ਅਲਜੇਰੀਅਨ ਫੌਜੀ ਜਹਾਜ਼ ਹਾਦਸਾਗ੍ਰਸਤ, 257 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਲਜੇਰੀਆ ਦਾ ਇਕ ਫ਼ੌਜੀ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਹ ਹਾਦਸਾ ਅਲਜੇਰੀਆ ਦੇ ਬਾਊਫਰੀਕ ਵਿਖੇ ਹੋਇਆ ਹੈ। ਇਸ ਵਿਚ 257 ਲੋਕਾਂ ਦੇ ਮਾਰੇ...

Plane Crash

ਅਲਜੇਰੀਆ ਦਾ ਇਕ ਫ਼ੌਜੀ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਹ ਹਾਦਸਾ ਅਲਜੇਰੀਆ ਦੇ ਬਾਊਫਰੀਕ ਵਿਖੇ ਹੋਇਆ ਹੈ। ਇਸ ਵਿਚ 257 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਕ ਨਿਊਜ਼ ਏਜੰਸੀ ਨੇ ਇਸ ਬਾਰੇ ‘ਚ ਰਿਪੋਰਟ ਕੀਤੀ ਹੈ। ਰੂਸੀ ਸਮਾਚਾਰ ਵੈੱਬਸਾਈਟ ਖ਼ਬਰ ਅਨੁਸਾਰ ਘਟਨਾ ਸਥਾਨਕ ਸਮੇਂ ਦੇ ਅਨੁਸਾਰ ਅੱਠ ਵਜੇ ਦੇ ਕਰੀਬ ਅਲਜ਼ੀਰੀਆ ਸ਼ਹਿਰ ਬਲੀਦਾ ਦੇ ਏਅਰਪੋਰਟ ਦੇ ਕੋਲ ਹੋਈ।

ਸੋਸ਼ਲ ਮੀਡੀਆ ‘ਤੇ ਇਸ ਸਬੰਧਿਤ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ। ਜਿਸ ‘ਚ ਦੁਰਘਟਨਾਗ੍ਰਸਤ ਹੋਏ ਜਹਾਜ਼ ‘ਚੋਂ ਧੂੰਆ ਨਿਕਲ ਰਿਹਾ ਹੈ ਤੇ ਬਚਾਅ ਦਲ ਦੇ ਕਰਮਚਾਰੀ ਦਿਖਾਈ ਦਿਤੇ ਹਨ। ਅਲ ਅਰੇਬੀਆ ਨੇ ਸੂਤਰਾਂ ਦਾ ਹਵਾਲੇ ਅਨੁਸਾਰ ਜਹਾਜ਼ ਕ੍ਰੈਸ਼ ‘ਚ ਘੱਟ ਤੋਂ ਘੱਟ 257 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।