ਬੱਚਿਆਂ ਦੀ ਮੌਤ ਦਰ ਘਟਾਉਣ 'ਚ ਮਿਜ਼ੋਰਮ ਸੱਭ ਤੋਂ ਅੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਿਜ਼ੋਰਮ 'ਚ 2019-20 'ਚ ਬੱਚਿਆਂ ਦੀ ਮੌਤ ਦਰ (ਆਈਐਮਆਰ) ਵਿਚ 10 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੇ ਸਿਹਤ ਮੰਤਰੀ ਆਰ ਲਾਲਥਾਂਗਲਿਅਨਾ ਨੇ

File Photo

ਆਈਜੋਲ, 10 ਮਈ : ਮਿਜ਼ੋਰਮ 'ਚ 2019-20 'ਚ ਬੱਚਿਆਂ ਦੀ ਮੌਤ ਦਰ (ਆਈਐਮਆਰ) ਵਿਚ 10 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੇ ਸਿਹਤ ਮੰਤਰੀ ਆਰ ਲਾਲਥਾਂਗਲਿਅਨਾ ਨੇ ਨਵੀਂ ਨਮੂਨਾ ਰਜਿਸਟ੍ਰੇਸ਼ਨ ਪ੍ਰਣਾਲੀ (ਐਸਆਰਐਸ) ਬੁਲੇਟਿਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਈਐੱਮਆਰ ਡਿੱਗ ਕੇ 15 ਤੋਂ ਪੰਜ ਪੁਆਇੰਟ (ਪ੍ਰਤੀ 1000 ਜ਼ਿੰਦਾ ਜਨਮ) ਰਹਿ ਗਿਆ ਹੈ।

ਉਨ੍ਹਾਂ ਕਿਹਾ ਕਿ 2019-20 ਵਿਚ ਆਈਐਮਆਰ ਵਿਚ 10 ਅੰਕਾਂ ਦੀ ਗਿਰਾਵਟ ਨਾਲ ਮਿਜ਼ੋਰਮ ਦੇਸ਼ ਵਿਚ ਸੱਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲਾ ਸੂਬਾ ਹੈ। ਪਿਛਲੇ ਤਿੰਨ ਸਾਲਾਂ ਵਿਚ ਸੂਬੇ ਨੇ ਆਈਐਮਆਰ ਵਿਚ 27 ਅੰਕਾਂ ਦੀ ਗਿਰਾਵਟ ਦਰਜ ਕੀਤੀ ਹੈ। ਮੰਤਰੀ ਨੇ ਇਸ ਉਪਲਬਧੀ ਲਈ ਸਿਹਤ ਵਰਕਰਾਂ ਅਤੇ ਲੋਕਾਂ ਦੀਆਂ ਕੋਸ਼ਿਸ਼ਾਂ ਨੂੰ ਸਾਰਾ ਸਿਹਰਾ ਦਿਤਾ।  
(ਪੀਟੀਆਈ)