ਅਮਰੀਕਾ ਨੇ ਚੀਨ ਦੀਆਂ 6 ਕੰਪਨੀਆਂ ਨੂੰ ਬਣਾਇਆ ਨਿਸ਼ਾਨਾ, ਜਾਸੂਸੀ ਗੁਬਾਰਿਆਂ ਦਾ ਕੀਤਾ ਸੀ ਸਮਰਥਨ  

ਏਜੰਸੀ

ਖ਼ਬਰਾਂ, ਕੌਮਾਂਤਰੀ

ਹੁਣ ਅਮਰੀਕਾ ਨੇ ਕੀਤੀਆਂ ਬਲੈਕਲਿਸਟ

America targeted 6 Chinese companies, supported spy balloons

ਬੀਜਿੰਗ  : ਅਮਰੀਕਾ ਨੇ ਸ਼ੁੱਕਰਵਾਰ ਨੂੰ 5 ਚੀਨੀ ਕੰਪਨੀਆਂ ਅਤੇ ਇਕ ਖੋਜ ਸੰਸਥਾ ਨੂੰ ਬਲੈਕਲਿਸਟ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਸੰਸਥਾਵਾਂ ਬੀਜਿੰਗ ਦੇ ਜਾਸੂਸੀ ਨਾਲ ਸਬੰਧਤ ਪੁਲਾੜ ਪ੍ਰੋਗਰਾਮਾਂ ਨਾਲ ਜੁੜੀਆਂ ਹੋਈਆਂ ਹਨ। ਇਸ ਨੂੰ ਚੀਨ ਦੇ ਜਾਸੂਸੀ ਗੁਬਾਰੇ ਦੇ ਅਮਰੀਕੀ ਹਵਾਈ ਖੇਤਰ ਵਿਚ ਦਾਖਲ ਹੋਣ ਦੀ ਘਟਨਾ ਦੇ ਬਦਲੇ ਵਜੋਂ ਦੇਖਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਚੀਨੀ ਜਾਸੂਸੀ ਗਤੀਵਿਧੀਆਂ ਨਾਲ ਨਜਿੱਠਣ ਲਈ ਵਿਆਪਕ ਕਦਮ ਚੁੱਕਣ ਦਾ ਸੰਕਲਪ ਲਿਆ ਸੀ। ਇਸ ਕਦਮ ਤੋਂ ਬਾਅਦ ਇਨ੍ਹਾਂ 5 ਚੀਨੀ ਕੰਪਨੀਆਂ ਅਤੇ ਇੱਕ ਖੋਜ ਸੰਸਥਾ ਲਈ ਅਮਰੀਕੀ ਤਕਨਾਲੋਜੀ ਹਾਸਾਲ ਕਰਨਾ ਹੋਰ ਮੁਸ਼ਕਲ ਹੋ ਸਕਦਾ ਹੈ। ਅਮਰੀਕਾ ਦੇ ਇਸ ਕਦਮ ਨਾਲ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਗਤੀਰੋਧ ਵਧ ਸਕਦਾ ਹੈ।

 ਇਹ ਵੀ ਪੜ੍ਹੋ - ਕਪੂਰਥਲਾ 'ਚ ਇਸ ਪਿੰਡ ਦੇ ਸਰਪੰਚ ਤੇ ਪੰਚ ਖ਼ਿਲਾਫ਼ ਵੱਡੀ ਕਾਰਵਾਈ, ਤੁਰੰਤ ਪ੍ਰਭਾਵ ਨਾਲ ਕੀਤਾ ਮੁਅੱਤਲ

ਜ਼ਿਕਰਯੋਗ ਹੈ ਕਿ ਇਕ ਹਫ਼ਤਾ ਪਹਿਲਾਂ ਅਮਰੀਕਾ ਨੇ ਐਟਲਾਂਟਿਕ ਮਹਾਸਾਗਰ ਵਿਚ ਦੱਖਣੀ ਕੈਰੋਲੀਨਾ ਦੇ ਤੱਟ ਨੇੜੇ ਇਕ ਚੀਨੀ ਜਾਸੂਸੀ ਗੁਬਾਰੇ ਨੂੰ ਨਸ਼ਟ ਕੀਤਾ ਸੀ, ਜੋ 30 ਜਨਵਰੀ ਨੂੰ ਅਮਰੀਕੀ ਹਵਾਈ ਖੇਤਰ ਵਿਚ ਦਾਖ਼ਲ ਹੋਇਆ ਸੀ। ਚੀਨ ਨੇ ਇਹ ਮੰਨਿਆ ਹੈ ਕਿ ਗੁਬਾਰਾ ਉਹਨਾਂ ਦਾ ਸੀ ਪਰ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਜਾਸੂਸੀ ਲਈ ਸੀ। ਚੀਨ ਦਾ ਕਹਿਣਾ ਹੈ ਕਿ ਉਸ ਦਾ ਮਕਸਦ ਮੌਸਮ ਸੰਬੰਧੀ ਜਾਣਕਾਰੀ ਇਕੱਠੀ ਕਰਨਾ ਸੀ।