US News : ਅਮਰੀਕਾ ਦੀ ਰਾਸ਼ਟਰੀ ਖੁਫੀਆ ਨਿਰਦੇਸ਼ਕ ਤੁਲਸੀ ਗੈਬਾਰਡ ਭਾਰਤ ਦੌਰੇ 'ਤੇ ਆਵੇਗੀ
US News : ਬਾਰਡ ਇਹ ਯਾਤਰਾ ਟਰੰਪ ਦੇ ਮਜ਼ਬੂਤ ਸਬੰਧ ਬਣਾਉਣ ਅਤੇ ਸੰਚਾਰ ਦੇ ਚੈਨਲਾਂ ਨੂੰ ਖੁੱਲ੍ਹਾ ਰੱਖਣ ਦੇ ਉਦੇਸ਼ ਨਾਲ ਕਰ ਰਹੀ
Washington DC News in Punjabi : ਯੂਐਸ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਨੇ ਸੋਮਵਾਰ ਨੂੰ ਕਿਹਾ ਕਿ ਉਹ ਇੰਡੋ-ਪੈਸੀਫਿਕ ਖੇਤਰ ਦੀ "ਬਹੁ-ਰਾਸ਼ਟਰੀ" ਯਾਤਰਾ ਦੇ ਹਿੱਸੇ ਵਜੋਂ ਭਾਰਤ ਦਾ ਦੌਰਾ ਕਰੇਗੀ। ਗੈਬਾਰਡ ਇਹ ਯਾਤਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਂਤੀ ਅਤੇ ਆਜ਼ਾਦੀ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮਜ਼ਬੂਤ ਸਬੰਧ ਬਣਾਉਣ ਅਤੇ ਸੰਚਾਰ ਦੇ ਚੈਨਲਾਂ ਨੂੰ ਖੁੱਲ੍ਹਾ ਰੱਖਣ ਦੇ ਉਦੇਸ਼ ਨਾਲ ਕਰ ਰਹੀ ਹੈ।
ਗਬਾਰਡ ਨੇ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ "ਮੈਂ ਇੰਡੋ-ਪੈਸੀਫਿਕ ਦੀ ਇੱਕ ਬਹੁ-ਰਾਸ਼ਟਰੀ ਯਾਤਰਾ 'ਤੇ ਹਾਂ, ਇੱਕ ਅਜਿਹਾ ਖੇਤਰ ਜਿਸਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿਉਂਕਿ ਮੈਂ ਪ੍ਰਸ਼ਾਂਤ ਖੇਤਰ ’ਚ ਮੇਰਾ ਪਾਲਣ ਪੋਸ਼ਣ ਹੋਇਆ ਹੈ ," । ਮੈਂ ਜਪਾਨ, ਥਾਈਲੈਂਡ ਅਤੇ ਭਾਰਤ ਦੀ ਯਾਤਰਾ ਕਰਾਂਗੀ। ਮੈਂ ਅਮਰੀਕਾ ਵਾਪਸ ਜਾਂਦੇ ਸਮੇਂ ਫ਼ਰਾਂਸ ’ਚ ਥੋਡਾ ਜਿਹਾ ਰੁਕਾਂਗੀ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਸ਼ਾਂਤੀ, ਆਜ਼ਾਦੀ ਅਤੇ ਖੁਸ਼ਹਾਲੀ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮਜ਼ਬੂਤ ਸਬੰਧਾਂ ਦਾ ਵਿਕਾਸ, ਸਮਝ ਅਤੇ ਸੰਚਾਰ ਦੇ ਖੁੱਲ੍ਹੇ ਚੈਨਲ ਰੱਖਣਾ ਬਹੁਤ ਜ਼ਰੂਰੀ ਹੈ। ਉਸਦਾ ਪਹਿਲਾ ਪੜਾਅ ਹੋਨੋਲੂਲੂ ਹੋਵੇਗਾ ਜਿੱਥੇ ਉਹ "ਆਈਸੀ ਭਾਈਵਾਲਾਂ ਅਤੇ ਇੰਡੋਪੈਕੌਮ" (ਯੂਐਸ ਇੰਡੋ-ਪੈਸੀਫਿਕ ਕਮਾਂਡ) ਦੇ ਨੇਤਾਵਾਂ ਅਤੇ "ਸਿਖ਼ਲਾਈ ’ਚ ਸ਼ਾਮਲ ਅਮਰੀਕੀ ਸੈਨਿਕਾਂ" ਨੂੰ ਮਿਲੇਗੀ। ਟਰੰਪ ਪ੍ਰਸ਼ਾਸਨ ਦੇ ਦੂਜੇ ਕਾਰਜਕਾਲ ’ਚ ਅੱਠਵੀਂ ਸੈਨੇਟ-ਪੁਸ਼ਟੀ ਕੀਤੀ ਗਈ ਅਤੇ ਪਹਿਲੀ ਮਹਿਲਾ ਲੜਾਕੂ ਅਨੁਭਵੀ ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ (ਡੀਐਨਆਈ) ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਇਹ ਗਬਾਰਡ ਦੀ ਭਾਰਤ ਦੀ ਪਹਿਲੀ ਫੇਰੀ ਹੋਵੇਗੀ।
ਗੈਬਾਰਡ ਨੇ ਫ਼ਰਵਰੀ ਦੇ ਸ਼ੁਰੂ ’ਚ ਆਪਣੀ ਅਮਰੀਕਾ ਫ਼ੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵ੍ਹਾਈਟ ਹਾਊਸ, ਜੋ ਕਿ ਅਮਰੀਕੀ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਅਤੇ ਦਫ਼ਤਰ ਹੈ, ਵਿਖੇ ਟਰੰਪ ਨਾਲ ਮੁਲਾਕਾਤ ਕੀਤੀ ਸੀ। ਉਹ 12 ਫ਼ਰਵਰੀ ਨੂੰ ਰਾਸ਼ਟਰਪਤੀ ਦੇ ਗੈਸਟ ਹਾਊਸ 'ਬਲੇਅਰ ਹਾਊਸ' ਵਿਖੇ ਮੋਦੀ ਨੂੰ ਮਿਲਣ ਵਾਲੀ ਪਹਿਲੀ ਅਮਰੀਕੀ ਅਧਿਕਾਰੀ ਸੀ। ਇਹ ਮੁਲਾਕਾਤ ਭਾਰਤੀ ਨੇਤਾ ਦੇ ਅਮਰੀਕੀ ਰਾਜਧਾਨੀ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਹੋਈ। ਗੈਬਾਰਡ ਨੂੰ ਮਿਲਣ ਤੋਂ ਬਾਅਦ, ਮੋਦੀ ਨੇ 'ਐਕਸ' 'ਤੇ ਇੱਕ ਪੋਸਟ ’ਚ ਕਿਹਾ ਸੀ, "ਵਾਸ਼ਿੰਗਟਨ ’ਚ ਯੂਐਸ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗੈਬਾਰਡ ਨੂੰ ਮਿਲਿਆ। ਉਨ੍ਹਾਂ ਦੀ ਨਿਯੁਕਤੀ 'ਤੇ ਵਧਾਈ ਦਿੱਤੀ। ਭਾਰਤ-ਅਮਰੀਕਾ ਦੋਸਤੀ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ, ਜਿਸਦੀ ਉਹ ਹਮੇਸ਼ਾ ਇੱਕ ਮਜ਼ਬੂਤ ਸਮਰਥਕ ਰਹੀ ਹੈ।
(For more news apart from US Director of National Intelligence Tulsi Gabbard to visit India News in Punjabi, stay tuned to Rozana Spokesman)