India Pakistan War: ਕੀ ਮੁੜ ਜੰਗ ਵੱਲ ਵਧ ਰਹੇ ਹਨ ਭਾਰਤ ਅਤੇ ਪਾਕਿਸਤਾਨ? ਜਾਣੋ ਕਿਉਂ ਉੱਠ ਰਿਹਾ ਇਹ ਸਵਾਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

India Pakistan War: ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਪਰਮਾਣੂ ਹਮਲੇ ਦੀ ਧਮਕੀ

India Pakistan War News in punjabi

India Pakistan War News in punjabi : 2025 ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ; ਘੱਟੋ-ਘੱਟ, 26 ਲੋਕਾਂ ਦੇ ਪਰਿਵਾਰ, ਜਿਨ੍ਹਾਂ ਨੇ ਸਭ ਤੋਂ ਭਿਆਨਕ ਪਹਿਲਗਾਮ ਹਮਲੇ ਵਿੱਚ ਆਪਣੀਆਂ ਜਾਨਾਂ ਗੁਆ ਦਿੱਤੀਆਂ, ਉਹ ਉਸ ਕਾਲੇ ਦਿਨ ਨੂੰ ਕਦੇ ਨਹੀਂ ਭੁੱਲਣਗੇ। 22 ਅਪ੍ਰੈਲ ਨੂੰ, ਕੁਝ ਅਤਿਵਾਦੀ ਭਾਰਤੀ ਫ਼ੌਜ ਦੀਆਂ ਵਰਦੀਆਂ ਪਹਿਨ ਕੇ, ਹੱਥਾਂ ਵਿੱਚ ਰਾਈਫਲਾਂ ਫੜ ਕੇ ਬੈਸਰਨ ਘਾਟੀ ਵਿੱਚ ਦਾਖ਼ਲ ਹੋਏ ਤੇ ਉਥੇ ਛੁੱਟੀਆਂ ਜਾਂ ਹਨੀਮੂਨ ਮਨਾਉਣ ਗਏ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ।

ਇਸ ਅਤਿਵਾਦੀ ਹਮਲੇ ਵਿਚ 26 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ, ਉਹ ਸਾਰੇ ਮਰਦ ਸਨ, ਜ਼ਿਆਦਾਤਰ ਵਿਆਹੇ ਹੋਏ ਸਨ। ਅਤਿਵਾਦੀਆਂ ਨੇ ਔਰਤਾਂ ਦਾ ਸਵਾਗ  ਉਜਾੜ ਦਿੱਤਾ । ਜਵਾਬੀ ਕਾਰਵਾਈ ਵਿੱਚ, ਭਾਰਤ ਨੇ ਬਦਲਾ ਲੈਣ ਲਈ 7 ਮਈ, 2025 ਨੂੰ ਆਪ੍ਰੇਸ਼ਨ ਸਿੰਧੂਰ ਸ਼ੁਰੂ ਕੀਤਾ। ਭਾਰਤ ਨੇ ਪੀਓਕੇ ਅਤੇ ਪਾਕਿਸਤਾਨ ਵਿੱਚ ਸਥਿਤ ਅਤਿਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ।

ਆਪ੍ਰੇਸ਼ਨ ਸਿੰਧੂਰ ਦੌਰਾਨ ਆਤੰਕੀ ਟਿਕਾਣਿਆਂ ਨੂੰ ਤਬਾਹ ਕੀਤੇ ਜਾਣ ਤੋਂ ਬਾਅਦ, ਭਾਰਤ ਵੱਲੋਂ ਪਾਕਿਸਤਾਨ ਨੂੰ ਅੱਗੇ ਨਾ ਵਧਣ ਲਈ ਕਿਹਾ ਗਿਆ ਕਿਉਂਕਿ ਆਪ੍ਰੇਸ਼ਨ ਅਤਿਵਾਦ ਵਿਰੁੱਧ ਸੀ ਅਤੇ ਪਾਕਿਸਤਾਨ ਦੇ ਕਿਸੇ ਵੀ ਫ਼ੌਜੀ ਇਕਾਈ 'ਤੇ ਹਮਲਾ ਨਹੀਂ ਕੀਤਾ ਗਿਆ ਸੀ ਪਰ ਪਾਕਿਸਤਾਨ ਸ਼ਬਦਾਂ ਤੋਂ ਨਹੀਂ ਮੰਨਿਆ ਤੇ ਭਾਰਤ 'ਤੇ ਪੂਰੇ ਜ਼ੋਰ ਨਾਲ ਹਮਲਾ ਕੀਤਾ ਪਰ ਸਾਰੇ ਹਮਲੇ ਵਿਅਰਥ ਗਏ। ਸਿਰਫ਼ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ਵਿੱਚ ਥੋੜੀ ਤਬਾਹੀ ਹੋਈ ਕਿਉਂਕਿ ਉੱਥੋਂ ਬਾਰਡਰ ਨੇੜੇ ਹੈ ਤੇ ਪਾਕਿਸਤਾਨ ਵੱਲੋਂ ਭਾਰੀ ਮਾਤਰਾ ਵਿੱਚ ਗੋਲੀਬਾਰੀ ਕੀਤੀ ਗਈ ਸੀ। ਪੁੰਛ ਤੋਂ ਇਲਾਵਾ ਪਾਕਿਸਤਾਨ ਨੇ ਪੰਜਾਬ, ਰਾਜਸਥਾਨ, ਕਸ਼ਮੀਰ, ਜੰਮੂ, ਚੰਡੀਗੜ੍ਹ ਅਤੇ ਗੁਜਰਾਤ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। 

ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਹੀ ਪਾਕਿਸਤਾਨ ਵੱਲੋਂ ਭਾਰਤ ਨੂੰ ਝਟਕਾ ਦੇਣ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ, ਪਰ ਜਦੋਂ ਭਾਰਤ ਨੇ ਹਮਲਾ ਕੀਤਾ ਤਾਂ ਪਾਕਿਸਤਾਨ ਨੂੰ ਵੱਡੇ ਨੁਕਸਾਨ ਝੱਲਣੇ ਪਏ। ਇਸ ਦੌਰਾਨ ਪਾਕਿਸਤਾਨ ਦੇ ਵੱਡੇ ਹਵਾਈ ਅੱਡੇ ਨੁਕਸਾਨੇ ਗਏ, ਅਤੇ ਕਈ ਅਤਿਵਾਦੀ ਮਾਰੇ ਗਏ। ਹੁਣ, ਸੋਸ਼ਲ ਮੀਡੀਆ 'ਤੇ ਚਰਚਾਵਾਂ ਹਨ ਕਿ ਭਾਰਤ ਅਤੇ ਪਾਕਿਸਤਾਨ ਮੁੜ ਜੰਗ ਵੱਲ ਵਧ ਸਕਦੇ ਹਨ। ਪਰ ਅਜਿਹਾ ਕਿਉਂ, ਆਓ ਜਾਣਦੇ ਹਾਂ। 

ਪਾਕਿਸਤਾਨੀ ਫ਼ੌਜ ਮੁਖੀ ਦੀ ਅਮਰੀਕਾ ਤੋਂ ਭਾਰਤ ਨੂੰ ਧਮਕੀ
ਪਾਕਿਸਤਾਨ ਦੇ ਫ਼ੌਜ ਮੁਖੀ ਅਸੀਮ ਮੁਨੀਰ ਵੱਲੋਂ ਅਮਰੀਕੀ ਧਰਤੀ ਤੋਂ "ਪ੍ਰਮਾਣੂ ਯੁੱਧ" ਦੀ ਖੁੱਲ੍ਹੀ ਧਮਕੀ ਦੇਣ ਤੋਂ ਬਾਅਦ ਅਟਕਲਾਂ ਤੇਜ਼ ਹੋ ਗਈਆਂ। ਫਲੋਰੀਡਾ ਦੇ ਟੈਂਪਾ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਮੁਨੀਰ ਨੇ ਧਮਕੀ ਦਿੱਤੀ ਕਿ ਜੇਕਰ ਪਾਕਿਸਤਾਨ ਨੂੰ ਭਾਰਤ ਨਾਲ ਭਵਿੱਖ ਵਿੱਚ ਜੰਗ ਵਿੱਚ ਹੋਂਦ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ "ਅੱਧੀ ਦੁਨੀਆ" ਨੂੰ ਤਬਾਹ ਕਰ ਦੇਣਗੇ ਪਰ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਧਮਕੀ ਅਮਰੀਕਾ ਦੀ ਧਰਤੀ ਤੋਂ ਆਈ ਹੈ, ਜਿੱਥੇ ਪ੍ਰਧਾਨ ਮੰਤਰੀ ਮੋਦੀ ਦੇ ਦੋਸਤ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰਹਿੰਦੇ ਹਨ।

'ਭਾਰਤ ਦੀ ਅਗਲੀ ਜੰਗ ਸਾਡੀ ਸੋਚ ਨਾਲੋਂ ਵੀ ਨੇੜੇ ਹੋ ਸਕਦੀ ਹੈ'
ਦੂਜੇ ਪਾਸੇ, ਭਾਰਤੀ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਕਿ ਭਾਰਤ ਦੀ ਅਗਲੀ ਜੰਗ ਸਾਡੀ ਸੋਚ ਨਾਲੋਂ ਵੀ ਨੇੜੇ ਹੋ ਸਕਦੀ ਹੈ ਅਤੇ ਇਹ ਇਕੱਲੇ ਫ਼ੌਜ ਵੱਲੋਂ ਨਹੀਂ ਲੜੀ ਜਾਵੇਗੀ। ਉਨ੍ਹਾਂ ਨੇ ਰਾਸ਼ਟਰੀ ਰੱਖਿਆ ਲਈ "ਪੂਰੇ ਰਾਸ਼ਟਰ" ਦੇ ਦ੍ਰਿਸ਼ਟੀਕੋਣ ਦਾ ਸੱਦਾ ਦਿੱਤਾ, ਨਾਗਰਿਕਾਂ ਨੂੰ ਇੱਕਜੁੱਟ ਹੋਣ ਦਾ ਵੀ ਸੁਨੇਹਾ ਦਿੱਤਾ।

ਅਰਬ ਸਾਗਰ ਵਿੱਚ ਸਮਾਨਾਂਤਰ ਅਭਿਆਸ ਕਰਨਗੀਆਂ ਭਾਰਤ, ਪਾਕਿਸਤਾਨ ਦੀਆਂ ਜਲ ਸੈਨਾਵਾਂ 
ਫ਼ੌਜੀ ਗਤੀਵਿਧੀਆਂ ਦੇ ਇੱਕ ਦੁਰਲੱਭ ਪ੍ਰਦਰਸ਼ਨ ਵਜੋਂ, ਭਾਰਤ ਅਤੇ ਪਾਕਿਸਤਾਨ ਦੀਆਂ ਜਲ ਸੈਨਾਵਾਂ ਅਰਬ ਸਾਗਰ ਵਿੱਚ ਵੱਖ-ਵੱਖ ਯੁੱਧ ਅਭਿਆਸ ਕਰਨ ਲਈ ਤਿਆਰ ਹਨ ਤੇ ਇਹ ਅਭਿਆਸ ਕਈ ਦਿਨਾਂ ਤੱਕ ਹੋਣ ਦੀ ਉਮੀਦ ਹੈ। ਜਿੱਥੇ ਦੋਵਾਂ ਧਿਰਾਂ ਨੇ ਆਪਣੀਆਂ ਸਮੁੰਦਰੀ ਸੀਮਾਵਾਂ ਦੇ ਅੰਦਰ ਅਭਿਆਸ ਖੇਤਰਾਂ ਨੂੰ ਚਿੰਨ੍ਹਿਤ ਕਰਨ ਲਈ ਏਅਰਮੈਨ ਨੂੰ ਨੋਟਿਸ (NOTAM) ਜਾਰੀ ਕੀਤਾ ਹੈ, ਭਾਗ ਲੈਣ ਵਾਲੇ ਜੰਗੀ ਜਹਾਜ਼ਾਂ ਦੇ ਵੇਰਵੇ ਅਣਜਾਣ ਹਨ।

ਕੀ PM ਮੋਦੀ ਤੇ ਟਰੰਪ ਦੀ ਦੋਸਤੀ ਖ਼ਤਮ?
ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੀ ਸਨ ਜਿਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ ਕੀਤਾ ਸੀ ਅਤੇ ਉਦੋਂ ਤੋਂ ਉਹ ਲਗਾਤਾਰ ਦੋਵਾਂ ਦੇਸ਼ਾਂ ਵਿਚਕਾਰ ਸੰਭਾਵੀ ਪ੍ਰਮਾਣੂ ਯੁੱਧ ਨੂੰ ਰੋਕਣ ਲਈ ਦਰਮਿਆਨੀ ਭੂਮਿਕਾ ਨਿਭਾਉਣ ਦਾ ਸਿਹਰਾ ਮੰਗ ਰਹੇ ਹਨ। 25 ਤੋਂ ਵੱਧ ਵਾਰ, ਟਰੰਪ ਵੱਲੋਂ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੇ ਸਿਰਫ਼ ਵਪਾਰ ਦੇ ਅਧਾਰ 'ਤੇ ਜੰਗ ਰੁਕਵਾ ਦਿੱਤੀ। ਹਾਲਾਂਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਸਪੱਸ਼ਟ ਕੀਤਾ ਕਿ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਗੁਹਾਰ ਲਗਾਈ ਗਈ ਸੀ। 

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਦੀ ਦੋਸਤੀ 'ਚ ਦਰਾਰ ਵੇਖਣ ਨੂੰ ਮਿਲੀ ਹੈ ਕਿਉਂਕਿ ਡੋਨਾਲਡ ਟਰੰਪ ਨੇ ਪਹਿਲਾਂ ਭਾਰਤ 'ਤੇ 25 ਫ਼ੀਸਦੀ ਟੈਰਿਫ਼ ਲਗਾਇਆ ਅਤੇ ਫਿਰ ਵਾਧੂ ਟੈਰਿਫ ਦੇ ਰੂਪ ਵਿੱਚ 25 ਫ਼ੀਸਦੀ ਹੋਰ ਟੈਰਿਫ ਦਾ ਐਲਾਨ ਕੀਤਾ। ਸਿਰਫ ਟੈਰਿਫ਼ ਲਗਾਉਣਾ ਹੀ ਨਹੀਂ, ਬਲਕਿ ਡੋਨਾਲਡ ਟਰੰਪ ਭਾਰਤ ਲਈ ਕਈ ਗ਼ੈਰ-ਪੱਖੀ ਬਿਆਨ ਵੀ ਜਾਰੀ ਕਰ ਰਹੇ ਹਨ।

ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਮੋਦੀ ਨੇ ਵੀ ਹਾਲ ਹੀ ਵਿੱਚ ਇਹ ਸਪੱਸ਼ਟ ਕੀਤਾ ਸੀ ਕਿ ਉਹ ਕਿਸਾਨਾਂ ਦੇ ਹਿੱਤਾਂ ਨੂੰ ਦਾਅ 'ਤੇ ਨਹੀਂ ਲਗਾਉਣਗੇ ਅਤੇ ਕੋਈ ਵੀ ਵੱਡੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਣਗੇ। ਇਸੇ ਕਰਕੇ ਇਹ ਸਵਾਲ ਉੱਠਦਾ ਹੈ: PM ਮੋਦੀ ਤੇ ਟਰੰਪ ਦੀ ਦੋਸਤੀ ਖ਼ਤਮ ਹੋ ਗਈ ਹੈ?

ਇਹਨਾਂ ਕਾਰਕਾਂ ਕਰਕੇ ਹੀ ਇਹ ਸਵਾਲ ਵੀ ਉੱਠ ਰਿਹਾ ਹੈ: "ਕੀ ਭਾਰਤ ਅਤੇ ਪਾਕਿਸਤਾਨ ਮੁੜ ਯੁੱਧ ਵੱਲ ਵਧ ਰਹੇ ਹਨ?"

  (For more news apart from “India Pakistan War News in punjabi , ” stay tuned to Rozana Spokesman.)