ਬਰਤਾਨੀਆ ’ਚ ਭਾਰਤੀ ਮੂਲ ਦੇ ਕੁਲਵੀਰ ਸਿੰਘ ਨੂੰ ‘ਪੀਅਰ’ ਦੀ ਉਪਾਧੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੂਚੀ ਨੂੰ ਜੌਨਸਨ ਦੇ ਸੰਸਦ ਵਜੋਂ ਅਸਤੀਫ਼ਾ ਦੇਣ ਤੋਂ ਕੁਝ ਘੰਟੇ ਪਹਿਲਾਂ ਇਸ ਨੂੰ ਪ੍ਰਕਾਸ਼ਿਤ ਕੀਤਾ ਗਿਆ

Kulveer Singh Ranger

ਲੰਦਨ: ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਚਿਰਉਡੀਕਵੀਂ ਪੀਅਰੇਜ ਸੂਚੀ ’ਚ ਭਾਰਤੀ ਮੂਲ ਦੇ ਸਾਬਕਾ ਆਵਾਜਾਈ ਨਿਰਦੇਸ਼ਕ ਕੁਲਵੀਰ ਸਿੰਘ ਰੇਂਜਰ ਨੂੰ ਸ਼ਾਮਲ ਕੀਤਾ ਗਿਆ ਹੈ।

ਜੌਨਸਨ ਦੇ ਸੰਸਦ ਵਜੋਂ ਅਸਤੀਫ਼ਾ ਦੇਣ ਤੋਂ ਕੁਝ ਘੰਟੇ ਪਹਿਲਾਂ ਇਸ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। 

ਜੌਨਸਨ ਦੀ ਸਨਮਾਨ ਸੂਚੀ ਪ੍ਰਧਾਨ ਮੰਤਰੀ ਦੇ ਰੂਪ ’ਚ ਅਸਤੀਫ਼ਾ ਦੇਣ ਤੋਂ 9 ਮਹੀਨੇ ਬਾਅਦ ਮਨਜ਼ੂਰ ਹੋਈ ਅਤੇ ਇਸ ’ਚ 38 ਸਨਮਾਨ ਅਤੇ ਸੱਤ ‘ਪੀਅਰੇਜ’ ਸ਼ਾਮਲ ਹਨ। 

ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਆਗੂ ਦੇ ਸ਼ੁਕਰਵਾਰ ਦੇਰ ਰਾਤ ਸੰਸਦ ਮੈਂਬਰ ਦੇ ਰੂਪ ’ਚ ਅਹੁਦਾ ਛੱਡਣ ਤੋਂ ਕੁਝ ਘੰਟੇ ਪਹਿਲਾਂ ਇਸ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। 

ਰੇਂਜਰ ਅਤੇ ਡਾਊਨਿੰਗ ਸਟ੍ਰੀਟ ਦੇ ਸਾਬਕਾ ਚੀਫ਼ ਆਫ਼ ਸਟਾਫ਼ ਡੈਨ ਰੇਸੋਨਫ਼ੀਲਡ ਉਨ੍ਹਾਂ ਲੋਕਾਂ ’ਚ ਸ਼ਾਮਲ ਹਨ ਜੋ ਬ੍ਰਿਟੇਨ ਦੀ ਸੰਸਦ ਦੇ ਹੇਠਲੇ ਸਦਨ ’ਚ ਦਾਖ਼ਲ ਹੋਣਗੇ। 

ਜੌਨਸਨ ਦੇ ਕੁਝ ਕਰੀਬੀ ਸਹਿਯੋਗੀਆਂ - ਜਿਨ੍ਹਾਂ ’ਚ ਸਾਬਕਾ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਅਤੇ ਜੈਕਬ ਰੀਸ-ਮੋਗ ਸ਼ਾਮਲ ਹਨ- ਨੂੰ ਪੀਅਰੇਜ ਅਤੇ ਹੋਰ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਹੈ।