America Wildfire: ਕੈਲੀਫ਼ੋਰਨੀਆ ਦੀ ਅੱਗ ’ਚ ਹੁਣ ਤਕ 11 ਲੋਕਾਂ ਦੀ ਮੌਤ, 16 ਲੱਖ ਕਰੋੜ ਰੁਪਏ ਦਾ ਹੋਇਆ ਨੁਕਸਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਰਾਸ਼ਟਰਪਤੀ ਬਿਡੇਨ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਲਾਪਤਾ ਹਨ।

11 people have died in the California fires so far

 


America Wildfire: ਅਮਰੀਕਾ ਦੇ ਕੈਲੀਫ਼ੋਰਨੀਆ ਰਾਜ ਵਿਚ ਮੰਗਲਵਾਰ ਨੂੰ ਲੱਗੀ ਅੱਗ ਉੱਤੇ ਅੱਜ 5 ਦਿਨ ਬੀਤ ਜਾਣ ਤੋਂ ਬਾਅਦ ਵੀ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਵਿਚ ਹੁਣ ਤਕ 11 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਰਾਸ਼ਟਰਪਤੀ ਬਿਡੇਨ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਲਾਪਤਾ ਹਨ।

ਅੱਗ ਦੇ ਸੰਕਟ ਦੇ ਵਿਚਕਾਰ ਪ੍ਰਸ਼ਾਸਨ ਨੇ ਹੁਣ ਕੈਲੀਫ਼ੋਰਨੀਆ ਦੇ ਸੈਂਟਾ ਮੋਨਿਕਾ ਸ਼ਹਿਰ ਵਿਚ ਲੁੱਟ-ਖਸੁੱਟ ਦੀਆਂ ਰਿਪੋਰਟਾਂ ਦੇ ਵਿਚਕਾਰ ਕਰਫਿਊ ਦਾ ਐਲਾਨ ਕਰ ਦਿਤਾ ਹੈ। 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ, ਲਾਸ ਏਂਜਲਸ (LA) ਵਿਚ ਅੱਗ ਲਗਣ ਕਾਰਨ ਹੁਣ ਤਕ 16 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇੱਥੇ ਅੱਗ 'ਤੇ ਕੁਝ ਹੱਦ ਤਕ ਕਾਬੂ ਪਾ ਲਿਆ ਗਿਆ ਹੈ, ਪਰ ਮਾਹਿਰਾਂ ਨੂੰ ਡਰ ਹੈ ਕਿ ਹਫ਼ਤੇ ਦੇ ਅੰਤ ਵਿਚ ਦੁਬਾਰਾ ਤੇਜ਼ ਹਵਾਵਾਂ ਚਲ ਸਕਦੀਆਂ ਹਨ।

ਵੀਰਵਾਰ ਨੂੰ ਲਾਸ ਏਂਜਲਸ ਕਾਉਂਟੀ ਦੇ ਲਗਭਗ 10 ਮਿਲੀਅਨ ਲੋਕਾਂ ਨੂੰ ਅੱਗ ਲਗਣ ਤੋਂ ਪਹਿਲਾਂ ਗ਼ਲਤ ਚਿਤਾਵਨੀਆਂ ਭੇਜੀਆਂ ਗਈਆਂ। ਇਹ ਰੁਝਾਨ ਸ਼ੁੱਕਰਵਾਰ ਨੂੰ ਵੀ ਜਾਰੀ ਰਿਹਾ। ਇਸ ਬਾਰੇ ਐਮਰਜੈਂਸੀ ਪ੍ਰਬੰਧਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੈੱਲਫੋਨ ਟਾਵਰਾਂ ਵਿਚ ਅੱਗ ਲਗਣ ਕਾਰਨ ਇਹ ਸਮੱਸਿਆ ਹੋ ਰਹੀ ਹੈ।