ਜਸਮੀਤ ਕੌਰ ਬੈਂਸ ਬਣੀ ਕੈਲੀਫੋਰਨੀਆ ਦੀ ਪਹਿਲੀ ਪੰਜਾਬੀ ਅਸੈਂਬਲੀ ਮੈਂਬਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਡਾ. ਜਸਮੀਤ ਕੌਰ ਬੈਂਸ ਦਾ ਅਸੈਂਬਲੀ ਮੈਂਬਰ ਦੀ ਚੋਣ ਜਿੱਤਣਾ ਪੰਜਾਬੀਆਂ ਲਈ ਆਉਣ ਵਾਲੇ ਸਮੇਂ ’ਚ ਅਮਰੀਕੀ ਸਿਆਸਤ ਦੇ ਅਖਾੜੇ ਲਈ ਰਾਹ ਖੁੱਲ ਸਕਦਾ ਹੈ।

Jasmeet Kaur Bains became the first Punjabi assembly member of California

 

ਸੈਕਰਾਮੈਂਟੋ: ਕੈਲੀਫੋਰਨੀਆ ਪੰਜਾਬੀ ਭਾਈਚਾਰੇ ਲਈ ਸਿਆਸੀ ਖੁਸ਼ੀ ਦਾ ਮੌਕਾ ਉਸ ਵੇਲੇ ਮਿਲ ਗਿਆ ਜਦੋਂ ਕੈਲੀਫੋਰਨੀਆ ਦੇ ਡਿਸਟ੍ਰਿਕ-35 ਤੋਂ ਪੰਜਾਬੀ ਉਮੀਦਵਾਰ ਡਾ. ਜਸਮੀਤ ਕੌਰ ਬੈਂਸ ਅਸੈਂਬਲੀ ਮੈਂਬਰ ਦੀ ਚੋਣ ਜਿੱਤ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਲਟੇਸੀਆ ਪਰੇਜ਼ ਨੂੰ ਹਰਾਇਆ ਭਾਵੇਂ ਕਿ ਲਟੇਸੀਆ ਪਰੇਜ਼ ਪਿਛਲੇ ਲੰਮੇ ਸਮੇਂ ਤੋਂ ਅਮਰੀਕਨ ਰਾਜਨੀਤੀ ਵਿਚ ਹਨ ਅਤੇ ਉਸ ਨੇ ਪ੍ਰਾਈਮਰੀ ਚੋਣਾਂ ਵਿਚ ਵੀ ਜਿੱਤ ਹਾਸਲ ਕੀਤੀ ਸੀ ਪਰ ਹੁਣ ਡਾ. ਜਸਮੀਤ ਕੌਰ ਬੈਂਸ ਨੇ ਉਲਟ-ਫੇਰ ਕਰਦਿਆਂ ਹੋਇਆਂ ਇਸ ਹਲਕੇ ਤੋਂ ਅਸੈਂਬਲੀ ਮੈਂਬਰ ਦੀ ਚੋਣ ਜਿੱਤ ਲਈ ਹੈ, ਜਿਸ ਨਾਲ ਸਿੱਖ ਭਾਈਚਾਰਾ ਇਸ ਜਿੱਤ ਨਾਲ ਖੁਸ਼ ਹੈ।

ਇਸ ਚੋਣ ਦਾ ਜਿੱਤਣਾ ਇਸ ਲਈ ਵੀ ਜ਼ਰੂਰੀ ਸੀ ਕਿਉਂਕਿ ਜਦੋਂ ਵੀ ਪੰਜਾਬੀ ਪ੍ਰਤੀ ਜਾਂ ਸਿੱਖ ਧਰਮ ਪ੍ਰਤੀ ਕੋਈ ਮਤਾ ਲਿਆਉਣਾ ਹੁੰਦਾ ਸੀ ਤਾਂ ਸਿੱ੍ਰਖਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਕੋਈ ਨਹੀਂ ਹੁੰਦਾ ਸੀ ਸੀ ਤਾਂ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਕੋਈ ਨਹੀਂ ਹੁੰਦਾ ਸੀ। ਡਾ. ਜਸਮੀਤ ਕੌਰ ਬੈਂਸ ਦੇ ਪਿਤਾ ਦਵਿੰਦਰ ਸਿੰਘ ਬੈਂਸ ਟਰਲੱਕ ਵਿਖੇ ਇਕ ਉੱਘੋ ਕਾਰੋਬਾਰੀ ਹਨ ਅਤੇ ਸਿੱਖ ਭਾਈਚਾਰੇ ਵਿਚ ਉਨ੍ਹਾਂ ਦਾ ਕਾਫੀ ਚੰਗਾ ਅਸਰ-ਰਸੂਖ ਹੈ। ਡਾ. ਜਸਮੀਤ ਕੌਰ ਬੈਂਸ ਦਾ ਅਸੈਂਬਲੀ ਮੈਂਬਰ ਦੀ ਚੋਣ ਜਿੱਤਣਾ ਪੰਜਾਬੀਆਂ ਲਈ ਆਉਣ ਵਾਲੇ ਸਮੇਂ ’ਚ ਅਮਰੀਕੀ ਸਿਆਸਤ ਦੇ ਅਖਾੜੇ ਲਈ ਰਾਹ ਖੁੱਲ ਸਕਦਾ ਹੈ।