Twitter Down : ਦੁਨੀਆ ਭਰ 'ਚ ਡਾਊਨ ਹੋਇਆ ਟਵਿੱਟਰ , ਹਜ਼ਾਰਾਂ ਯੂਜ਼ਰਸ ਹੋਏ ਪ੍ਰੇਸ਼ਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

Twitter Down : ਦੁਨੀਆ ਭਰ 'ਚ ਡਾਊਨ ਹੋਇਆ ਟਵਿੱਟਰ , ਹਜ਼ਾਰਾਂ ਯੂਜ਼ਰਸ ਹੋਏ ਪ੍ਰੇਸ਼ਾਨ

Twitter down

 

Twitter Down : ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ (Twitter) ਵੀਰਵਾਰ (11 ਅਪ੍ਰੈਲ) ਨੂੰ ਡਾਊਨ ਹੋ ਗਿਆ ਹੈ। ਇਸ ਕਾਰਨ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਹਜ਼ਾਰਾਂ ਯੂਜ਼ਰਸ ਨੂੰ Cannot Retrieve Tweets ਅਤੇ Rate Limit Exceeded Error ਵਰਗੇ Message ਦੇਖਣ ਨੂੰ ਮਿਲ ਰਹੇ ਹਨ। ਕੁਝ ਯੂਜ਼ਰਸ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ।


ਡਾਊਨ ਡਿਟੈਕਟਰ ਨੇ ਵੀ ਐਕਸ ਦੀਆਂ ਸੇਵਾਵਾਂ ਠੱਪ ਹੋਣ ਦੀ ਪੁਸ਼ਟੀ ਕੀਤੀ ਹੈ। ਡਾਊਨ ਡਿਟੈਕਟਰ 'ਚ ਲਗਾਤਾਰ ਐਕਸ 'ਚ ਸਮੱਸਿਆ ਨੂੰ ਲੈ ਕੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਡਾਊਨ ਡਿਟੈਕਟਰ ਨੇ ਕਿਹਾ ਕਿ ਉਪਭੋਗਤਾਵਾਂ ਨੇ ਦੱਸਿਆ ਕਿ ਉਹ ਪਲੇਟਫਾਰਮ ਤੱਕ ਪਹੁੰਚਣ ਵਿੱਚ ਅਸਮਰੱਥ ਸਨ।

 

DownDetector ਉਪਭੋਗਤਾਵਾਂ ਸਮੇਤ ਕਈ ਸਰੋਤਾਂ ਤੋਂ ਰਿਪੋਰਟਾਂ ਇਕੱਠੀਆਂ ਕਰਕੇ ਔਨਲਾਈਨ ਆਊਟੇਜ ਅਤੇ ਸਮੱਸਿਆਵਾਂ ਨੂੰ ਟਰੈਕ ਕਰਦਾ ਹੈ।ਆਊਟੇਜ ਟ੍ਰੈਕਰਸ ਦੇ ਲਾਈਵ ਆਊਟੇਜ ਮੈਪ ਦੇ ਅਨੁਸਾਰ, X ਉਪਭੋਗਤਾਵਾਂ ਨੂੰ ਦਿੱਲੀ, ਜੈਪੁਰ, ਲਖਨਊ, ਕਟਕ, ਅਹਿਮਦਾਬਾਦ, ਮੁੰਬਈ, ਹੈਦਰਾਬਾਦ, ਬੈਂਗਲੁਰੂ ਅਤੇ ਹੋਰ ਸ਼ਹਿਰਾਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।