ਇੰਡੋਨੇਸ਼ੀਆ: ਭੂਚਾਲ ਨਾਲ ਜਾਵਾ 'ਚ 7 ਲੋਕਾਂ ਦੀ ਮੌਤ, 300 ਇਮਾਰਤਾਂ ਤਬਾਹ
ਹਾਲਾਂਕਿ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ।
ਮਲੰਗ: ਇੰਡੋਨੇਸ਼ੀਆ ਦੇ ਮੁੱਖ ਦੀਪ ਜਾਵਾ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਇਹ ਨਾਲ ਬਹੁਤ ਵੱਡਾ ਹਾਦਸਾ ਵਾਪਰਿਆ ਹੈ। ਤੇਜ਼ ਭੂਚਾਲ ਕਰਕੇ ਕਰੀਬ 7 ਲੋਕਾਂ ਦੀ ਮੌਤ ਹੋ ਗਈ ਤੇ 12 ਹੋਰ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਜਾਵਾ 'ਚ 300 ਤੋਂ ਵੱਧ ਇਮਾਰਤਾਂ ਤਬਾਹ ਹੋ ਗਈਆਂ। ਭੂਚਾਲ ਦੇ ਝਟਕੇ ਸੈਰ-ਸਪਾਟਾ ਕੇਂਦਰ ਬਾਲੀ 'ਚ ਮਹਿਸੂਸ ਕੀਤੇ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ਨੀਵਾਰ ਦਿੱਤੀ। ਹਾਲਾਂਕਿ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਦੋ ਵਜੇ ਆਏ ਭੂਚਾਲ ਦੀ ਤੀਬਰਤਾ 06.0 ਮਾਪੀ ਗਈ। ਇਸ ਦਾ ਕੇਂਦਰ ਪੂਰਬੀ ਜਾਵਾ ਸੂਬੇ ਦੇ ਮਲੰਗ ਜ਼ਿਲ੍ਹੇ ਦੇ ਸੁੰਬਰਪੁਕੰਗ ਸ਼ਹਿਰ ਤੋਂ 45 ਕਿਲੋਮੀਟਰ ਦੱਖਣ 'ਚ 82 ਕਿਲੋਮੀਟਰ ਦੀ ਗਹਿਰਾਈ 'ਚ ਸਥਿਤ ਸੀ।
ਦੱਸਣਯੋਗ ਹੈ ਕਿ ਐਤਵਾਰ ਹੋਈ ਭਿਆਨਕ ਬਾਰਸ਼ ਨਾਲ ਕਰੀਬ 174 ਲੋਕਾਂ ਦੀ ਮੌਤ ਹੋ ਗਈ ਸੀ ਤੇ ਹਜ਼ਾਰਾਂ ਘਰਾਂ ਨੂੰ ਨੁਕਸਾਨ ਪਹੁੰਚਿਆ ਸੀ। ਇਨ੍ਹਾਂ 'ਚੋਂ 48 ਲੋਕ ਅਜੇ ਵੀ ਲਾਪਤਾ ਹਨ।