Traedosi ਦੇ 81ਵੇਂ ਅਜਾਦੀ ਦਿਵਸ ਮੌਕੇ ਸ਼ਹੀਦ ਸਿੱਖ ਫੌਜੀਆਂ ਨੂੰ ਕੀਤਾ ਯਾਦ
ਇਟਲੀ ਦੇ ਇਮੀਲੀਆਂ ਰੋਮਾਨਾ ਦੇ ਕਸਬੇ ਤਰੇਦੋਸੀੳ ਦਾ 81ਵਾਂ ਅਜਾਦੀ ਦਿਵਸ ਮਨਾਇਆ ਗਿਆ
ਮਿਲਾਨ/ਦਲਜੀਤ ਮੱਕੜ : ਇਟਲੀ ਦੇ ਇਮੀਲੀਆਂ ਰੋਮਾਨਾ ਦੇ ਕਸਬੇ ਤਰੇਦੋਸੀੳ ਦਾ 81ਵਾਂ ਅਜਾਦੀ ਦਿਵਸ ਮਨਾਇਆ ਗਿਆ। ਕਮੂਨੇ ਦੀ ਤਰੇਦੋਸੀੳ ਦੇ ਵਲੋਂ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਦੇ ਮੈਂਬਰਾਂ ਨੂੰ ਵੀ ਆਪਣੇ ਅਜਾਦੀ ਦਿਵਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਕਮੇਟੀ ਦੇ ਮੈਂਬਰਾਂ ਵਿੱਚੋਂ ਪ੍ਰਧਾਨ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫੌਜੀ, ਸਤਿਨਾਮ ਸਿੰਘ, ਦਰਸ਼ਨ ਸਿੰਘ ਅਤੇ ਦਲੀਪ ਸਿੰਘ ਦੀਪੋ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਸਮਾਗਮ ਦੇ ਆਰੰਭ ਵਿਚ ਪਹਿਲਾਂ ਸੇਵਾ ਸਿੰਘ ਫੌਜੀ ਨੇ ਅਰਦਾਸ ਕੀਤੀ ਤੇ ਬਾਅਦ ਮੇਅਰ ਜਾਨੀ ਰੀਵਾਲੀ ਤੇ ਪ੍ਰਿਥੀਪਾਲ ਸਿੰਘ ਨੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੇਅਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਾਡੇ ਇਸ ਕਸਬੇ ਵਿੱਚ 4 ਸਿੱਖ ਫੌਜੀਆਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਤਰੇਦੋਸੀੳ ਨੂੰ ਅਜਾਦ ਕਰਵਾਇਆ ਅਤੇ ਅਸੀਂ ਹਰ ਸਾਲ ਇਨ੍ਹਾਂ ਨੂੰ ਯਾਦ ਕਰਦੇ ਰਹਾਂਗੇ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿਚ ਇਟਾਲੀਅਨ ਲੋਕ ਅਤੇ ਅਜਾਦੀ ਘੁਲਾਟੀਏ ਅਤੇ ਕਾਰਾਬੇਨਰੀ ਦੇ ਜਵਾਨ ਵੀ ਸ਼ਾਮਲ ਹੋਏ।