ਕੋਵਿਡ 19 ਦੀ ਸ਼ੁਰੂਆਤ ਬਾਰੇ ਪਤਾ ਲਾਉਣ ਲਈ ਚੀਨ ਜਾਣਗੇ ਡਬਲਿਊ.ਐਚ.ਓ. ਮਾਹਰ
ਵਿਸ਼ਵ ਸਿਹਤ ਸੰਗਠਨ ਦੇ 2 ਮਾਹਰ ਕੋਵਿਡ-19 ਗਲੋਬਲ ਮਹਾਮਾਂਰੀ ਦੀ ਉਤਪੱਤੀ ਦਾ ਪਤਾ ਲਗਾਉਣ ਦੇ ਇਕ ਵੱਡੇ ਅਭਿਆਨ ਦੇ ਤਹਿਤ
ਬੀਜਿੰਗ, 10 ਜੁਲਾਈ : ਵਿਸ਼ਵ ਸਿਹਤ ਸੰਗਠਨ ਦੇ 2 ਮਾਹਰ ਕੋਵਿਡ-19 ਗਲੋਬਲ ਮਹਾਮਾਂਰੀ ਦੀ ਉਤਪੱਤੀ ਦਾ ਪਤਾ ਲਗਾਉਣ ਦੇ ਇਕ ਵੱਡੇ ਅਭਿਆਨ ਦੇ ਤਹਿਤ ਜ਼ਮੀਨੀ ਕੰਮ ਪੂਰਾ ਕਰਣ ਲਈ ਅਗਲੇ 2 ਦਿਨ ਚੀਨ ਦੀ ਰਾਜਧਾਨੀ ਬੀਜਿੰਗ ਵਿਚ ਬਿਤਾਉਣਗੇ। ਸੰਯੁਕਤ ਰਾਸ਼ਟਰ ਨੇ ਇਕ ਬਿਆਨ ਵਿਚ ਕਿਹਾ ਕਿ ਇਕ ਪਸ਼ੂ ਸਿਹਤ ਮਾਹਰ ਅਤੇ ਇਕ ਮਹਾਂਮਾਰੀ ਵਿਗਿਆਨੀ ਅਪਣੀ ਯਾਤਰਾ ਦੌਰਾਨ ਭਵਿੱਖ ਦੇ ਅਭਿਆਨ ਲਈ ਕੰਮ ਕਰਣਗੇ ਜਿਸ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਇਹ ਵਿਸ਼ਾਣੁ ਪਸ਼ੂਆਂ ਤੋਂ ਮਨੁੱਖਾਂ ਤਕ ਕਿਵੇਂ ਫੈਲਿਆ।
ਮਾਹਰਾਂ ਦਾ ਮੰਨਣਾ ਹੈ ਕਿ ਇਹ ਵਿਸ਼ਾਣੁ ਚਮਗਿੱਦੜਾਂ ਤੋਂ ਪੈਦਾ ਹੋਇਆ ਅਤੇ ਫਿਰ ਕਸਤੂਰੀ ਬਿਲਾਵ ਜਾਂ ਪੈਂਗੋਲਿਨ ਵਰਗੇ ਹੋਰ ਸਤਨਧਾਰੀ ਪ੍ਰਾਣੀਆਂ ਵਿਚ ਫੈਲਿਆ ਅਤੇ ਇਸ ਦੇ ਬਾਅਦ ਪਿਛਲੇ ਸਾਲ ਦੇ ਅੰਤ ਵਿਚ ਚੀਨੀ ਸ਼ਹਿਰ ਵੁਹਾਨ ਦੇ ਖਾਦ ਬਾਜ਼ਾਰ ਵਿਚ ਲੋਕਾਂ ਤਕ ਫੈਲਿਆ। ਡਬਲਯੂ.ਐਚ.ਓ. ਦਾ ਅਭਿਆਨ ਰਾਜਨੀਤਕ ਰੂਪ ਤੋਂ ਸੰਵੇਦਨਸ਼ੀਲ ਹੈ ਕਿਉਂਕਿ ਉਸ ਨੂੰ ਸਭ ਤੋਂ ਜ਼ਿਆਦਾ ਵਿੱਤ ਪੋਸ਼ਣ ਦੇਣ ਵਾਲੇ ਅਮਰੀਕਾ ਨੇ ਇਸ ਮਹਾਮਾਰੀ ਨਾਲ ਨਜਿੱਠਣ ਵਿਚ ਨਾਕਾਮੀ ਅਤੇ ਚੀਨ ਦੇ ਪ੍ਰਤੀ ਪੱਖਪਾਤ ਦਾ ਇਲਜ਼ਾਮ ਲਗਾ ਕੇ ਉਸ ਦੀ ਫੰਡ ਵਿਚ ਕਟੌਤੀ ਕਰਣ ਦੀ ਧਮਕੀ ਦਿਤੀ ਹੈ।
ਮਈ ਵਿਚ ਵਿਸ਼ਵ ਸਿਹਤ ਮਹਾਸਭਾ ਵਿਚ 120 ਤੋਂ ਜਿਆਦਾ ਦੇਸ਼ਾਂ ਨੇ ਵਿਸ਼ਾਣੁ ਦੀ ਉਤਪੱਤੀ ਦਾ ਪਤਾ ਲਗਾਉਣ ਲਈ ਜਾਂਚ ਦੀ ਮੰਗ ਕੀਤੀ ਸੀ। ਚੀਨ ਨੇ ਜ਼ੋਰ ਦਿੱਤਾ ਸੀ ਕਿ ਡਬਲਯੂ.ਐਚ.ਓ. ਜਾਂਚ ਦੀ ਅਗਵਾਈ ਕਰੇ ਅਤੇ ਇਸ ਦੇ ਲਈ ਮਹਾਮਾਰੀ ਦੇ ਕਾਬੂ ਵਿਚ ਆਉਣ ਤੱਕ ਦਾ ਇੰਤਜ਼ਾਰ ਕਰੇ। (ਪੀਟੀਆਈ)