ਦੋ ਬਜ਼ੁਰਗ ਭਾਰਤੀ ਔਰਤਾਂ ਨੇ ਵ੍ਹੀਲਚੇਅਰ 'ਤੇ ਪੂਰੀ ਕੀਤੀ ਪੰਜ ਕਿਲੋਮੀਟਰ ਦੀ ਦੌੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੁਸੁਮ ਭਾਰਗਵ (86) ਦੁਬਈ ਦੋੜ ਵਿਚ ਹਿੱਸਾ ਲੈਣ ਵਾਲੀ ਸਭ ਤੋਂ ਬਜ਼ੁਰਗ ਭਾਗੀਦਾਰ ਸੀ।

Two elderly Indian women complete a five-kilometer race in a wheelchair

ਦੁਬਈ  : ਯੂ.ਏ.ਈ ਵਿਚ ਦੋ ਬਜ਼ੁਰਗ ਭਾਰਤੀ ਔਰਤਾਂ ਨੇ ਵ੍ਹੀਲਚੇਅਰ 'ਤੇ ਪੰਜ ਕਿਲੋਮੀਟਰ ਦੀ ਦੌੜ ਸਫ਼ਤਾਪੂਰਵਕ ਪੂਰੀ ਕੀਤੀ। ਖ਼ਲੀਜ਼ ਟਾਇਮਜ਼ ਦੀ ਖ਼ਬਰ ਦੇ ਮੁਤਾਬਕ ਭਾਰਤੀ ਮਹਿਲਾ ਕੁਸੁਮ ਭਾਰਗਵ (86) ਅਤੇ ਈਸ਼ਵਰੀ ਅੰਮਾ (78) ਨੇ ਸ਼ੁਕਰਵਾਰ ਨੂੰ ਹੋਈ 5 ਕਿਲੋਮੀਟਰ ਦੀ ਦੁਬਈ ਦੌੜ ਵਿਚ ਹਿੱਸਾ ਲਿਆ ਸੀ। ਮੀਡੀਆ ਰੀਪੋਰਟਾਂ ਵਿਚ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ ਗਈ।

ਕੁਸੁਮ ਭਾਰਗਵ (86) ਦੁਬਈ ਦੋੜ ਵਿਚ ਹਿੱਸਾ ਲੈਣ ਵਾਲੀ ਸਭ ਤੋਂ ਬਜ਼ੁਰਗ ਭਾਗੀਦਾਰ ਸੀ। ਉਨ੍ਹਾਂ ਨੇ ਕਿਹਾ ਕਿ,''ਇਹ ਇਕ ਸ਼ਾਨਦਾਰ ਅਨੁਭਵ ਸੀ। ਭਾਰਗਵ ਨੇ ਕਿਹਾ, ''ਮੈਂ ਬਹੁਤ ਸਾਰੇ ਲੋਕਾਂ ਨਾਲ ਮੁਲਾਕਾਤ ਕੀਤੀ। ਮੈਂ 5 ਕਿਲੋਮੀਟਰ ਦੀ ਦੌੜ ਪੂਰੀ ਕੀਤੀ ਅਤੇ ਇਸ ਦਾ ਕ੍ਰੈਡਿਟ ਮੇਰੀ ਨੂੰਹ ਨੂੰ ਜਾਂਦਾ ਹੈ।'' ਭਾਰਤ ਤੋਂ ਆਈ ਅਤੇ ਸ਼ਾਰਜਾਹ ਦੀ ਵਸਨੀਕ ਈਸ਼ਵਰੀ ਅੰਮਾ ਵੀ ਦੁਬਈ ਵਿਚ ਸਭ ਤੋਂ ਬਜ਼ੁਰਗ ਭਾਗੀਦਾਰਾਂ ਵਿਚੋਂ ਇਕ ਸੀ।

ਉਨ੍ਹਾਂ ਨੇ ਵੀ ਅਪਣੀ ਨੂੰਹ ਅਤੇ ਪੋਤੇ ਪੋਤਰੀਆਂ ਦੇ ਨਾਲ ਦੋੜ 'ਚ ਹਿੱਸਾ ਲਿਆ। ਉਨ੍ਹਾਂ ਦੇ ਪਰਵਾਰ ਦੇ ਮੈਂਬਰਾਂ ਨੇ ਹੀ ਦੋੜ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤਕ ਵ੍ਹੀਲਚੇਅਰ ਨੂੰ ਧੱਕਾ ਦਿਤਾ। ਈਸ਼ਵਰੀ ਅੰਮਾ ਨੇ ਕਿਹਾ,''ਮੇਰਾ ਬੇਟਾ ਮੇਨੂੰ ਹਮੇਸ਼ਾ ਲਈ ਦੁਬਈ ਲਿਆ ਕੇ ਸ਼ੇਖ ਜ਼ਾਏਦ ਰੋਡ ਅਤੇ ਇਥੇ ਸਥਿਤ ਖੂਬਸੂਰਤ ਇਮਾਰਤਾਂ ਦਿਖਾਉਂਦਾ ਸੀ।''

ਦਸ ਦਈਏ ਕਿ ਦੁਬਈ ਵਿਚ ਸ਼ੁਕਰਵਾਰ ਨੂੰ ਭਾਈਚਾਰੇ, ਇਕਜੁੱਟਤਾ ਅਤੇ ਉਤਸ਼ਾਹ ਦਾ ਇਕ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਸ ਵਿਚ 70,000 ਵਸਨੀਕਾਂ ਅਤੇ ਹਰ ਉਮਰ ਦੇ ਮਹਿਮਾਨ ਇਤਿਹਾਸ ਰਚਣ ਅਤੇ ਦੁਬਈ ਦੌੜ ਦੇ ਉਦਘਾਟਨ ਵਿਚ ਹਿੱਸਾ ਲੈਣ ਲਈ ਆਏ ਸਨ। ਦੌੜਾਕਾਂ  ਦੀ ਅਗਵਾਈ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ, ਦੁਬਈ ਦੇ ਕ੍ਰਾਊਨ ਪ੍ਰਿੰਸ ਅਤੇ ਕਾਰਜਕਾਰੀ ਪਰੀਸ਼ਦ ਦੇ ਚੇਅਰਮੈਨ ਕਰ ਰਹੇ ਸਨ।
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।