ਜਹਾਜ਼ ਵਿਚ ਪਹਿਲਾ ਬੈਠਣ ਦਾ ਕੀਤਾ ਸੀ ਹੰਗਾਮਾ, ਪਰ ਦੋ ਮਿੰਟ ਦੇਰੀ ਕਾਰਨ ਬਚੀ ਇਸ ਵਿਅਕਤੀ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯਾਤਰੀ ਦਾ ਕਹਿਣਾ ਹੈ ਕਿ ਉਹ ਉਡਾਨ ਦੇ ਲਈ ਦੋ ਮਿੰਟ ਦੇਰ ਤੋਂ ਪਹੁੰਚਿਆ, ਜਿਸਦੀ ਵਜ੍ਹਾਂ ਤੋਂ ਉਨ੍ਹਾਂ ਦੀ ਜਾਨ ਬਚ ਗਈ..

The Greek man escaped from the Ethiopian air crash only after a delay of two minutes.

ਇਥੋਪੀਆ ਦੀ ਰਾਜਥਾਨੀ ਅਦੀਸ ਅਬਾਬਾ ਤੋਂ ਨੈਰੋਬੀ ਦੇ ਲਈ ਉਡਾਣ ਭਰਨ ਤੋਂ ਤੁਰੰਤ ਬਾਅਦ ਇਥੋਪੀਆ ਏਅਰਲਾਇੰਸ ਦਾ ਇਕ ਹੋਰ ਜਹਾਜ਼ ਐਤਵਾਰ ਨੂੰ ਹਾਦਸਾਗ੍ਰਸਤ ਹੋ ਗਿਆ, ਜਿਸਦਾ 150ਵਾ ਸਵਾਰੀ ਇਕ ਕਿਸਮਤ ਵਾਲਾ ਯੂਨਾਨੀ ਸੀ। ਜਿਹੜਾ ਦੋ ਮਿੰਟ ਦੇਰ ਤੋਂ ਪਹੁੰਚਣ ਕਾਰਨ ਜਹਾਜ਼ ਵਿਚ ਸਵਾਰ ਨਹੀਂ ਹੋ ਸਕਿਆ । ਯਾਤਰੀ ਦਾ ਕਹਿਣਾ ਹੈ ਕਿ ਉਹ ਉਡਾਨ ਦੇ ਲਈ ਦੋ ਮਿੰਟ ਦੇਰ ਤੋਂ ਪਹੁੰਚਿਆ, ਜਿਸਦੀ ਵਜ੍ਹਾਂ ਤੋਂ ਉਨ੍ਹਾਂ ਦੀ ਜਾਨ ਬਚ ਗਈ। ਹਾਦਸੇ ਦੌਰਾਨ ਜਹਾਜ਼ ਵਿਚ ਸਵਾਰ ਸਾਰੇ 157 ਲੋਕਾਂ ਦੀ ਮੌਤ ਹੋ ਗਈ।

ਇਟੋਨਿਸ ,ਮਾਵਰੋਪੋਲੋਸ ਨੇ ਫੇਸਬੁੱਕ ਤੇ ਮੇਰਾ ਕਿਸਮਤ ਵਾਲੇ ਦਿਨ ਨਾਮਕ ਇਕ ਪੋਸਟ ਵਿਚ ਕਿਹਾ, ਮੈ ਪਰੇਸ਼ਾਨ ਹੋ ਗਿਆ ਸੀ ਕਿਉਕਿ ਕਿਸੀ ਨੇ ਵੀ ਸਮੇਂ ਤੇ ਗੇਟ ਤਕ ਪਹੁੰਚਣ 'ਚ ਮੇਰੀ ਮਦਦ ਨਹੀਂ ਕੀਤੀ। ਪੋਸਟ ਵਿਚ ਉਨ੍ਹਾਂ ਨੇ ਆਪਣੇ ਟਿਕਟ ਦੀ ਤਸ਼ਵੀਰ ਵੀ ਸ਼ਾਝੀ ਕੀਤੀ ਹੈ। ੲਥੇਸ ਸਮਾਚਾਰ ਏਜੰਸੀ ਦੇ ਅਨੁਸਾਰ, ਗੈਰ-ਲਾਭਕਾਰੀ ਸਗੰਠਨ ਇੰਟਰਨੈਸ਼ਨਲ ਸਾਲਿਡ ਬੈਸਟ ਐਸੋਸੀਏਸਨ ਦੇ ਪ੍ਰਮੁੱਖ ਮਾਵਰੋਪੋਲੋਸ ਸਯੁੰਕਤ ਰਾਸ਼ਟਰ ਦੇ ਵਾਤਾਵਰਣ ਪ੍ਰੋਗਰਾਮ ਦੀ ਸਲਾਨਾ ਸਭਾ ਵਿਚ ਭਾਗ ਲੈਣ ਲਈ ਨਰੋਵੀ ਜਾਣ ਵਾਲੇ ਸੀ। ਪਰ ਵਿਦਾਇਗੀ ਦਰਵਾਜ਼ੇ ਦੇ ਬੰਦ ਹੋਣ ਤੋਂ ਸਿਰਫ਼ ਦੋ ਮਿੰਟ ਦੇਰ ਨਾਲ ਪਹੁੰਚੇ ਅਤੇ ਜਹਾਜ਼ ਵਿਚ ਸਵਾਰ ਨਹੀਂ ਹੋ ਸਕੇ।

ਉਨ੍ਹਾਂ ਨੇ ਬਾਅਦ ਦੀ ਇਕ ਉਡਾਨ ਦੀ ਵੀ ਟਿਕਟ ਬੁੱਕ ਕਰਵਾ ਲਈ  ਪਰ ਫਿਰ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਉਹਨਾਂ ਨੂੰ ਉਡਾਣ ਭਰਨ ਤੋਂ ਰੋਕ ਦਿਤਾ। ਮਾਵਰੋਪੋਲੋਸ ਨੇ ਆਪਣੇ ਪੋਸਟ ਵਿਚ ਕਿਹਾਂ, ਉਹ ਮੈਨੂੰ ਹਵਾਈ ਅੱਡੇ ਦੇ ਪੁਲਿਸ ਸਟੇਸ਼ਨ ਤਕ ਲੈ ਗਏ। ਕਰਮਚਾਰੀ ਨੇ ਕਿਹਾ ਤੁਹਾਨੂੰ ਵਿਰੋਧ ਨਹੀਂ ਮਾਲਕ ਦਾ ਸੁਕਰਿਆ ਕਰਨਾ ਚਾਹੀਦਾ ਹੈ। ਕਿਉਕਿ ਉਹ ਇਕੱਲੇ ਯਾਤਰੀ ਸੀ ਜਿਹੜੇ ਏਟੀ 302 ਦੀ ਉਡਾਣ ਵਿਚ ਨਹੀਂ ਚੜ ਸਕੇ ਸੀ। ਇਹ ਜਹਾਜ਼ ਕੁਝ ਦੇਰ ਬਾਅਦ ਹਾਦਸਾਗ੍ਰਸ਼ਤ ਹੋ ਗਿਆ ਸੀ।

ਉਨ੍ਹਾਂ ਨੇ ਪੋਸਟ ਵਿਚ ਸਵੀਕਾਰ ਕੀਤਾ ਕਿ ਉਹ ਇਹ ਖ਼ਬਰ ਸੁਣਕੇ ਹੈਰਾਨ ਰਹਿ ਗਏ ਸੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਉਸ ਤੋ ਪੁਛ ਗਿਛ ਕਰਨ ਚਾਹੁੰਦੇ ਹਨ। ਕਿਉਕਿ ਉਹ ਇਕੱਲੇ ਯਾਤਰੀ ਹੈ ਜਿਸਨੇ ਇਸ ਉਡਾਣ ਦਾ ਟਿਕਟ ਬੁੱਕ ਕਰਵਾਇਆ ਸੀ, ਲੇਕਿਨ ਉਸ ਵਿਚ ਸਵਾਰ ਨਹੀਂ ਸੀ। ਮਾਵਰੋਪੋਲੋਸ ਨੇ ਕਿਹਾ, ਉਨ੍ਹਾਂ ਨੇ ਦੱਸਿਆ ਕਿ ਉਹ ਮੈਨੂੰ ਮੇਰੀ ਪਹਿਚਾਣ ਨੂੰ ਕ੍ਰਰਾਸ-ਚੈਕ ਕਰਨ ਦੇ ਪਹਿਲੇ ਜਾਣ ਨਹੀਂ ਦੇ ਸਕਦੇ । ਕਿਉਕਿ ਉਹ ਇਸ ਜਹਾਜ਼ ਵਿਚ ਸਵਾਰ ਨਹੀਂ ਸੀ।