉਸੀ ਸਮੇਂ ਉਨ੍ਹਾਂ 'ਤੇ ਗੋਲੀਬਾਰੀ ਕੀਤੀ ਗਈ। ਇਰਾਕ ਵਿਚ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਅਤੇ ਆਧੁਨਿਕ ਜੀਵਨਸ਼ੈਲੀ ਵਾਲੀ ਕਈ ਔਰਤਾਂ ਦੀ ਹੱਤਿਆ ਕੀਤੀ ਗਈ ਹੈ।

ਇਰਾਕ ਦੀ ਬਾਬੀ ਡਾਲ ਕਹੀ ਜਾਣ ਵਾਲੀ ਅਤੇ ਪਲਾਸਟਿਕ ਸਰਜਨ ਡਾਕਟਰ ਰਫੀਲ ਅਲ - ਯਾਸੀਰੀ ਦੀ ਵੀ ਹੱਤਿਆ ਕੀਤੀ ਗਈ। ਹਾਲਾਂਕਿ, ਪ੍ਰਸ਼ਾਸਨ ਨੇ ਸ਼ੁਰੂਆਤੀ ਜਾਂਚ ਵਿਚ ਉਨ੍ਹਾਂ ਦੀ ਮੌਤ ਦਾ ਕਾਰਨ ਡਰਗਸ ਓਵਰਡੋਜ਼ ਦੱਸਿਆ ਸੀ।