ਦੱਖਣੀ ਅਫ਼ਰੀਕਾ ਦੇ ਮਸ਼ਹੂਰ ਰੈਪਰ AKA ਦਾ ਗੋਲੀਆਂ ਮਾਰ ਕੇ ਕਤਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਸ਼ੋਅ ਤੋਂ ਪਹਿਲਾਂ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ 

South African famous rapper AKA shot dead

ਕੀਰਨਨ ਜੈਰੀਡ ਫੋਰਬਸ ਉਰਫ਼ AKA (35)

ਡਰਬਨ : ਦੱਖਣੀ ਅਫ਼ਰੀਕਾ ਦੇ ਮਸ਼ਹੂਰ ਰੈਪਰ AKA, ਜਿਸ ਦਾ ਅਸਲੀ ਨਾਮ ਕੀਰਨਨ ਜੈਰੀਡ ਫੋਰਬਸ ਸੀ, ਨੂੰ ਦੱਖਣੀ ਅਫਰੀਕਾ ਦੇ ਡਰਬਨ ਵਿੱਚ ਗੋਲੀ ਮਾਰ ਦਿੱਤਾ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ AKA ਅਤੇ ਇੱਕ ਹੋਰ ਵਿਅਕਤੀ ਇੱਕ ਰੈਸਟੋਰੈਂਟ ਦੇ ਬਾਹਰ ਖੜ੍ਹੇ ਸਨ ਕਿ ਦੋ ਕਾਰਾਂ ਉਨ੍ਹਾਂ ਦੇ ਕੋਲੋਂ ਲੰਘੀਆਂ। ਇਸ ਦੌਰਾਨ ਹੀ ਕਾਰ ਸਵਾਰਾਂ ਨੇ ਕਈ ਗੋਲੀਆਂ ਚਲਾਈਆਂ। ਇਹ ਘਟਨਾ ਇੱਕ ਕਲੱਬ ਵਿੱਚ ਉਸ ਦੇ ਸ਼ੋਅ ਤੋਂ ਕੁਝ ਘੰਟੇ ਪਹਿਲਾਂ ਵਾਪਰੀ।

ਇਹ ਵੀ ਪੜ੍ਹੋ :  ਅਰਦਾਸ ਮੌਕੇ ਨੰਗੇ ਸਿਰ ਖੜ੍ਹੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਵੀਡੀਓ ਹੋ ਰਹੀ ਵਾਇਰਲ

ਡਰਬਨ ਪੁਲਿਸ ਨੇਪੁਸ਼ਟੀ ਕੀਤੀ ਹੈ ਕਿ ਏ.ਕੇ.ਏ. ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ AKA ਦੇ ਛੇ ਗੋਲੀਆਂ ਚਲਾਈਆਂ ਗਈਆਂ ਸਨ। ਇਹ ਵਾਰਦਾਤ ਬੀਤੀ ਸ਼ਾਮ ਵਾਪਰੀ ਹੈ। ਇਸ ਦੇ ਨਾਲ ਹੀ ਰੈਪਰ ਦੇ ਨਾਲ ਜਿਹੜਾ ਵਿਅਕਤੀ ਸੀ ਉਹ ਉਸ ਦਾ ਬਾਡੀਗਾਰਡ ਦੱਸਿਆ ਜਾ ਰਿਹਾ ਹੈ। ਇਸ ਗੋਲੀਬਾਰੀ ਵਿਚ ਉਹ ਵੀ ਜ਼ਖ਼ਮੀ ਹੋ ਗਿਆ ਹੈ।