ਬੰਗਲਾਦੇਸ਼ ਵਿਚ ਇਕ ਹੋਰ ਹਿੰਦੂ ਕਾਰੋਬਾਰੀ ਦਾ ਕਤਲ
ਮ੍ਰਿਤਕ ਦੀ ਪਛਾਣ ਸਾਊਥਕੰਡਾ ਪਿੰਡ ਦੇ ਰਹਿਣ ਵਾਲੇ ਸੁਜ਼ਨ ਚੰਦਰ ਵਜੋਂ ਹੋਈ ਹੈ
Bangladesh Hindu businessman murdered News
ਢਾਕਾ: ਬੰਗਲਾਦੇਸ਼ ਦੇ ਮੈਮਨਸਿੰਘ ਜ਼ਿਲ੍ਹੇ ਦੇ ਤਿ੍ਰਸ਼ਾਲਾ ਉਪਨਗਰ ’ਚ ਅਣਪਛਾਤੇ ਵਿਅਕਤੀਆਂ ਨੇ ਇਕ 62 ਸਾਲ ਦੇ ਹਿੰਦੂ ਕਾਰੋਬਾਰੀ ਦਾ ਉਸ ਦੀ ਦੁਕਾਨ ’ਚ ਧਾਰਦਾਰ ਹਥਿਆਰਾਂ ਨਾਲ ਕਤਲ ਕਰ ਦਿਤਾ। ਇਹ ਜਾਣਕਾਰੀ ਸਥਾਨਕ ਮੀਡੀਆ ’ਚ ਛਪੀ ਖ਼ਬਰਾਂ ’ਚ ਦਿਤੀ ਗਈ ਹੈ।
ਤਿ੍ਰਸ਼ਾਲ ਥਾਣੇ ਦੇ ਮੁਖੀ ਮੁਹੰਮਦ ਫਿਰੋਜ਼ ਹੁਸੈਨ ਨੇ ਮੀਡੀਆ ਨੂੰ ਦਸਿਆ ਕਿ ਇਹ ਘਟਨਾ ਸੋਮਵਾਰ ਰਾਤ ਨੂੰ ਉਪਨਗਰ ਦੇ ਬੋਗਰ ਬਾਜ਼ਾਰ ਚੌਰਾਹੇ ਉਤੇ ਵਾਪਰੀ। ਉਨ੍ਹਾਂ ਦਸਿਆ ਕਿ ਮ੍ਰਿਤਕ ਦੀ ਪਛਾਣ ਸਾਊਥਕੰਡਾ ਪਿੰਡ ਦੇ ਰਹਿਣ ਵਾਲੇ ਸੁਜ਼ਨ ਚੰਦਰ ਸਰਕਾਰ ਵਜੋਂ ਹੋਈ ਹੈ, ਜੋ ‘ਭਾਈ ਭਾਈ ਐਂਟਰਪ੍ਰਾਈਜ’ ਦਾ ਮਾਲਕ ਸੀ। ਹੁਸੈਨ ਨੇ ਕਿਹਾ ਕਿ ਹਮਲਾਵਰਾਂ ਨੇ ਸਰਕਾਰ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਫਿਰ ਉਸ ਨੂੰ ਦੁਕਾਨ ਅੰਦਰ ਛੱਡ ਦਿਤਾ।