ਸ਼ਖਸ ਨੇ ਖਰੀਦੀ BMW, ਪਰ ਪੈਟਰੋਲ ਪਵਾਉਣ ਲਈ ਕਰਦਾ ਸੀ ਮੁਰਗੀਆਂ ਦੀ ਚੋਰੀ
ਤੁਸੀਂ ਉਹ ਕਹਾਵਤ ਤਾਂ ਸੁਣੀ ਹੋਵੇਗੀ ਕਿ ਸ਼ੌਕ ਵੱਡੀ ਚੀਜ ਹੈ, ਸ਼ੌਕ ਵਿਚ ਇਨਸਾਨ ਕੀ ਕੁਝ ਨਹੀਂ ਕਰ ਸਕਦਾ ਹੈ।
ਬੀਜਿੰਗ : ਤੁਸੀਂ ਉਹ ਕਹਾਵਤ ਤਾਂ ਸੁਣੀ ਹੋਵੇਗੀ ਕਿ ਸ਼ੌਕ ਵੱਡੀ ਚੀਜ ਹੈ, ਸ਼ੌਕ ਵਿਚ ਇਨਸਾਨ ਕੀ ਕੁਝ ਨਹੀਂ ਕਰ ਸਕਦਾ ਹੈ। ਇਨੀਂ ਦਿਨੀਂ ਚੀਨ ਵਿਚ ਵੀ ਇੱਕ ਅਜਿਹਾ ਹੀ ਸ਼ੌਕ ਦਾ ਵਾਕਾ ਦੇਖਣ ਨੂੰ ਮਿਲਿਆ ਹੈ, ਜਿਸਦੀ ਚਰਚਾ ਚਾਰੋਂ ਪਾਸੇ ਹੋ ਰਹੀ ਹੈ। ਚੀਨ ਦੇ ਇੱਕ ਅਮੀਰ ਕਿਸਾਨ ਨੇ ਸ਼ੌਕ - ਸ਼ੌਕ ਵਿਚ 2 ਕਰੋੜ ਦੀ BMW ਖਰੀਦ ਲਈ, ਕੁਝ ਦਿਨਾਂ ਤੱਕ ਉਸਨੂੰ ਖੂਬ ਮਜ਼ਾ ਆਇਆ। ਫਿਰ ਕਾਰ ਵਿਚ ਪੈਟਰੋਲ ਪਵਾ - ਪਵਾ ਕੇ ਉਸਦੀ ਹਾਲਤ ਖ਼ਰਾਬ ਹੋ ਗਈ।
ਸ਼ੌਕ ਨੂੰ ਪੂਰਾ ਕਰਨ ਅਤੇ BMW ਦੇ ਸਟੇਟਸ ਨੂੰ ਬਰਕਰਾਰ ਰੱਖਣ ਲਈ ਸ਼ਖਸ ਨੇ ਲੋਕਾਂ ਦੇ ਘਰਾਂ ਤੋਂ ਮੁਰਗੀਆਂ ਅਤੇ ਬੱਤਖਾਂ ਚੋਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਖਬਰਾਂ ਦੇ ਮੁਤਾਬਕ, ਸ਼ਖਸ ਲੋਕਾਂ ਦੇ ਘਰਾਂ ਤੋਂ ਬੱਤਖਾਂ ਅਤੇ ਮੁਰਗੀਆਂ ਦੀ ਚੋਰੀ ਕਰਕੇ ਉਸਨੂੰ ਬਾਜ਼ਾਰ ਵਿਚ ਵੇਚਦਾ ਸੀ ਅਤੇ ਉਨ੍ਹਾਂ ਪੈਸਿਆਂ ਨਾਲ ਗੱਡੀ ਵਿੱਚ ਪੈਟਰੋਲ ਭਰਵਾਉਣ ਦਾ ਕੰਮ ਕਰਦਾ ਸੀ। ਇਹ ਸ਼ਖਸ ਪੰਛੀਆਂ ਦੀ ਚੋਰੀ ਅਪ੍ਰੈਲ ਮਹੀਨੇ ਤੋਂ ਕਰ ਰਿਹਾ ਸੀ।
ਕਿਸਾਨ ਦੁਆਰਾ ਲਗਾਤਾਰ ਮੁਰਗੀਆਂ ਚੋਰੀ ਕਰਨ ਦੇ ਕਾਰਨ ਪਿੰਡ ਦੇ ਲੋਕ ਪ੍ਰੇਸ਼ਾਨ ਹੋ ਗਏ ਅਤੇ ਉਨ੍ਹਾਂ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਪੁਲਿਸ ਨੇ ਆਪਣੀ ਛਾਣਬੀਣ ਵਿਚ ਪਾਇਆ ਕਿ ਇੱਕ ਸ਼ਖਸ ਹੀ ਮੁਰਗੀਆਂ ਦੀ ਚੋਰੀ ਕਰ ਰਿਹਾ ਹੈ। ਫੜੇ ਜਾਣ 'ਤੇ ਸ਼ਖਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਪੁਲਿਸ ਨੂੰ ਕਿਹਾ ਕਿ ਉਸਨੇ ਇਹ ਜੁਰਮ ਆਪਣੀ ‘ਤਿਹਾਈ’ ਬੀਐਮਡਬਲਿਊ ਲਈ ਪੈਟਰੋਲ ਖਰੀਦਣ ਦੀ ਖਾਤਰ ਕੀਤਾ ਸੀ।