ਕੋਰੋਨਾ ਨਾਲ ਡੀ.ਐਮ.ਕੇ ਦੇ ਵਿਧਾਇਕ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤਾਮਿਲਨਾਡੂ 'ਚ ਡੀ.ਐਮ.ਕੇ ਦੇ ਵਿਧਾਇਕ ਜੇ ਅਣਬਝਗਨ ਦੀ ਅੱਜ ਚੇਨਈ ਦੇ ਇਕ ਨਿੱਜੀ ਹਸਪਤਾਲ 'ਚ ਮੌਤ ਹੋ ਗਈ। ਦਰਅਸਲ ਉਹ ਕੋਰੋਨਾ ਵਾਇਰਸ ਤੋਂ ਪੀੜਤ ਸਨ।

DMK MLA dies with corona

ਚੈਨਈ, 10 ਜੂਨ: ਤਾਮਿਲਨਾਡੂ 'ਚ ਡੀ.ਐਮ.ਕੇ ਦੇ ਵਿਧਾਇਕ ਜੇ ਅਣਬਝਗਨ ਦੀ ਅੱਜ ਚੇਨਈ ਦੇ ਇਕ ਨਿੱਜੀ ਹਸਪਤਾਲ 'ਚ ਮੌਤ ਹੋ ਗਈ। ਦਰਅਸਲ ਉਹ ਕੋਰੋਨਾ ਵਾਇਰਸ ਤੋਂ ਪੀੜਤ ਸਨ। ਅੱਜ ਉਨ੍ਹਾਂ ਦਾ ਜਨਮ ਦਿਨ ਵੀ ਸੀ। ਪਾਰਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ 62 ਸਾਲਾ ਅਣਬਝਗਨ ਦਾ ਨਿੱਜੀ ਹਸਪਤਾਲ ਡਾ. ਰੇਲਾ ਇੰਸਟੀਚਿਊਟ 'ਚ ਇਲਾਜ ਚੱਲ ਰਿਹਾ ਸੀ। ਮਾਹਿਰ ਡਾਕਟਰਾਂ ਨੇ ਅਪਣੇ ਬਿਆਨ 'ਚ ਕਿਹਾ ਕਿ ਉਨ੍ਹਾਂ ਦੀ ਹਾਲਤ ਵਿਗੜ ਗਈ ਸੀ ਜਿਸ ਕਰ ਕੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰਖਣਾ ਪਿਆ ਸੀ। ਬਾਅਦ 'ਚ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋਇਆ ਤਾਂ ਉਨ੍ਹਾਂ ਨੂੰ ਹੌਲੀ-ਹੌਲੀ ਵੈਂਟੀਲੇਟਰ ਤੋਂ ਹਟਾ ਦਿਤਾ ਗਿਆ। 8 ਜੂਨ ਨੂੰ ਉਨ੍ਹਾਂ ਦੀ ਹਾਲਤ ਹੌਲੀ-ਹੌਲੀ ਵਿਗੜਦੀ ਗਈ। ਮੈਡੀਕਲ ਬੁਲੇਟਿਨ ਮੁਤਾਬਕ ਉਹ ਕ੍ਰੋਨਿਕ ਕਿਡਨੀ ਦੀ ਬਿਮਾਰੀ ਤੋਂ ਪੀੜਤ ਸਨ।  (ਏਜੰਸੀ)