38 ਮੁਸਾਫਰਾਂ ਸਮੇਤ ਫੌਜੀ ਹਵਾਈ ਜ਼ਹਾਜ ਹੋਇਆ ਗਾਇਬ 

ਏਜੰਸੀ

ਖ਼ਬਰਾਂ, ਕੌਮਾਂਤਰੀ

ਉਹ C-130 ਹਰਕਿਊਲਿਸ ਹੈ, ਜੋ ਕਿ ਸੋਮਵਾਰ ਸ਼ਾਮ 4.55 ਵਜੇ ਦੱਖਣ ਚਿਲੀ ਦੇ ਪੁੰਤਾ ਏਰੀਨਾਸ ਤੋਂ ਰਵਾਨਾ ਹੋਇਆ ਸੀ

Chilean military plane carrying 38 people disappears

ਅਮਰੀਕਾ- ਦੱਖਣ ਅਮਰੀਕੀ ਦੇਸ਼ ਚਿਲੀ ਦੇ ਹਵਾਈ ਫੌਜ ਦਾ ਇੱਕ ਜਹਾਜ਼ ਮੰਗਲਵਾਰ ਸਵੇਰੇ ਗਾਇਬ ਹੋ ਗਿਆ। ਅੰਟਾਰਕਟਿਕਾ ਦੇ ਉੱਪਰ ਤੋਂ ਗੁਜ਼ਰ ਰਹੇ ਇਸ ਜਹਾਜ਼ 'ਚ ਕੁੱਲ 38 ਲੋਕ ਸਵਾਰ ਸਨ। ਚਿਲੀ ਹਵਾਈ ਫੌਜ ਨੇ ਕੌਮਾਂਤਰੀ ਏਜੰਸੀ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਚਿਲੀ ਹਵਾਈ ਫੌਜ ਦਾ ਜਿਹੜਾ ਜਹਾਜ਼ ਗਾਇਬ ਹੋਇਆ ਹੈ,

ਇੱਕ ਏਜੰਸੀ ਰਾਇਟਰਸ ਮੁਤਾਬਿਕ ਇਹ ਜਹਾਜ਼ ਅੰਟਾਰਕਟਿਕਾ 'ਚ ਮੌਜੂਦ ਚਿਲੀ ਏਅਰਬੇਸ 'ਤੇ ਲੋਜਿਸਟਿਕ ਸਪੋਰਟ ਲਈ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਹਾਜ਼ ਗਾਇਬ ਹੋਣ ਦੀਆਂ ਕਈ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ ਫਿਰ ਭਾਵੇਂ ਉਹ ਮਲੇਸ਼ੀਆ ਦੀ ਘਟਨਾ ਹੋਵੇ ਜਾਂ ਫਿਰ ਇੰਡੋਨੇਸ਼ੀਆ ਦੀ।

ਇਸੇ ਸਾਲ ਭਾਰਤੀ ਹਵਾਈ ਫੌਜ ਦਾ ਵੀ ਇੱਕ ਜਹਾਜ਼ A-32 ਗਾਇਬ ਹੋ ਗਿਆ ਸੀ। ਜੂਨ 'ਚ ਅਸਾਮ ਦੇ ਜੋਰਹਾਟ ਏਅਰਬੇਸ ਤੋਂ ਉਡਾਨ ਭਰਨ ਤੋਂ ਬਾਅਦ ਅਰੁਣਾਂਚਲ ਪ੍ਰਦੇਸ਼ ਦੀ ਮੇਨਚੁਕਾ ਏਅਰਫੀਲਡ ਨਾਲ ਜਹਾਜ਼ ਦਾ ਸੰਪਰਕ ਟੁੱਟ ਗਿਆ ਸੀ। ਇਸ ਜਹਾਜ਼ 'ਚ 13 ਲੋਕ ਸਵਾਰ ਸਨ।