'ਜਾਧਵ ਮਾਮਲੇ 'ਚ ਆਈ.ਸੀ.ਜੇ ਦੇ ਫ਼ੈਸਲੇ ਦੀ ਕੀਤੀ ਪੂਰੀ ਪਾਲਣਾ'
ਭਾਰਤ ਦੇ ਮੁੱਖ ਵਕੀਲ ਸਾਲਵੇ ਦੇ ਬਿਆਨ ਦੇ ਬਾਅਦ ਪਾਕਿ ਨੇ ਦਿਤੀ ਸਫਾਈ, ਕਿਹਾ
ਇਸਲਾਮਾਬਾਦ, 10 ਮਈ : ਪਾਕਿਸਤਾਨ ਨੇ ਐਤਵਾਰ ਨੂੰ ਕਿਹਾ ਕਿ ਕੁਲਭੂਸ਼ਣ ਜਾਧਵ ਮਾਮਲੇ ਵਿਚ ਉਸ ਨੇ ਆਈ.ਸੀ.ਜੇ. ਦੇ ਫ਼ੈਸਲੇ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੀ ਹੈ। ਪਾਕਿਸਤਾਨ ਦਾ ਇਹ ਬਿਆਨ ਭਾਰਤ ਵਲੋਂ ਪੈਰਵੀ ਕਰ ਰਹੇ ਸੀਨੀਅਰ ਵਕੀਲ ਹਰੀਸ਼ ਸਾਲਵੇ ਦੇ ਉਸ ਬਿਆਨ ਤੋਂ ਆਇਆ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਨੇ ਆਈ.ਸੀ.ਜੇ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਹੈ। ਕੁਝ ਦਿਨ ਪਹਿਲਾਂ ਸਾਲਵੇ ਨੇ ਕਿਹਾ ਸੀ ਕਿ ਨਵੀਂ ਦਿੱਲੀ ਨੂੰ ਆਸ ਸੀ ਕਿ ਉਹ ਮੌਤ ਦੀ ਸਜ਼ਾ ਪਾਏ ਜਾਧਵ ਨੂੰ ਰਿਹਾਅ ਕਰਾਉਣ ਲਈ ਇਸਲਾਮਾਬਾਦ ਨੂੰ 'ਗ਼ੈਰ ਰਸਮੀ ਮਾਧਿਅਮ' ਨਾਲ ਮਨਾ ਲੈਣਗੇ।
ਸਾਲਵੇ ਨੇ 3 ਮਈ ਨੂੰ ਲੰਡਨ ਤੋਂ ਆਨਲਾਈਨ ਗੱਲ ਕਰਦਿਆਂ ਕਿਹਾ,''ਸਾਨੂੰ ਆਸ ਸੀ ਕਿ ਅਸੀ ਗੈਰ ਰਸਮੀ ਮਾਧਿਅਮ ਨਾਲ ਪਾਕਿਸਤਾਨ ਨੂੰ ਉਹਨਾਂ ਨੂੰ ਛੱਡਣ ਲਈ ਮਨਾ ਲਵੇਗਾ। ਜੇਕਰ ਉਹ ਮਨੁੱਖੀ ਆਧਾਰ ਜਾਂ ਕੁਝ ਹੋਰ ਆਧਾਰ 'ਤੇ ਕਹਿਣਾ ਚਾਹੁੰਦੇ ਹਨ ਤਾਂ ਅਸੀਂ ਉਹਨਾਂ ਦੀ ਵਾਪਸੀ ਚਾਹੁੰਦੇ ਹਾਂ। ਅਸੀਂ ਕਿਹਾ ਕਿ ਉਹਨਾਂ ਨੂੰ ਛੱਡ ਦਿਤਾ ਜਾਵੇ ਕਿਉਂਕਿ ਇਹ ਪਾਕਿਸਤਾਨ ਵਿਚ ਅਹਿਮ ਦਾ ਇਕ ਵੱਡਾ ਕਾਰਨ ਬਣ ਗਿਆ ਹੈ। ਇਸ ਲਈ ਸਾਨੂੰ ਆਸ ਸੀ ਕਿ ਉਹ ਉਹਨਾਂ ਨੂੰ ਜਾਣ ਦੇਣਗੇ ਪਰ ਉਹਨਾਂ ਨੇ ਨਹੀਂ ਛੱਡਿਆ।'' (ਪੀਟੀਆਈ)
ਪਾਕਿਸਤਾਨ ਨੇ ਕਿਹਾ, ਭਾਰਤ ਨੇ ਝੂੱਠੇ ਦੋਸ਼ ਲਗਾਏ
ਸਾਲਵੇ ਦੀ ਟਿੱਪਣੀ 'ਤੇ ਜਵਾਬ ਦਿੰਦੇ ਹੋਏ ਪਾਕਿਸਤਾਨ ਦੇ ਵਿਦੇਸ਼ ਦਫਤਰ ਦੀ ਬੁਲਾਰਨ ਆਈਸ਼ਾ ਫਾਰੂਕੀ ਨੇ ਕਿਹਾ ਕਿ ਜਾਧਵ ਮਾਮਲੇ ਵਿਚ ਭਾਰਤ ਦੇ ਵਕੀਲ ਦੇ ਬਿਆਨਾਂ 'ਤੇ ਇਸਲਾਮਾਬਾਦ ਨੇ ਵਿਚਾਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਾਲਵੇ ਨੇ ਵਾਪਸ ਆਈ.ਸੀ.ਜੇ. ਦਾ ਦਰਵਾਜਾ ਖੜਕਾਉਣ ਦੀ ਗੱਲ ਕਹਿ ਕੇ ਕੁਝ ਅਜਿਹੇ ਬਿਆਨ ਦਿਤੇ ਹਨ ਜੋ ਮਾਮਲੇ ਦੇ ਤੱਥਾਂ ਦੇ ਉਲਟ ਹਨ। ਫਾਰੂਕੀ ਨੇ ਕਿਹਾ,''ਅਸੀਂ ਭਾਰਤ ਦੇ ਵਕੀਲ ਦੇ ਬੇਬੁਨਿਆਦ ਅਤੇ ਗਲਤ ਕਥਨ ਨੂੰ ਪੂਰੀ ਤਰ੍ਹਾਂ ਖਾਰਿਜ ਕਰਦੇ ਹਾਂ ਕਿ ਪਾਕਿਸਾਤਾਨ ਨੇ ਮਾਮਲੇ ਵਿਚ ਆਈ.ਸੀ.ਜੇ. ਦੇ ਫ਼ੈਸਲੇ ਦੀ ਪਾਲਣਾ ਨਹੀਂ ਕੀਤੀ ਹੈ।
ਪਾਕਿਸਤਾਨ ਨੇ ਫ਼ੈਸਲੇ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੀ ਹੈ ਅਤੇ ਮਾਮਲਾ ਜਿਵੇਂ-ਜਿਵੇਂ ਅੱਗੇ ਵਧੇਗਾ ਉਹ ਉਸੇ ਤਰ੍ਹਾਂ ਨਾਲ ਪਾਲਣਾ ਕਰਦੇ ਰਹਿਣਗੇ।'' ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਜਾਧਵ ਨੂੰ ਭਾਰਤੀ ਡਿਪਲੋਮੈਟਿਕ ਪਹੁੰਚ ਦੀ ਮਨਜ਼ੂਰੀ ਦਿਤੀ ਅਤੇ ਆਈ.ਸੀ.ਜੇ. ਦੇ ਫ਼ੈਸਲੇ ਦੇ ਮੁਤਾਬਕ ਪ੍ਰਭਾਵੀ ਸਮੀਖਿਆ ਅਤੇ ਮੁੜ ਵਿਚਾਰ ਦੇ ਉਪਾਆਂ ਦੀ ਪ੍ਰਕਿਰਿਆ ਕਰ ਰਿਹਾ ਹੈ। ਬੁਲਾਰਨ ਨੇ ਕਿਹਾ ਕਿ ਜ਼ਿੰਮੇਵਾਰ ਦੇਸ਼ ਹੋਣ ਦੇ ਨਾਤੇ ਪਾਕਿਸਤਾਨ ਸਾਰੇ ਅੰਤਰਰਾਸ਼ਟਰੀ ਫਰਜ਼ਾਂ ਨਾਲ ਬੰਨ੍ਹਿਆ ਹੋਇਆ ਹੈ। ਉਹਨਾਂ ਨੇ ਕਿਹਾ,''ਇਹ ਦੁਖਦਾਈ ਹੈ ਕਿ ਸਾਲਵੇ ਨੇ ਅਜਿਹੇ ਬਿਆਨ ਦਿਤੇ ਜੋ ਗਲਤ ਹਨ ਅਤੇ ਤਥਾਤਮਕ ਰੂਪ ਨਾਲ ਗਲਤ ਹਨ।''
ਆ.ਸੀ.ਜੇ ਨੇ ਫਾਂਸੀ 'ਤੇ ਮੁੜ ਵਿਚਾਰ ਕਰਨ ਲਿਆ ਕਿਹਾ ਸੀ
ਭਾਰਤੀ ਨੇਵੀ ਦੇ 49 ਸਾਲਾ ਰਿਟਾਇਰਡ ਅਧਿਕਾਰੀ ਨੂੰ ਪਾਕਿਸਤਾਨ ਦੀ ਇਕ ਮਿਲਟਰੀ ਅਦਾਲਤ ਨੇ ਅਪ੍ਰੈਲ 2017 ਵਿਚ ਜਾਸੂਸੀ ਅਤੇ ਅਤਿਵਾਦ ਦੇ ਦੋਸ਼ਾਂ ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਕੁਝ ਹਫ਼ਤੇ ਬਾਅਦ ਭਾਰਤ ਨੇ ਜਾਧਵ ਨੂੰ ਡਿਪਲੋਮੈਟਿਕ ਪਹੁੰਚ ਦੇਣ ਤੋਂ ਇਨਕਾਰ ਕਰਨ ਅਤੇ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਅੰਤਰਰਾਸ਼ਟਰੀ ਅਦਾਲਤ (ਆਈ.ਸੀ.ਜੇ.) ਵਿਚ ਚੁਣੌਤੀ ਦਿਤੀ ਸੀ।
ਹੇਗ ਸਥਿਤ ਅੰਤਰਰਾਸ਼ਟਰੀ ਅਦਾਲਤ ਵਿਚ ਜਾਧਵ ਮਾਮਲੇ 'ਚ ਭਾਰਤ ਦੇ ਮੁੱਖ ਵਕੀਲ ਹਰੀਸ਼ ਸਾਲਵੇ ਸਨ। ਆਈ.ਸੀ.ਜੇ. ਨੇ ਪਿਛਲੇ ਸਾਲ ਜੁਲਾਈ ਮਹੀਨੇ ਫੈਸਲਾ ਦਿਤਾ ਸੀ ਕਿ ਪਾਕਿਸਤਾਨ ਨੂੰ ਜਾਧਵ ਦੀ ਸਜ਼ਾ 'ਤੇ ਪ੍ਰਭਾਵੀ ਸਮੀਖਿਆ ਅਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਬਿਨਾਂ ਦੇਰੀ ਕੀਤੇ ਡਿਪਲੋਮੈਟਿਕ ਪਹੁੰਚ ਮੁਹੱਈਆ ਕਰਾਉਣੀ ਚਾਹੀਦੀ ਹੈ।