20 ਅਮਰੀਕੀ ਡਿਪਲੋਮੈਟ ਹੋਏ ਅਜੀਬੋ ਗਰੀਬ ਬਿਮਾਰੀ ਦੇ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਸਥਿਤ ਹਵਾਨਾ ਵਿਚ 20 ਤੋਂ ਜ਼ਿਆਦਾ ਅਧਿਕਾਰੀ ਦਿਮਾਗੀ ਸੱਟਾਂ ਦੇ ਸ਼ਿਕਾਰ ਹੋਏ ਹਨ

20 Americans Disapproved Lack of Poor Disease

ਕਿਊਬਾ, ਅਮਰੀਕਾ ਸਥਿਤ ਹਵਾਨਾ ਵਿਚ 20 ਤੋਂ ਜ਼ਿਆਦਾ ਅਧਿਕਾਰੀ ਦਿਮਾਗੀ ਸੱਟਾਂ ਦੇ ਸ਼ਿਕਾਰ ਹੋਏ ਹਨ, ਜਿਨ੍ਹਾਂ ਬਾਰੇ ਅਮਰੀਕੀ ਵਿਦੇਸ਼ ਮੰਤਰਾਲੇ ਦਾ ਨੇ ਕਿਹਾ ਹੈ ਕਿ ਇਹ ਮਾਨਸਿਕ ਹਮਲੇ ਦਾ ਨਤੀਜਾ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸੰਭਾਵਨਾ ਹੈ ਕਿ ਇਹ ਹਮਲੇ ਅਣਪਛਾਤੇ ਰਹੱਸਮਈ ਹਥਿਆਰ ਵਰਗੇ ਸੋਨਿਕ ਜਾਂ ਮਾਈਕ੍ਰੋਵੇਵ ਡਿਵਾਈਸ ਨਾਲ ਕੀਤੇ ਗਏ ਹਨ। ਅਮਰੀਕੀ ਡਿਪਲੋਮੈਟ 'ਤੇ 2016 ਦੇ ਅਖੀਰ ਤੋਂ 2017 ਦੀਆਂ ਗਰਮੀਆਂ ਵਿਚਕਾਰ ਜ਼ਿਆਦਾ ਹਮਲੇ ਹੋਏ।

ਦੱਸ ਦਈਏ ਕਿ ਇਨ੍ਹਾਂ ਹਮਲਿਆਂ 'ਚ ਡਿਪਲੋਮੈਟਾਂ ਨੂੰ ਸੁਣਨ 'ਚ ਪ੍ਰੇਸ਼ਾਨੀ, ਚੱਕਰ ਆਉਣਾ, ਨੀਂਦ ਘੱਟ ਆਉਣਾ, ਨਜ਼ਰ ਦੀ ਸਮੱਸਿਆ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਊਬਾ ਦੇ ਅਧਿਕਾਰੀਆਂ ਨੇ ਅੱਜ ਕਿਹਾ ਕਿ ਹੁਣ ਉਹ ਵੀ ਰਹੱਸਮਈ ਤਰੀਕੇ ਨਾਲ ਅਮਰੀਕੀ ਡਿਪਲੋਮੈਟਾਂ ਦੇ ਬੀਮਾਰ ਪੈਣ ਦੀ ਗੁੱਥੀ ਨੂੰ ਸੁਲਝਾ ਨਹੀਂ ਸਕੇ ਹਨ। ਅਮਰੀਕਾ ਨੇ ਕਿਊਬਾ ਨੂੰ ਕਿਹਾ ਸੀ ਕਿ ਜਾਂ ਤਾਂ ਉਹ ਇਨ੍ਹਾਂ ਹਮਲਿਆਂ ਦਾ ਜ਼ਿੰਮੇਵਾਰ ਹੈ ਜਾਂ ਇਨ੍ਹਾਂ ਹਮਲਿਆਂ ਤੋਂ ਉਹ ਡਿਪਲੋਮੈਟਾਂ ਦੀ ਰੱਖਿਆ ਕਰਨ 'ਚ ਅਸਫਲ ਰਿਹਾ ਹੈ।

ਕਿਊੂਬਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਿਊੂਬਾ ਅਤੇ ਅਮਰੀਕੀ ਮਾਹਿਰਾਂ ਤੋਂ ਇਲਾਵਾ ਵਿਸ਼ੇਸ਼ ਏਜੰਸੀਆਂ ਵੱਲੋਂ ਇਕ ਸਾਲ ਤੋਂ ਵਧਰੇ ਸਮੇਂ ਤਕ ਜਾਂਚ ਕਰਨ ਦੇ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੇ ਕੋਲ ਇਸ ਲਈ ਕੋਈ ਵਿਸ਼ਵਾਸਯੋਗ ਜਾਂ ਵਿਗਿਆਨਕ ਤੱਥ ਨਹੀਂ ਹੈ ਜੋ ਅਮਰੀਕੀ ਸਰਕਾਰ ਵੱਲੋਂ ਲਗਾਏ ਗਏ ਦੋਸ਼ ਨੂੰ ਸਾਬਤ ਕਰਦਾ ਹੋਵੇ। ਦੱਸ ਦਾਈਆ ਕਿ ''ਬਿਆਨ 'ਚ ਕਿਹਾ ਗਿਆ ਹੈ ਕਿ ਇਸ ਸਥਿਤੀ ਨੂੰ ਸਪੱਸ਼ਟ ਕਰਨ ਲਈ ਅਮਰੀਕੀ ਅਧਿਕਾਰੀਆਂ ਨਾਲ ਕਿਊਬਾ ਨੇ ਸਾਥ ਦੇਣ ਦੀ ਪੁਸ਼ਟੀ ਕੀਤੀ ਹੈ।