ਕੋਲੋਰਾਡੋ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਸੂਬੇ ਕੋਲੋਰਾਡੋ 'ਚ ਜੰਗਲਾਂ 'ਚ ਲੱਗੀ ਭਿਆਨਕ ਅੱਗ ਕੁੱਝ ਹੀ ਸਮੇਂ 'ਚ ਬਹੁਤ ਤੇਜ਼ੀ ਨਾਲ ਵੱਧ ਗਈ ਹੈ। ਸਨਿਚਰਵਾਰ ਅਤੇ ਐਤਵਾਰ ਨੂੰ ਇਥੇ ਬਹੁਤ ...

Fire in Jungle

ਕੋਲੋਰਾਡੋ, ਅਮਰੀਕਾ ਦੇ ਸੂਬੇ ਕੋਲੋਰਾਡੋ 'ਚ ਜੰਗਲਾਂ 'ਚ ਲੱਗੀ ਭਿਆਨਕ ਅੱਗ ਕੁੱਝ ਹੀ ਸਮੇਂ 'ਚ ਬਹੁਤ ਤੇਜ਼ੀ ਨਾਲ ਵੱਧ ਗਈ ਹੈ। ਸਨਿਚਰਵਾਰ ਅਤੇ ਐਤਵਾਰ ਨੂੰ ਇਥੇ ਬਹੁਤ ਸਾਰੇ ਘਰਾਂ ਨੂੰ ਖ਼ਾਲੀ ਕਰਵਾਇਆ ਗਿਆ। ਇਸ ਕਾਰਨ ਕਈ ਘਰ ਬੇਘਰ ਹੋ ਗਏ ਹਨ। ਮੌਸਮ ਅਧਿਕਾਰੀਆਂ ਦਾ ਮੰਨਣਾ ਹੈ ਕਿ ਖੁਸ਼ਕ ਮੌਸਮ ਕਾਰਨ ਅੱਗ ਹੋਰ ਵੀ ਤੇਜ਼ੀ ਨਾਲ ਵੱਧ ਸਕਦੀ ਹੈ।

ਜਾਣਕਾਰੀ ਮੁਤਾਬਕ ਐਤਵਾਰ ਦੁਪਹਿਰ ਤਕ ਸੂਬੇ ਦਾ 17,000 ਏਕੜ (6880 ਹੈਕਟੇਅਰ) ਇਲਾਕਾ ਅੱਗ ਨਾਲ ਝੁਲਸ ਗਿਆ। ਇਹ ਇਲਾਕਾ ਸ਼ਹਿਰ ਮੈਨਹਾਟਨ ਤੋਂ ਵੀ ਵੱਡਾ ਹੈ। ਫ਼ਾਇਰ ਫਾਈਟਰਜ਼ ਅੱਗ 'ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਲਗਭਗ 800 ਫਾਇਰ ਫਾਈਟਰਜ਼ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਅਧਿਕਾਰੀਆਂ ਨੇ ਦਸਿਆ ਕਿ ਸਨਿਚਰਵਾਰ ਤਕ 9000 ਏਕੜ (3640 ਹੈਕਟੇਅਰ) ਜ਼ਮੀਨ ਝੁਲਸ ਚੁਕੀ ਸੀ। ਐਤਵਾਰ ਨੂੰ 859 ਲੋਕਾਂ ਨੂੰ ਘਰ ਖ਼ਾਲੀ ਕਰਨ ਲਈ ਹੁਕਮ ਦੇ ਦਿਤੇ ਗਏ ਸਨ। ਕਾਲਾਰਾਡੋ ਦੇ ਸ਼ਹਿਰ ਲਾ ਪਲਾਟਾ ਕਾਊਂਟੀ 'ਚੋਂ ਲਗਭਗ 2000 ਘਰਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।ਲਾਅ ਇਨਫੋਰਸਮੈਂਟ ਅਧਿਕਾਰੀ ਲੋਕਾਂ ਦੇ ਘਰਾਂ ਵਿਚ ਜਾ-ਜਾ ਕੇ ਘਰ ਖ਼ਾਲੀ ਕਰਵਾ ਰਹੇ ਹਨ।

ਇਸ ਤੋਂ ਇਲਾਵਾ ਲੋਕਾਂ ਨੂੰ ਫ਼ੋਨ, ਮੈਸਜ ਅਤੇ ਮੇਲ ਕਰ ਕੇ ਘਰ ਖ਼ਾਲੀ ਕਰਨ ਦੀ ਚਿਤਾਵਨੀ ਦਿਤੀ ਜਾ ਰਹੀ ਹੈ। ਰਾਸ਼ਟਰੀ ਮੌਸਮ ਸਰਵਿਸ ਦਾ ਕਹਿਣਾ ਹੈ ਕਿ ਖੁਸ਼ਕ ਮੌਸਮ ਕਾਰਨ ਓਟਾਹ, ਕੋਲੋਰਾਡੋ , ਨਿਊ ਮੈਕਸੀਕੋ ਅਤੇ ਅਰੀਜ਼ੋਨਾ ਵਿਚ ਅੱਗ ਲੱਗਣ ਦਾ ਖ਼ਤਰਾ ਹੈ ਅਤੇ ਇਥੇ ਰੈੱਡ ਫ਼ਲੈਗ ਚਿਤਾਵਨੀ ਦਿਤੀ ਗਈ ਹੈ। 
ਜ਼ਿਕਰਯੋਗ ਹੈ ਕਿ 2017 'ਚ ਜੰਗਲੀ ਅੱਗ ਕਾਰਨ ਅਮਰੀਕਾ ਦੀ ਲਗਭਗ 10 ਮਿਲੀਅਨ ਏਕੜ (4 ਮਿਲੀਅਨ ਹੈਕਟੇਅਰ) ਜ਼ਮੀਨ ਸੜ ਕੇ ਸਵਾਹ ਹੋ ਗਈ ਸੀ। (ਏਜੰਸੀ)