ਅਮਰੀਕਾ 'ਚ ਸਮਲਿੰਗੀਆਂ ਦੀ ਪ੍ਰੇਡ ਦੌਰਾਨ ਪੰਜਾਬੀ ਦਾ ਕਾਰਾ, ਪਈਆਂ ਭਾਜੜਾਂ
ਗੰਨ ਨਾਲ ਕਿਸੇ ਸਮਲਿੰਗੀ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪੰਜਾਬੀ
ਅਮਰੀਕਾ- ਅਮਰੀਕਾ ਵਿਚ ਇਕ ਪੰਜਾਬੀ ਨੇ ਸਮਲਿੰਗੀਆਂ ਦੀ ਪ੍ਰੇਡ ਦੌਰਾਨ ਅਜਿਹਾ ਕਾਰਾ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦਰਅਸਲ ਪੰਜਾਬੀ ਮੂਲ ਦੇ ਇਕ 38 ਸਾਲਾ ਵਿਅਕਤੀ ਆਫ਼ਤਾਬ ਸਿੰਘ ਨੇ ਗੇਅ ਪ੍ਰੇਡ ਦੌਰਾਨ ਅਪਣੀ ਬੰਦੂਕ ਕੱਢ ਕੇ ਇਕ ਸਮਲਿੰਗੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਇਸ ਹਰਕਤ ਕਾਰਨ ਉਥੇ ਭਾਜੜ ਮਚ ਗਈ।
ਇਸ ਦੌਰਾਨ ਗੋਲੀ ਚੱਲਣ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ, ਜਿਸ ਤੋਂ ਬਾਅਦ ਲੋਕ ਹੋਰ ਜ਼ਿਆਦਾ ਦਹਿਸ਼ਤ ਵਿਚ ਆ ਗਏ ਪਰ ਪੁਲਿਸ ਨੇ ਗੋਲੀ ਚੱਲਣ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਮਚੀ ਹਫੜਾ-ਦਫੜੀ ਵਿਚ ਕਈਆਂ ਦੇ ਫੱਟੜ ਹੋਣ ਦੀ ਵੀ ਖ਼ਬਰ ਹੈ। ਵੱਡੀ ਗਿਣਤੀ ਵਿਚ ਇਕੱਠੇ ਹੋਏ ਸਮਲਿੰਗੀ ਲੋਕ ਆਪਣੇ ਭਾਈਚਾਰੇ ਦੇ ਹੱਕਾਂ ਦੀ ਰਾਖੀ ਲਈ ਪਰੇਡ ਕੱਢ ਰਹੇ ਸਨ।
ਇਸ ਘਟਨਾ ਦੇ ਸਾਹਮਣੇ ਆਉਂਦਿਆਂ ਹੀ ਪੁਲਿਸ ਨੇ ਆਫ਼ਤਾਬਜੀਤ ਸਿੰਘ ਨੂੰ ਗੰਨ ਸਮੇਤ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਆਫ਼ਤਾਬਜੀਤ ਕੋਲ ਇਸ ਬੰਦੂਕ ਨੂੰ ਰੱਖਣ ਲਈ ਕੋਈ ਅਧਿਕਾਰਤ ਦਸਤਾਵੇਜ਼ ਜਾਂ ਲਾਇਸੰਸ ਵੀ ਮੌਜੂਦ ਨਹੀਂ ਸੀ। ਹੁਣ ਉਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਉਸ ਦੀ ਇਸ ਹਰਕਤ ਲਈ ਅਦਾਲਤ ਕੋਲੋਂ ਸਜ਼ਾ ਦੀ ਮੰਗ ਕੀਤੀ ਜਾਵੇਗੀ।