ਵਿਗਿਆਨੀਆਂ ਨੇ ਨਵਾਂ ਖੂਨ ਟੈਸਟ ਵਿਕਸਤ ਕੀਤਾ, ਪਤਾ ਲੱਗ ਜਾਵੇਗਾ ਕਿ ਡਰਾਈਵਰ ਦੀ ਨੀਂਦ ਪੂਰੀ ਹੋਈ ਜਾਂ ਨਹੀਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਖੂਨ ਦੀ ਜਾਂਚ ਭਵਿੱਖ ’ਚ ਸੜਕ ਹਾਦਸਿਆਂ ਤੋਂ ਬਚਣ ’ਚ ਮਦਦ ਕਰ ਸਕਦੀ ਹੈ

Representative Image.

ਨਵੀਂ ਦਿੱਲੀ: ਵਿਗਿਆਨੀਆਂ ਨੇ ਇਕ ਨਵਾਂ ਖੂਨ ਟੈਸਟ ਵਿਕਸਤ ਕੀਤਾ ਹੈ ਜੋ ਬਾਇਓਮਾਰਕਰ ਦੀ ਵਰਤੋਂ ਕਰ ਕੇ ਇਹ ਅਨੁਮਾਨ ਲਗਾ ਸਕਦਾ ਹੈ ਕਿ ਡਰਾਈਵਰ ਨੀਂਦ ਤੋਂ ਵਾਂਝਾ ਹੈ ਜਾਂ ਨਹੀਂ। ਇਹ ਖੂਨ ਦੀ ਜਾਂਚ ਭਵਿੱਖ ’ਚ ਸੜਕ ਹਾਦਸਿਆਂ ਤੋਂ ਬਚਣ ’ਚ ਮਦਦ ਮਿਲ ਸਕਦੀ ਹੈ। 

ਆਸਟਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ਅਤੇ ਬਰਤਾਨੀਆਂ ਦੀ ਬਰਮਿੰਘਮ ਯੂਨੀਵਰਸਿਟੀ ਦੇ ਮਾਹਰਾਂ ਨੇ ਕਿਹਾ ਕਿ ਨੀਂਦ ਦੀ ਕਮੀ ਗੰਭੀਰ ਸਥਿਤੀ ’ਚ ਗੰਭੀਰ ਸੱਟ ਲੱਗਣ ਜਾਂ ਮੌਤ ਦਾ ਖਤਰਾ ਵਧਾ ਦਿੰਦੀ ਹੈ। 

ਸਾਇੰਸ ਐਡਵਾਂਸਜ਼ ਜਰਨਲ ’ਚ ਪ੍ਰਕਾਸ਼ਿਤ ਅਧਿਐਨ ’ਚ ਕਿਹਾ ਗਿਆ ਹੈ ਕਿ ਟ੍ਰਾਇਲ ’ਚ ਵਰਤੇ ਗਏ ਬਾਇਓਮਾਰਕਰ ਨੇ ਸਟੀਕ ਰੂਪ ’ਚ ਦਸ ਦਿਤਾ ਕਿ ਅਧਿਐਨ ’ਚ ਹਿੱਸਾ ਲੈਣ ਵਾਲੇ ਵਿਅਕਤੀ 24 ਘੰਟੇ ਤੋਂ ਜ਼ਿਆਦਾ ਸਮੇਂ ਤਕ ਜਾਗਦੇ ਰਹੇ ਸਨ।

ਭਵਿੱਖ ’ਚ, ਇਹ ਜਾਂਚ ਕੀਤੀ ਜਾ ਸਕਦੀ ਹੈ ਕਿ ਕੀ ਲਾਰ ਜਾਂ ਸਾਹ ਦੀ ਜਾਂਚ ਕਰ ਕੇ ਸੜਕ ’ਤੇ ਗੱਡੀ ਚਲਾਉਂਦੇ ਸਮੇਂ ਇਸ ਬਾਇਓਮਾਰਕਰ ਦੀ ਜਾਂਚ ਕੀਤੀ ਜਾ ਸਕਦੀ ਹੈ। ਖੋਜਕਰਤਾਵਾਂ ਨੇ ਕਿਹਾ ਕਿ ਟੈਸਟ ਵਿਚ ਇਹ ਪਤਾ ਕੀਤਾ ਗਿਆ ਕਿ ਟੈਸਟ ’ਚ ਹਿੱਸਾ ਲੈਣ ਵਾਲੇ ਪਿਛਲੇ 24 ਘੰਟਿਆਂ ਲਈ ਜਾਗਦੇ ਰਹੇ ਸਨ ਜਾਂ ਨਹੀਂ। ਇਸ ਟੈਸਟ ਨੇ ਹੋਰ ਟੈਸਟਾਂ ਦੇ ਮੁਕਾਬਲੇ 99.2 ਫ਼ੀ ਸਦੀ ਸਹੀ ਨਤੀਜੇ ਦਿਤੇ।