Tokyo News : ਕੇਕੜਿਆਂ ਦੀ ਤਸਕਰੀ ਕਰਦੇ ਤਿੰਨ ਚੀਨੀ ਨਾਗਰਿਕ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Tokyo News : ਪੁਲਿਸ ਵਲੋਂ ਇਹ ਕਾਰਵਾਈ ਜਾਪਾਨ ਦੇ ਹੋਲੀਡੇ ਟਾਪੂ ’ਤੇ ਕੀਤੀ ਗਈ, ਜਿੱਥੇ ਕਈ ਸੂਟਕੇਸਾਂ ਵਿਚ ਹਜ਼ਾਰਾਂ ਕੇਕੜੇ ਪਾਏ

file photo

Tokyo News in Punjabi :  ਜਾਪਾਨ ਪੁਲਿਸ ਨੇ ਹਾਲ ਹੀ ਵਿਚ ਕੇਕੜਿਆਂ ਦੀ ਤਸਕਰੀ ਕਰਨ ਦੇ ਮਾਮਲੇ ਵਿਚ ਤਿੰਨ ਚੀਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਾਪਾਨ ਪੁਲਿਸ ਵਲੋਂ ਇਹ ਕਾਰਵਾਈ ਜਾਪਾਨ ਦੇ ਹੋਲੀਡੇ ਟਾਪੂ ’ਤੇ ਕੀਤੀ ਗਈ, ਜਿਥੇ ਕਈ ਸੂਟਕੇਸਾਂ ਵਿਚ ਹਜ਼ਾਰਾਂ ਕੇਕੜੇ ਪਾਏ ਗਏ। ਇਨ੍ਹਾਂ ਸੂਟਕੇਸਾਂ ਵਿਚੋਂ ਅਜੀਬ ਤਰ੍ਹਾਂ ਦੀਆਂ ਅਵਾਜ਼ਾਂ ਆ ਰਹੀਆਂ ਸਨ। 

ਸੀ.ਐਨ.ਐਨ ਦੀ ਰਿਪੋਰਟ ਅਨੁਸਾਰ ਤਿੰਨੇ ਸ਼ੱਕੀਆਂ ਲਿਆਓ ਜ਼ੀਬਿਨ, ਸੋਂਗ ਜ਼ੇਂਹਾਓ ਅਤੇ ਗੁਓ ਜਿਆਵੇਈ ਨੂੰ ਅਮਾਮੀ ਟਾਪੂ ’ਤੇ 160 ਕਿਲੋਗ੍ਰਾਮ (353 ਪੌਂਡ) ਜ਼ਿੰਦਾ ਕ੍ਰਸਟੇਸ਼ੀਅਨ ਰੱਖਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਅਨੁਸਾਰ ਅਮਾਮੀ ਓਸ਼ੀਮਾ ਟਾਪੂ ’ਤੇ ਸਥਿਤ ਇਕ ਸ਼ਹਿਰ ਅਮਾਮੀ ਵਿਚ ਇਕ ਹੋਟਲ ਕਰਮਚਾਰੀ ਨੇ ਸੂਟਕੇਸਾਂ ਵਿਚ ਕੱੁਝ ਸ਼ੱਕੀ ਦਿਖਾਈ ਦੇਣ ਤੋਂ ਬਾਅਦ ਵਾਤਾਵਰਣ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪੁਲਿਸ ਅਨੁਸਾਰ ਅਧਿਕਾਰੀ ਹੋਟਲ ਪਹੁੰਚੇ ਅਤੇ ਉਨ੍ਹਾਂ ਨੇ ਸਪਾਈਰਲ-ਸ਼ੈੱਲਡ ਹੈਰੀਟੇਜ ਕੇਕੜੇ ਛੇ ਸੂਟਕੇਸਾਂ ਵਿਚ ਭਰੇ ਹੋਏ ਪਾਏ।

ਕਿਓਡੋ ਨਿਊਜ਼ ਅਨੁਸਾਰ ਤਿੰਨੇ ਚੀਨੀ ਨਾਗਰਿਕਾਂ ਨੂੰ ਬਿਨਾਂ ਕਿਸੇ ਅਧਿਕਾਰ ਦੇ ਕ੍ਰਸਟੇਸ਼ੀਅਨ ਰੱਖਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ। ਫ਼ਿਲਹਾਲ ਪੁਲਿਸ ਨੇ ਸਹੀ ਪ੍ਰਜਾਤੀ ਬਾਰੇ ਹੋਰ ਜਾਣਕਾਰੀ ਨਹੀਂ ਦਿਤੀ ਪਰ ਸਮਾਚਾਰ ਏਜੰਸੀ ਸੀ.ਐਨ.ਐਨ ਨੂੰ ਦਸਿਆ ਕਿ ਜ਼ਬਤ ਕੀਤੇ ਗਏ ਕੇਕੜਿਆਂ ਨੂੰ ਜਾਪਾਨ ਵਿਚ ਰਾਸ਼ਟਰੀ ਕੁਦਰਤੀ ਸਮਾਰਕਾਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। 

 (For more news apart from  Three Chinese nationals arrested for smuggling crabs News in Punjabi, stay tuned to Rozana Spokesman)