ਭਾਰਤੀ ਮੂਲ ਦੇ ਰੰਜ ਪਿੱਲਈ ਦੀ ਕੈਨੇਡਾ 'ਚ ਵੱਡੀ ਪ੍ਰਾਪਤੀ, ਯੂਕੋਨ ਸੂਬੇ ਦੇ ਦਸਵੇਂ ਪ੍ਰੀਮੀਅਰ ਵਜੋਂ ਚੁੱਕਣਗੇ ਸਹੁੰ

ਏਜੰਸੀ

ਖ਼ਬਰਾਂ, ਕੌਮਾਂਤਰੀ

ਉੱਜਲ ਦੁਸਾਂਝ ਤੋਂ ਬਾਅਦ ਰੰਜ ਪਿੱਲਈ ਸਹੁੰ ਚੁੱਕਣ ਵਾਲੇ ਹੋਣਗੇ ਭਾਰਤੀ ਮੂਲ ਦੇ ਦੂਜੇ ਪ੍ਰੀਮੀਅਰ

Ranj Pillai

ਯੂਕੋਨ : ਭਾਰਤੀ ਮੂਲ ਦੇ ਰੰਜ ਪਿੱਲਈ ਨੇ ਕੈਨੇਡਾ 'ਚ ਵੱਡੀ ਪ੍ਰਾਪਤੀ ਕੀਤੀ ਹੈ। ਕੈਬਨਿਟ ਮੰਤਰੀ ਰੰਜ ਪਿੱਲਈ ਕੈਨੇਡਾ ਦੇ ਯੂਕੋਨ ਸੂਬੇ ਦੇ ਦਸਵੇਂ ਪ੍ਰੀਮਿਅਰ ਵਜੋਂ ਸਹੁੰ ਚੁੱਕਣਗੇ। 

ਦੱਸ ਦੇਈਏ ਕਿ ਉਹ ਉੱਜਲ ਦੁਸਾਂਝ ਤੋਂ ਬਾਅਦ ਸਹੁੰ ਚੁੱਕਣ ਵਾਲੇ ਭਾਰਤੀ ਮੂਲ ਦੇ ਦੂਜੇ ਪ੍ਰੀਮੀਅਰ ਹੋਣਗੇ। ਰੰਜ ਪਿੱਲਈ ਕੇਰਲਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਪਹਿਲੀ ਵਾਰ ਨਵੰਬਰ 2016 ਵਿੱਚ ਵਿਧਾਇਕ ਵਜੋਂ ਚੁਣਿਆ ਗਿਆ ਸਨ।

ਜਾਣਕਾਰੀ ਅਨੁਸਾਰ ਉੱਜਲ ਦੁਸਾਂਝ 2000 ਅਤੇ 2001 ਵਿਚਾਲੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਬਣੇ ਸਨ। ਉਧਰ ਰੰਜ ਪਿੱਲਈ ਨੂੰ ਬਿਨਾਂ ਵਿਰੋਧ ਯੂਕੋਨ ਲਿਬਰਲ ਪਾਰਟੀ ਦਾ ਆਗੂ ਚੁਣਿਆ ਗਿਆ ਸੀ। ਇਸ ਤੋਂ ਪਹਿਲਾਂ ਰੰਜ ਪਿੱਲਈ ਪ੍ਰੀਮੀਅਰ ਸੈਂਡੀ ਸਿਲਵਰ ਦੀ ਸਰਕਾਰ ’ਚ ਡਿਪਟੀ ਪ੍ਰੀਮੀਅਰ ਸਨ।