Italy News : ਇਟਲੀ ’ਚ ਗੈਸ ਰਿਫਾਇਨਰੀ ’ਚ ਘਾਤਕ ਧਮਾਕੇ ਦੌਰਾਨ 4 ਲੋਕਾਂ ਦੀ ਮੌਤ, ਜ਼ਖ਼ਮੀ ਦੀ ਗਿਣਤੀ ਹੋਈ 26

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Italy News : ਜਦੋਂ ਕਿ ਮਰਨ ਵਾਲਿਆਂ ’ਚੋਂ ਇੱਕ ਦੀ ਹੋਈ ਪਹਿਚਾਣ, ਬਾਕੀ 3 ਲਾਸ਼ਾਂ ਦੀ ਪਹਿਚਾਣ ਅਜੇ ਤੱਕ ਨਹੀਂ ਸਕੀ

ਇਟਲੀ ’ਚ ਗੈਸ ਰਿਫਾਇਨਰੀ ’ਚ ਘਾਤਕ ਧਮਾਕੇ ਦੌਰਾਨ 4 ਲੋਕਾਂ ਦੀ ਮੌਤ, ਜ਼ਖ਼ਮੀ ਦੀ ਗਿਣਤੀ ਹੋਈ 26

Italy News : ਇਟਲੀ ਦੇ ਤੁਸਕਾਨਾ ਸੂਬੇ ਦੇ ਸ਼ਹਿਰ ਫਿਰੈਂਸੇ ਨੇੜੇ ਕੈਲਨਜ਼ਾਨੋ ਵਿਖੇ ਇੱਕ ਗੈਸ ਰਿਫਾਇਨਰੀ (ਈਂਧਨ ਪਲਾਂਟ) ’ਚ ਅਚਾਨਕ ਜ਼ਬਰਦਸਤ ਧਮਾਕਾ ਹੋਣ ਜਾਣ ਕਾਰਨ ਹੁਣ ਤੱਕ 4 ਲੋਕਾਂ ਦੀ ਮੌਤ ਤੇ ਗੰਭੀਰ ਜਖ਼ਮੀਆਂ ਦੀ ਗਿਣਤੀ 26 ਹੋਣ ਦਾ ਦੁਖਦਾਇਕ ਸਮਾਚਾਰ ਸਾਹਮਣੇ ਆਇਆ ਹੈ।  ਜਦੋਂ ਕਿ ਇਹਨਾਂ ਲਾਸ਼ਾਂ ’ਚੋਂ ਪਹਿਚਾਣ ਸਿਰਫ਼ ਇੱਕ ਲਾਸ਼ ਦੀ ਹੋਈ ਹੈ, ਜਦੋਂ ਕਿ ਬਾਕੀ 3 ਲਾਸ਼ਾਂ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ। 

ਜਿਸ ਲਾਸ਼ ਦੀ ਪਹਿਚਾਣ ਹੋਈ ਹੈ ਉਹ ਵਿਚੈਂਸੋ ਮਾਰਤੀਨੇਲੀ (51) ਦੀ ਹੈ ਜਿਹੜਾ ਕਿ ਪਰਾਤੋ ਰਹਿੰਦਾ ਸੀ ਤੇ ਮੂਲ ਰੂਪ ’ਚ ਨਾਪੋਲੀ ਤੋਂ ਸੀ। ਮਰਹੂਮ ਜਿਹੜਾ ਕਿ ਪਲਾਂਟ ਵਿੱਚ ਇੱਕ ਟੈਂਕਰ ਡਰਾਇਵਰ ਵਜੋਂ ਕੰਮ ਕਰਦਾ ਸੀ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾਂ 2 ਮਾਸੂਮ ਧੀਆਂ ਨੂੰ ਰੌਂਦੇ ਛੱਡ ਗਿਆ ਹੈ। ਜਿਹੜੇ ਕਾਮੇ 4 ਹੁਣ ਤੱਕ ਵੀ ਲਾਪਤਾ ਹਨ ਉਹਨਾਂ ’ਚ ਕਤਾਨੀਆਂ ਤੋਂ ਕਰਮੇਲੋ (57) ਫਾਬੀਓ ਸਿਰੇਲੀ (45) ਮਾਤੇਰਾ ਤੋਂ, ਗੇਰਾਰਡੋ ਪੇਪੇ (45) ਜਰਮਨੀ ਤੇ ਡੇਵਿਤ ਬਰੋਂਟੀ (49) ਨੋਵਾਰਾ ਤੋਂ ਸ਼ਾਮਲ ਹਨ।ਇਹਨਾਂ 4 ਕਾਮਿਆਂ ਦੀ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲ ਰਹੀ।

ਇਸ ਹਾਦਸੇ ਨੇ ਹਜ਼ਾਰਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਕਿਉਂਕਿ ਇਸ ਧਮਾਕੇ ਨਾਲ ਲੋਕਾਂ ਦੇ ਘਰਾਂ ਦੀਆਂ ਇਮਾਰਤਾਂ ਤੇ ਉਦਯੋਗਿਕ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਪ੍ਰਸ਼ਾਸ਼ਨ  ਨੇ ਚੱਲ ਰਹੇ ਨੇੜਲੇ 15 ਕਾਰੋਬਾਰਾਂ ਨੂੰ ਰੋਕ ਦਿੱਤਾ ਹੈ।ਜਿਹੜੇ ਲੋਕ ਜਖ਼ਮੀ ਹਾਲਤ ’ਚ ਜ਼ੇਰੇ ਇਲਾਜ ਹੈ। ਉਨ੍ਹਾਂ ਅਨੁਸਾਰ ਇਹ ਧਮਾਕਾ ਇੱਕ ਵੱਡੇ ਫਟੇ ਬੰਬ ਵਾਂਗਰ ਸੀ। ਘਟਨਾ ਨਾਲ ਇਲਾਕੇ ’ਚ ਫੈਲੀ ਜ਼ਹਿਰੀਲੀ ਗੈਸ ਕਾਰਨ ਲੋਕਾਂ ਨੂੰ ਮਾਸਕ ਵੰਡੇ ਜਾ ਰਹੇ ਹਨ।

(For more news apart from  4 people died, 26 injured during fatal explosion in gas refinery in Italy News in Punjabi, stay tuned to Rozana Spokesman)