ਬ੍ਰਿਟੇਨ 'ਚ ਕ੍ਰਿਪਾਨ ਰੱਖਣ ਦੇ ਮਾਮਲੇ 'ਚ ਪੁਲਿਸ ਨੇ ਸਿੱਖ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਕ ਮਾਮਲਾ ਬਰਮਿੰਘਮ 'ਚ ਬੁਲ ਸਟ੍ਰੀਟ ਵਿਖੇ ਸ਼ੁਕਰਵਾਰ ਦਾ ਹੈ, ਜੋ ਸੋਸ਼ਲ ਮੀਡਆ ਦੇ ਕਈ ਮੰਚਾਂ 'ਤੇ ਚਰਚਿਤ ਹੋ ਗਿਆ।

Sikh man detained for carrying kirpan in UK’s Birmingham

ਲੰਡਨ, 10 ਅਗੱਸਤ : ਬ੍ਰਿਟੇਨ 'ਚ ਕ੍ਰਿਪਾਨ ਰੱਖਣ ਕਾਰਨ ਇਕ ਸਿੱਖ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਉਥੇ ਸਿੱਖਾਂ ਨੂੰ ਕਾਨੂੰਨੀ ਤੌਰ 'ਤੇ ਕ੍ਰਿਪਾਨ ਧਾਰਨ ਕਰਨ ਦਾ ਅਧਿਕਾਰ ਮਿਲਿਆ ਹੋਇਆ ਹੈ। ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਕ ਮਾਮਲਾ ਬਰਮਿੰਘਮ 'ਚ ਬੁਲ ਸਟ੍ਰੀਟ ਵਿਖੇ ਸ਼ੁਕਰਵਾਰ ਦਾ ਹੈ, ਜੋ ਸੋਸ਼ਲ ਮੀਡਆ ਦੇ ਕਈ ਮੰਚਾਂ 'ਤੇ ਚਰਚਿਤ ਹੋ ਗਿਆ।

 'ਮੈਟਰੋ' ਦੀ ਖ਼ਬਰ ਮੁਤਾਬਕ ਸਿੱਖ ਵਿਅਕਤੀ ਨੇ ਪੁਲਿਸ ਅਧਿਕਾਰੀ ਨੂੰ ਕਿਹਾ, ''ਮੈਂ ਇਕ ਸਿੱਖ ਹਾਂ। ਮੈਂ ਚਾਹਾਂ ਤਾਂ ਇਸ ਨੂੰ (ਕ੍ਰਿਪਾਨ) ਅਪਣੇ ਕੋਲ ਰੱਖ ਸਕਦਾ ਹਾਂ।'' ਪਰ ਅਧਿਕਾਰੀ ਨੇ ਉਸ 'ਤੇ ਹਮਲਾਵਰ ਹੋਣ ਦਾ ਦੋਸ਼ ਲਾਉਂਦੇ ਹੋਏ ਹੋਰ ਅਧਿਕਾਰੀਆਂ ਨੂੰ ਉਥੇ ਬੁਲਾ ਲਿਆ। ਬ੍ਰਿਟਿਸ਼-ਪੰਜਾਬੀ ਫ਼ੇਸਬੁਕ ਗਰੁਪ 'ਤੇ ਘਟਨਾ ਦੀ ਜਾਣਕਾਰੀ ਪੋਸਟ ਹੋਣ ਤੋਂ ਬਾਅਦ 'ਬ੍ਰਿਟਿਸ਼ ਸਿੱਖ ਕੌਂਸਲ' ਨੇ ਇਸ ਘਟਨਾ ਦੀ ਨਿੰਦਾ ਕੀਤੀ।

ਸਮੂਹ ਨੇ ਕਿਹਾ ਕਿ ਜੇਕਰ ਉਹ ਸਿੱਖ ਸੀ ਤਾਂ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ ਸੀ।  ਖ਼ਬਰ ਮੁਤਾਬਕ ਕਾਨੂੰਨ ਦੀ ਜਾਣਕਾਰੀ ਨਾ ਹੋਣ ਨੂੰ ਲੈ ਕੇ ਪੁਲਿਸ ਦੀ ਵੀ ਨਿਖੇਧੀ ਕੀਤੀ ਜਾ ਰਹੀ ਹੈ। ਉਥੇ ਹੀ ਵੈਸਟ ਮਿਡਲੈਂਡ ਪੁਲਿਸ ਦੇ ਇਕ ਬੁਲਾਰੇ ਨੇ ਕਿਹਾ, ''ਬਰਮਿੰਘਮ 'ਚ ਗਸ਼ਤ ਕਰ ਰਹੀ ਪੁਲਿਸ ਨੇ ਹਮਲਾਵਰ ਤਰੀਕੇ ਨਾਲ ਪੇਸ਼ ਆ ਰਹੇ ਇਕ ਵਿਅਕਤੀ ਨਾਲ ਗੱਲ ਕੀਤੀ। ਉਸ ਨੂੰ ਸਹੀ ਤਰੀਕੇ ਨਾਲ ਪੇਸ਼ ਆਉਣ ਲਈ ਕਿਹਾ ਗਿਆ ਤੇ ਇਸ ਤੋਂ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਗਈ।''