ਭਾਰਤੀ ਮੂਲ ਦੇ ਸਿੱਖ ਜੈ ਸਿੰਘ ਸੋਹਲ ਨੂੰ ਮਿਲਿਆ ਬ੍ਰਿਟਿਸ਼ ਐਂਪਾਇਰ ਐਵਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬ੍ਰਿਟਿਸ਼ ਫੌਜ 'ਚ ਹੈ ਰਿਜ਼ਰਵ ਅਫਸਰ

Indian-origin Sikh Jai Singh Sohal receives British Empire Award

ਲੰਡਨ: ਭਾਰਤੀ ਮੂਲ ਦੇ ਬ੍ਰਿਟਿਸ਼ ਸਿੱਖ ਜੈ ਸਿੰਘ ਸੋਹਲ ਨੂੰ ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ (OBE) ਨਾਲ ਸਨਮਾਨਿਤ ਕੀਤਾ ਗਿਆ ਹੈ। ਬ੍ਰਿਟੇਨ ਦੀ ਰਾਜਕੁਮਾਰੀ ਐਨ ਨੇ ਉਨ੍ਹਾਂ ਨੂੰ ਸੇਂਟ ਜੇਮਜ਼ ਪੈਲੇਸ ਵਿਖੇ ਇਹ ਸਨਮਾਨ ਦਿੱਤਾ।

ਉਨ੍ਹਾਂ ਨੂੰ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਿੱਖ ਸੈਨਿਕਾਂ ਦੇ ਸਨਮਾਨ ਲਈ ਪਹਿਲੀ ਯਾਦਗਾਰ ਬਣਾਉਣ ਲਈ OBE ਪ੍ਰਾਪਤ ਹੋਇਆ। ਉਨ੍ਹਾਂ ਨੇ 2015 ਵਿੱਚ ਇਸ ਯਾਦਗਾਰ ਨੂੰ ਸ਼ੁਰੂ ਕੀਤਾ।ਜੈ ਸਿੰਘ ਸੋਹਲ ਜਲੰਧਰ, ਪੰਜਾਬ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਦਾਦਾ-ਦਾਦੀ 1960 ਦੇ ਦਹਾਕੇ ਵਿੱਚ ਭਾਰਤ ਛੱਡ ਕੇ ਬ੍ਰਿਟੇਨ ਚਲੇ ਗਏ ਸਨ ਅਤੇ ਉੱਥੇ ਹੀ ਵਸ ਗਏ ਸਨ। ਉਨ੍ਹਾਂ ਦੇ ਨਾਨਾ-ਨਾਨੀ ਕਪੂਰਥਲਾ ਤੋਂ ਸਨ।

ਬਰਮਿੰਘਮ ਵਿੱਚ ਜਨਮੇ, ਸੋਹਲ ਨੇ ਲੰਡਨ ਦੀ ਬਰੂਨਲ ਯੂਨੀਵਰਸਿਟੀ ਤੋਂ ਰਾਜਨੀਤੀ ਅਤੇ ਸਮਾਜਿਕ ਨੀਤੀ ਵਿੱਚ ਗ੍ਰੈਜੂਏਸ਼ਨ ਕੀਤੀ। ਫਿਰ ਉਨ੍ਹਾਂ ਨੇ ਪੱਤਰਕਾਰੀ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਦੇ ਪਿਤਾ ਇੱਕ ਸਮਾਜ ਸੇਵਕ ਸਨ ਅਤੇ ਬਰਮਿੰਘਮ ਵਿੱਚ ਕੰਮ ਕਰਦੇ ਸਨ।