ਰੂਸ ਨੂੰ ਟਰੰਪ ਦੀ ਚਿਤਾਵਨੀ, ਕਿਹਾ ਆਉਣ ਵਾਲੀਆਂ ਨੇ ਅਮਰੀਕੀ ਮਿਜ਼ਾਇਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਹਿਮਾਇਤ ਕਰਨ 'ਤੇ ਰੂਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦੇ ਕੇ ਕਿਹਾ ਹੈ...

trump warns

ਵਾਸ਼ਿੰਗਟਨ : ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਹਿਮਾਇਤ ਕਰਨ 'ਤੇ ਰੂਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦੇ ਕੇ ਕਿਹਾ ਹੈ ਕਿ ਆਮ ਲੋਕਾਂ 'ਤੇ ਕਥਿਤ ਰਸਾਇਣਕ ਹਥਿਆਰਾਂ ਦੇ ਹਮਲੇ ਦੇ ਜਵਾਬ 'ਚ ਅਮਰੀਕੀ ਮਿਜ਼ਾਇਲਾਂ ਆਉਣਗੀਆਂ। ਟਰੰਪ ਨੇ ਟਵਿਟਰ 'ਤੇ ਲਿਖੇ ਅਪਣੇ ਸੰਦੇਸ਼ 'ਚ ਕਿਹਾ ਕਿ ਰੂਸ ਨੇ ਸੀਰੀਆ 'ਤੇ ਦਾਗੀਆਂ ਸਾਰੀਆਂ ਮਿਜ਼ਾਇਲਾਂ ਸੁੱਟਣ ਦਾ ਸੰਕਲਪ ਲਿਆ ਹੈ।

ਰੂਸ ਤਿਆਰ ਰਹੋ, ਕਿਉਂਕਿ ਉਹ ਆਉਣ ਵਾਲੀਆਂ ਹਨ, ਸ਼ਾਨਦਾਰ ਨਵੀਆਂ ਤੇ ਸਮਾਰਟ। ਤੁਹਾਨੂੰ ਗੈਸ ਨਾਲ ਕਤਲ ਕਰਨ ਵਾਲੇ ਕਿਸੇ ਵੀ ਦਰਿੰਦੇ ਦਾ ਸਾਥੀ ਨਹੀਂ ਹੋਣਾ ਚਾਹੀਦਾ, ਜੋ ਅਪਣੇ ਲੋਕਾਂ ਦਾ ਕਤਲ ਕਰਦਾ ਹੈ ਤੇ ਖ਼ੁਸ਼ ਹੁੰਦਾ ਹੈ।ਰਾਸ਼ਟਰਪਤੀ ਟਰੰਪ ਦਾ ਇਹ ਸੰਦੇਸ਼ ਸੀਰੀਆਈ ਸੂਬੇ ਦੂਮਾ 'ਚ ਸਨਿਚਰਵਾਰ ਦੇ ਕਥਿਤ ਘਾਤਕ ਗੈਸ ਹਮਲੇ ਦੇ ਜ਼ਿੰਮੇਦਾਰ ਲੋਕਾਂ ਦੀ ਪਛਾਣ ਦੇ ਲਈ ਇਕ ਚੈੱਨਲ ਗਠਿਤ ਕਰਨ ਦੇ ਮੁੱਦੇ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਅਮਰੀਕਾ ਵਲੋਂ ਤਿਆਰ ਪ੍ਰਸਤਾਵ 'ਤੇ ਰੂਸ ਦੇ ਵੀਟੋ ਕਰਨ ਤੋਂ ਇਕ ਦਿਨ ਬਾਅਦ ਆਇਆ।

ਰੂਸ ਨੇ ਕਿਹਾ ਕਿ ਉਸ ਦੇ ਫ਼ੌਜੀ ਮਾਹਰਾਂ ਨੂੰ ਰਸਾਇਣਕ ਹਮਲੇ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਤੇ ਕਿਹਾ ਕਿ ਸੀਰੀਆ ਨੂੰ ਬਦਨਾਮ ਕਰਨ ਦੇ ਲਈ ਵਿਧਰੋਹੀਆਂ ਨੇ ਇਹ ਸਾਜ਼ਿਸ਼ ਰਚੀ ਹੋਵੇਗੀ ਜਾਂ ਅਫ਼ਵਾਹ ਫ਼ੈਲਾਈ ਹੋਵੇਗੀ।