ਗਾਜ਼ਾ ਵਿਚ ਛੋਟੀ ਉਮਰ ਦੇ 55,000 ਬੱਚੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ : ਸੰਯੁਕਤ ਰਾਸ਼ਟਰ
ਕਮਜ਼ੋਰੀ ਦੇ ਇਲਾਜ ਲਈ ਹਫ਼ਤਿਆਂ ਦੇ ਵਿਸ਼ੇਸ਼ ਪੋਸ਼ਣ ਅਤੇ ਕਈ ਵਾਰ ਹਸਪਤਾਲ ਵਿਚ ਭਰਤੀ ਹੋਣ ਦੀ ਲੋੜ ਹੁੰਦੀ ਹੈ।
55,000 young children in Gaza suffer from severe malnutrition UN News : ਇਜ਼ਰਾਈਲ ਅਤੇ ਹਮਾਸ ਵਿਚਕਾਰ ਦੋ ਸਾਲਾਂ ਦੀ ਜੰਗ ਅਤੇ ਗੰਭੀਰ ਭੋਜਨ ਦੀ ਘਾਟ ਕਾਰਨ ਗਾਜ਼ਾ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ 54,600 ਤੋਂ ਵੱਧ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਗਏ ਹਨ, ਜਿਨ੍ਹਾਂ ਵਿਚੋਂ 12,800 ਤੋਂ ਵੱਧ ਗੰਭੀਰ ਰੂਪ ਵਿਚ ਪ੍ਰਭਾਵਿਤ ਹੋਏ ਹਨ, ਸੰਯੁਕਤ ਰਾਸ਼ਟਰ ਦੇ ਇੱਕ ਨਵੇਂ ਅਧਿਐਨ ਵਿਚ ਇਹ ਪ੍ਰਗਟਾਵਾ ਕੀਤਾ ਗਿਆ।
ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ ਫ਼ਾਰ ਫ਼ਲਸਤੀਨ ਰਿਫ਼ਿਊਜੀਜ਼ ਇਨ ਦਿ ਨੀਅਰ ਈਸਟ’ ਜੋ ਕਿ ਫ਼ਲਸਤੀਨੀ ਸ਼ਰਨਾਰਥੀਆਂ ਨੂੰ ਮੁੱਢਲੀ ਸਿਹਤ ਸੰਭਾਲ ਪ੍ਰਦਾਨ ਕਰਦੀ ਹੈ, ਦੇ ਇਕ ਵਿਸ਼ਲੇਸ਼ਣ ਦੇ ਅਨੁਸਾਰ, ਅਗੱਸਤ ਦੇ ਸ਼ੁਰੂ ਤਕ, ਗਾਜ਼ਾ ਵਿਚ ਛੇ ਮਹੀਨੇ ਤੋਂ ਪੰਜ ਸਾਲ ਦੀ ਉਮਰ ਦੇ ਲਗਭਗ 16 ਫ਼ੀ ਸਦੀ ਬੱਚੇ ਕੁਪੋਸ਼ਣ ਦੇ ਇਕ ਜਾਨਲੇਵਾ ਰੂਪ ਤੋਂ ਪੀੜਤ ਸਨ। ਇਸ ਨੂੰ ਜਾਨਲੇਵਾ ਕੁਪੋਸ਼ਣ ਨੂੰ ਹੱਦੋਂ ਵੱਧ ਕਮਜ਼ੋਰ (ਵੇਸਟਿੰਗ) ਕਿਹਾ ਜਾਂਦਾ ਹੈ। ਇਨ੍ਹਾਂ ਵਿਚੋਂ ਲਗਭਗ ਚਾਰ ਫ਼ੀ ਸਦੀ ਬੱਚੇ ਗੰਭੀਰ ਕਮਜ਼ੋਰੀ ਦਾ ਸ਼ਿਕਾਰ ਹਨ।
ਕਮਜ਼ੋਰੀ ਦੇ ਇਲਾਜ ਲਈ ਹਫ਼ਤਿਆਂ ਦੇ ਵਿਸ਼ੇਸ਼ ਪੋਸ਼ਣ ਅਤੇ ਕਈ ਵਾਰ ਹਸਪਤਾਲ ਵਿਚ ਭਰਤੀ ਹੋਣ ਦੀ ਲੋੜ ਹੁੰਦੀ ਹੈ। ਲੇਖਕਾਂ ਅਨੁਸਾਰ, ਬੁਧਵਾਰ ਨੂੰ ਦਿ ਲੈਂਸੇਟ ਪੱਤਰਕਾ ਵਿਚ ਪ੍ਰਕਾਸ਼ਤ ਅਧਿਐਨ, ਖੇਤਰ ਵਿਚ ਭੁੱਖਮਰੀ ਤੋਂ ਪੀੜਤ ਬੱਚਿਆਂ ’ਤੇ ਕੀਤਾ ਗਿਆ ਹੁਣ ਤਕ ਦਾ ਸੱਭ ਤੋਂ ਵਿਆਪਕ ਅਧਿਐਨ ਹੈ। ਇਹ ਜਨਵਰੀ 2024 ਅਤੇ ਅਗੱਸਤ ਦੇ ਅੱਧ ਵਿਚਕਾਰ ਗਾਜ਼ਾ ਦੇ ਦਰਜਨਾਂ ਸਿਹਤ ਕੇਂਦਰਾਂ ਅਤੇ ਮੈਡੀਕਲ ਸਾਈਟਾਂ ’ਤੇ ਲਗਭਗ 220,000 ਬੱਚਿਆਂ ਦੀ ਜਾਂਚ ’ਤੇ ਆਧਾਰਤ ਸੀ। ਅਧਿਐਨ ਵਿਚ ਪਾਇਆ ਗਿਆ ਕਿ ਗਾਜ਼ਾ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ 54,600 ਤੋਂ ਵੱਧ ਬੱਚੇ ਸੰਭਾਵਤ ਤੌਰ ’ਤੇ ਕੁਪੋਸ਼ਣ ਦਾ ਸ਼ਿਕਾਰ ਹਨ, ਜਿਨ੍ਹਾਂ ਵਿਚੋਂ 12,800 ਤੋਂ ਵੱਧ ਗੰਭੀਰ ਰੂਪ ਵਿਚ ਪ੍ਰਭਾਵਿਤ ਹਨ। (ਏਜੰਸੀ)