ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਨੇਪਾਲ ਯਾਤਰਾ 'ਤੇ ਜਨਕਪੁਰ ਪੁੱਜੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਪਾਲ ਦੇ ਦੋ ਦਿਨਾਂ ਦੌਰੇ 'ਤੇ ਅੱਜ ਜਨਕਪੁਰ ਪਹੁੰਚੇ। ਯਾਤਰਾ ਦੌਰਾਨ ਉਹ ਦੋਵੇਂ ਦੇਸ਼ਾਂ ਵਿਚਕਾਰ ਵਿਸ਼ਵਾਸ ਬਹਾਲੀ ਦੇ ਲਈ ਦੇਸ਼ ਦੇ ਸੀਨੀਅਰ...
ਜਨਕਪੁਰ, 11 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਪਾਲ ਦੇ ਦੋ ਦਿਨਾਂ ਦੌਰੇ 'ਤੇ ਅੱਜ ਜਨਕਪੁਰ ਪਹੁੰਚੇ। ਯਾਤਰਾ ਦੌਰਾਨ ਉਹ ਦੋਵੇਂ ਦੇਸ਼ਾਂ ਵਿਚਕਾਰ ਵਿਸ਼ਵਾਸ ਬਹਾਲੀ ਦੇ ਲਈ ਦੇਸ਼ ਦੇ ਸੀਨੀਅਰ ਨੇਤਾਵਾਂ ਨਾਲ ਗੱਲਬਾਤ ਕਰਨਗੇ। ਨੇਪਾਲ ਦੇ ਰੱਖਿਆ ਮੰਤਰੀ ਈਸ਼ਵਰ ਪੋਖਰੇਲ ਅਤੇ ਸੂਬਾ-2 ਦੇ ਮੁੱਖ ਮੰਤਰੀ ਲਾਲ ਬਾਬੂ ਰਾਊਤ ਨੇ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਤੀਜੀ ਨੇਪਾਲ ਯਾਤਰਾ ਹੈ ਪਰ ਦੇਸ਼ ਵਿਚ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੀ ਅਗਵਾਈ ਵਿਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਉਹ ਪਹਿਲੀ ਵਾਰ ਇੱਥੇ ਪਹੁੰਚੇ ਹਨ।
ਜਨਕਪੁਰ ਵਿਚ ਮੋਦੀ 20ਵੀਂ ਸਦੀ ਵਿਚ ਬਣੇ ਜਾਨਕੀ ਧਾਮ ਮੰਦਰ ਵਿਚ ਜਾਣਗੇ ਅਤੇ ਵਿਸ਼ੇਸ਼ ਪੂਜਾ ਅਰਚਨਾ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਜਨਕਪੁਰ ਸਬ ਮੈਟਰੋਪੋਲਿਟਨ ਸਿਟੀ ਦੇ ਬਰਬੀਘਾ ਮੈਦਾਨ ਵਿਚ ਸਵਾਗਤ ਕੀਤਾ ਜਾਵੇਗਾ। ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਅਪਣੇ ਭਾਰਤੀ ਹਮਅਹੁਦਾ ਦੇ ਸਵਾਗਤ ਲਈ ਜਾਨਕੀਧਾਮ ਪਹੁੰਚੇ।