Canadian ਦੇ ਬੀਚ ’ਤੇ ਸਾਬਣ ਨਾਲ ਨਹਾਉਂਦੇ ਦੇਖੇ ਗਏ ਚਾਰ ਭਾਰਤੀ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਚੁੱਕੇ ਸਵਾਲ

Four Indians seen bathing with soap on a Canadian beach?

Canadian beach News : ਕੈਨੇਡਾ ਦੀ ਇੱਕ ਸਾਫ਼ ਸੁਥਰੀ ਬੀਚ ’ਤੇ ਚਾਰ ਲੋਕਾਂ ਦੇ ਨਹਾਉਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ’ਚ ਇਹ ਲੋਕ ਖੁੱਲ੍ਹੇਆਮ ਸਾਬਣ ਅਤੇ ਸ਼ੈਂਪੂ ਨਾਲ ਨਹਾਉਂਦੇ ਹੋਏ ਦਿਖਾਈ ਦੇ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨਹਾਉਣ ਵਾਲੇ ਵਿਅਕਤੀ ਭਾਰਤੀ ਮੂਲ ਦੇ ਹਨ। ਜਦਕਿ ਇਸਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ। ਇਹ ਵੀਡੀਓ ਇੱਕ ਸਥਾਨਕ ਵਿਅਕਤੀ ਵੱਲੋਂ ਰਿਕਾਰਡ ਕੀਤਾ ਗਿਆ ਸੀ, ਜਿਸ ਨੂੰ ਉਸ ਨੇ ਇੰਟਰਨੈਟ ’ਤੇ ਅਪਲੋਡ ਕਰ ਦਿੱਤਾ ਅਤੇ ਇਹ ਸ਼ੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਿਆ।


ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ। ਇੱਕ ਯੂਜ਼ਰ ਨੇ ਲਿਖਿਆ ਸਾਡੇ ਦੇਸ਼ ਦਾ ਪਾਣੀ ਤੁਹਾਡਾ ਬਾਥਟਬ ਨਹੀਂ ਹੈ। ਅਜਿਹੇ ਲੋਕਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਇੱਕ ਹੋਰ ਨੇ ਕਿਹਾ, ਕੁਦਰਤੀ ਪਾਣੀ ਦੇ ਸਰੋਤਾਂ ਵਿੱਚ ਸਾਬਣ ਦੀ ਵਰਤੋਂ ਨਾ ਸਿਰਫ਼ ਕਾਨੂੰਨ ਦੇ ਵਿਰੁੱਧ ਹੈ ਬਲਕਿ ਇਹ ਵਾਤਾਵਰਣ ਲਈ ਵੀ ਖ਼ਤਰਨਾਕ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਚਰਚਾ ਦਾ ਕੇਂਦਰ ਸਿਰਫ਼ ਵਾਤਾਵਰਣ ਨੂੰ ਹੋਣ ਵਾਲਾ ਨੁਕਸਾਨ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਦੀ ਨਸਲੀ ਪਛਾਣ।


ਵਾਤਾਵਰਣ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਸਾਬਣ ਅਤੇ ਡਿਟਰਜੈਂਟ ਦੇ ਰਸਾਇਣ ਸਮੁੰਦਰ, ਝੀਲ ਜਾਂ ਨਦੀ ਵਿੱਚ ਘੁਲ ਜਾਂਦੇ ਹਨ ਤਾਂ ਪਾਣੀ ਦਾ  ਪੀਐਚ ਪੱਧਰ ਬਦਲ ਜਾਂਦਾ ਹੈ। ਇਸਦਾ ਸਿੱਧਾ ਅਸਰ ਜਲਜੀਵਨ ’ਤੇ ਪੈਂਦਾ ਹੈ। ਜਿਸ ਨਾਲ ਪੌਦਿਆਂ ਅਤੇ ਮੱਛੀਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਜਾਂਦੀ ਹੈ। 
ਇਸ ਘਟਨਾ ਨੇ ਇੱਕ ਵਾਰ ਫਿਰ ਵਾਤਾਵਰਣ ਸੁਰੱਖਿਆ ਦੇ ਨਿਯਮਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਨ ਕਿ ਅਜਿਹੇ ਮਾਮਲਿਆਂ ਵਿੱਚ ਨਾ ਸਿਰਫ਼ ਭਾਰੀ ਜੁਰਮਾਨੇ ਲਗਾਏ ਜਾਣ, ਸਗੋਂ ਨਿਗਰਾਨੀ ਵੀ ਵਧਾਈ ਜਾਵੇ ਤਾਂ ਜੋ ਕੁਦਰਤੀ ਸੁੰਦਰਤਾ ਨੂੰ ਬਚਾਇਆ ਜਾ ਸਕੇ।