ਅਮਰੀਕੀ ਰਾਸ਼ਟਰਪਤੀ ਬਾਈਡਨ ਦੇ ਨਿਸ਼ਾਨੇ 'ਤੇ ਐਲਨ ਮਸਕ - ਕਿਹਾ, ਦੂਜੇ ਦੇਸ਼ਾਂ ਨਾਲ ਤਕਨੀਕੀ ਸੰਬੰਧਾਂ ਦੀ ਹੋਵੇ ਜਾਂਚ
ਬਾਈਡਨ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਐਲਨ ਮਸਕ ਦੇ ਸਹਿਯੋਗ (ਕਾਰੋਬਾਰੀ ਭਾਈਵਾਲੀ, ਆਦਿ) ਜਾਂ ਦੂਜੇ ਦੇਸ਼ਾਂ ਨਾਲ ਤਕਨੀਕੀ ਸਬੰਧਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।"
ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਦਾ ਕਹਿਣਾ ਹੈ ਕਿ ਟੈਸਲਾ ਦੇ ਸੰਸਥਾਪਕ ਐਲਨ ਮਸਕ ਦੀ ਦੂਜੇ ਦੇਸ਼ਾਂ ਨਾਲ ਸਹਿਯੋਗ ਅਤੇ ਤਕਨੀਕੀ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ। ਵ੍ਹਾਈਟ ਹਾਊਸ ਦੀ ਇੱਕ ਨਿਊਜ਼ ਕਾਨਫਰੰਸ ਵਿੱਚ ਬੋਲਦੇ ਹੋਏ ਬਾਈਡਨ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਐਲਨ ਮਸਕ ਦੇ ਸਹਿਯੋਗ (ਕਾਰੋਬਾਰੀ ਭਾਈਵਾਲੀ, ਆਦਿ) ਜਾਂ ਦੂਜੇ ਦੇਸ਼ਾਂ ਨਾਲ ਤਕਨੀਕੀ ਸਬੰਧਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।"
ਇਹ ਪੁੱਛੇ ਜਾਣ 'ਤੇ ਕਿ ਕੀ ਮਸਕ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੈ, ਬਾਈਡਨ ਨੇ ਕਿਹਾ, "ਉਹ ਕੁਝ ਗ਼ਲਤ ਕਰ ਰਿਹਾ ਹੈ ਜਾਂ ਨਹੀਂ, ਮੈਂ ਕੁਝ ਨਹੀਂ ਕਹਿ ਰਿਹਾ। ਮੈਂ ਸਿਰਫ਼ ਐਨਾ ਸੁਝਾਅ ਦੇ ਰਿਹਾ ਹਾਂ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਮੈਂ ਸਿਰਫ਼ ਇਹੀ ਕਹਿ ਰਿਹਾ ਹਾਂ।" ਇਹ ਪੁੱਛਣ 'ਤੇ ਕਿ ਕਿਵੇਂ, ਬਾਈਡਨ ਬੋਲੇ, "ਹਰ ਤਰ੍ਹਾਂ ਦੇ ਤਰੀਕੇ ਹਨ।"