ਪਾਕਿਸਤਾਨ ਵਿਚ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ 28 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਲਾਵਰੀ ਸੁਰੰਗ ਵਿਚ ਕੰਮ ਕਰਨ ਵਾਲੇ ਚੀਨੀ ਇੰਜੀਨੀਅਰਾਂ ਦੀ ਕਾਲੋਨੀ ਹੜ੍ਹ ਵਿਚ ਡੁੱਬੀ

Monsoon rains inundate Pakistan, cause 28 deaths

ਕਰਾਚੀ / ਪੇਸ਼ਾਵਰ : ਉਤਰ ਪਛਮੀ ਪਾਕਿਸਤਾਨ ਵਿਚ ਮੌਨਸੂਨ ਦੀ ਬਾਰਸ਼ ਤੋਂ ਬਾਅਦ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਘਟਨਾਵਾਂ ਵਿਚ ਔਰਤਾਂ ਅਤੇ ਬੱਚਿਆਂ ਸਮੇਤ 28 ਲੋਕਾਂ ਦੀ ਮੌਤ ਹੋ ਗਈ ਹੈ। ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀਡੀਐਮਏ) ਦੇ ਇਕ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਖੈਬਰ ਪਖਤੂਨਖਵਾ ਦੇ ਵੱਖ-ਵੱਖ ਇਲਾਕਿਆਂ ਵਿਚ ਆਏ ਹੜ੍ਹ, ਜ਼ਮੀਨ ਖਿਸਕਣ ਅਤੇ ਮੀਂਹ ਨਾਲ ਹੋਣ ਵਾਲੀਆਂ ਘਟਨਾਵਾਂ ਵਿਚ ਘੱਟੋ ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 22 ਹੋਰ ਜ਼ਖਮੀ ਹੋ ਗਏ ਹਨ। 

ਉਨ੍ਹਾਂ ਦਸਿਆ ਕਿ ਤਿੰਨ ਮੌਤਾਂ ਬਾਜੌਰ ਅਤੇ ਸਵਾਤ ਜ਼ਿਲ੍ਹਿਆਂ ਵਿਚ ਹੋਈਆਂ। ਨਿਚਲਾ ਦੀਰ, ਬੂਨਰ, ਮਾਲਾਕਾਂਡ, ਸ਼ਾਂਗਲਾ, ਔਰਕਜਈ ਅਤੇ ਟੌਡਘਰ ਜ਼ਿਲ੍ਹਿਆਂ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ। ਇਨ੍ਹਾਂ ਵਿਚ ਦੋ ਔਰਤਾਂ ਅਤੇ ਦੋ ਬੱਚੇ ਸ਼ਾਮਲ ਹਨ। ਅਧਿਕਾਰੀਆਂ ਨੇ ਦਸਿਆ ਕਿ ਚਿਤ੍ਰਾਲ ਜ਼ਿਲ੍ਹੇ ਵਿਚ ਲਾਵਰੀ ਸੁਰੰਗ ਵਿਚ ਕੰਮ ਕਰਨ ਵਾਲੇ ਚੀਨੀ ਇੰਜੀਨੀਅਰਾਂ ਦੀ ਕਾਲੋਨੀ ਹੜ੍ਹ ਵਿਚ ਡੁੱਬ ਗਈ। ਹਾਲਾਂਕਿ, ਇੰਜੀਨੀਅਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

ਉਸੇ ਸਮੇਂ, ਕੋਹਿਸਤਾਨ ਜ਼ਿਲ੍ਹੇ ਵਿਚ ਸਿੰਧ ਨਦੀ ਵਿਚ ਵਾਹਨ ਡਿੱਗਣ ਕਾਰਨ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਉਹ ਸਾਰੇ ਗਿਲਗਿਤ ਤੋਂ ਨਿਚਲੇ ਦੀਰ ਜ਼ਿਲ੍ਹੇ ਜਾ ਰਹੇ ਸਨ। ਇਹ ਹਾਦਸਾ ਚਾਂਜਲ ਖੇਤਰ ਵਿਚ ਵਾਪਰਿਆ। ਇਕ ਅਧਿਕਾਰੀ ਨੇ ਦਸਿਆ ਕਿ ਕਰਾਚੀ ਵਿਚ ਸਨਿਚਰਵਾਰ ਰਾਤ ਤੋਂ ਚੱਲੀ ਤੇਜ਼ ਬਾਰਸ਼ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ ਕਾਫੀ ਨੁਕਸਾਨ ਹੋਇਆ ਹੈ। ਪਾਕਿਸਤਾਨ ਮੌਸਮ ਵਿਭਾਗ ਦੇ ਅਨੁਸਾਰ ਕਰਾਚੀ ਵਿਚ ਹੁਣ ਤਕ 150 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ ਅਤੇ ਐਤਵਾਰ ਰਾਤ ਨੂੰ ਹੋਰ ਬਾਰਸ਼ ਹੋਣ ਦੀ ਸੰਭਾਵਨਾ ਹੈ।