Israel Vs Gaza : ਇਜ਼ਰਾਈਲ ਵਲੋਂ ਗਾਜ਼ਾ ਉੱਪਰ ਭਿਆਨਕ ਹਮਲਾ, 5 ਪੱਤਰਕਾਰ ਮਾਰੇ ਗਏ 

ਏਜੰਸੀ

ਖ਼ਬਰਾਂ, ਕੌਮਾਂਤਰੀ

Israel Vs Gaza : ਰੀਪੋਰਟ 'ਚ ਇਕ ਅਤਿਵਾਦੀ ਦੀ ਮੌਤ ਦਾ ਹੈਰਾਨੀਜਨਕ ਖ਼ੁਲਾਸਾ

Israel Launches Deadly Attack on Gaza, Killed 5 Journalists Latest News in Punjabi 

Israel Launches Deadly Attack on Gaza, Killed 5 Journalists Latest News in Punjabi ਇਜ਼ਰਾਈਲ ਵਲੋਂ ਗਾਜ਼ਾ ਉੱਪਰ ਕੀਤੇ ਗਏ ਹਮਲੇ ਵਿਚ ਪੰਜ ਪੱਤਰਕਾਰ ਮਾਰੇ ਗਏ ਸਨ, ਜਿਨ੍ਹਾਂ ਵਿਚ ਕਤਰ ਦੇ ਮੀਡੀਆ ਹਾਊਸ ਅਲ ਜਜ਼ੀਰਾ ਦੇ ਅਨਸ ਅਲ-ਸ਼ਰੀਫ ਵੀ ਸ਼ਾਮਲ ਸਨ। ਗਾਜ਼ਾ ਸ਼ਹਿਰ ਵਿਚ ਅਲ-ਸ਼ਿਫਾ ਹਸਪਤਾਲ ਦੇ ਨੇੜੇ ਪੱਤਰਕਾਰਾਂ ਲਈ ਬਣਾਏ ਇਕ ਤੰਬੂ 'ਤੇ ਇਜ਼ਰਾਈਲ ਵਲੋਂ ਕੀਤੇ ਗਏ ਹਮਲੇ ਵਿਚ ਇਹ ਲੋਕ ਮਾਰੇ ਗਏ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਗਾਜ਼ਾ ਸ਼ਹਿਰ ਵਿਚ ਅਲ-ਸ਼ਿਫਾ ਹਸਪਤਾਲ ਦੇ ਮੁੱਖ ਗੇਟ ਦੇ ਬਾਹਰ ਸਥਿਤ ਇਕ ਤੰਬੂ 'ਤੇ ਹੋਏ ਹਮਲੇ ਵਿਚ 7 ਲੋਕਾਂ ਦੀ ਜਾਨ ਚਲੀ ਗਈ। ਇਨ੍ਹਾਂ ਵਿਚ ਅਲ ਜਜ਼ੀਰਾ ਪੱਤਰਕਾਰ ਮੁਹੰਮਦ ਕਰੀਕੇਹ ਅਤੇ ਕੈਮਰਾਮੈਨ ਇਬਰਾਹਿਮ ਜ਼ਾਹਿਰ, ਮੁਹੰਮਦ ਨੌਫਲ ਅਤੇ ਮੋਮੀਨ ਅਲੀਵਾ ਸ਼ਾਮਲ ਹਨ।

ਅਲ ਜਜ਼ੀਰਾ ਨੇ ਇਸ ਹਮਲੇ 'ਤੇ ਕੀ ਕਿਹਾ?
ਇਜ਼ਰਾਈਲੀ ਹਮਲੇ ਬਾਰੇ, ਅਲ ਜਜ਼ੀਰਾ ਦੇ ਅਨਸ ਅਲ-ਸ਼ਰੀਫ ਨੇ ਅਪਣੀ ਆਖ਼ਰੀ ਪੋਸਟ ਵਿਚ ਲਿਖਿਆ, "ਜੇ ਮੇਰੇ ਇਹ ਸ਼ਬਦ ਤੁਹਾਡੇ ਤਕ ਪਹੁੰਚਦੇ ਹਨ, ਤਾਂ ਜਾਣ ਲਉ ਕਿ ਇਜ਼ਰਾਈਲ ਮੈਨੂੰ ਮਾਰਨ ਅਤੇ ਮੇਰੀ ਆਵਾਜ਼ ਨੂੰ ਦਬਾਉਣ ਵਿਚ ਸਫ਼ਲ ਹੋ ਗਿਆ ਹੈ, ਪਰ ਗਾਜ਼ਾ ਨੂੰ ਨਾ ਭੁੱਲਣਾ।" ਅਲ ਜਜ਼ੀਰਾ ਨੇ ਇਕ ਸਥਾਨਕ ਹਸਪਤਾਲ ਦੇ ਮੁਖੀ ਦੇ ਹਵਾਲੇ ਨਾਲ ਕਿਹਾ ਕਿ ਗਾਜ਼ਾ ਸ਼ਹਿਰ ਵਿਚ ਉਨ੍ਹਾਂ ਦੇ ਤੰਬੂ 'ਤੇ ਇਜ਼ਰਾਈਲ ਵਲੋਂ ਕੀਤੇ ਹਮਲੇ ਵਿਚ ਉਨ੍ਹਾਂ ਦੇ 4 ਪੱਤਰਕਾਰ ਮਾਰੇ ਗਏ ਸਨ।

IDF ਨੇ ਅਨਸ ਅਲ-ਸ਼ਰੀਫ ਨੂੰ ਦਸਿਆ ਅੱਤਵਾਦੀ 
ਇੱਥੇ ਹੀ ਦੂਜੇ ਪਾਸੇ ਇਜ਼ਰਾਈਲ ਡਿਫ਼ੈਂਸ ਫ਼ੋਰਸ (IDF) ਨੇ ਅਨਸ ਨੂੰ ਅਤਿਵਾਦੀ ਦਸਿਆ ਹੈ। ਇਜ਼ਰਾਈਲੀ ਫ਼ੌਜ ਦੁਆਰਾ ਕੀਤੀ ਗਈ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਗਿਆ ਹੈ ਕਿ ਹਮਾਸ ਅਤਿਵਾਦੀ ਅਨਸ ਅਲ-ਸ਼ਰੀਫ, ਜੋ ਅਪਣੇ ਆਪ ਨੂੰ ਅਲ ਜਜ਼ੀਰਾ ਦਾ ਪੱਤਰਕਾਰ ਦੱਸਦਾ ਹੈ। ਅਲ-ਸ਼ਰੀਫ ਇਕ ਹਮਾਸ ਅਤਿਵਾਦੀ ਸਮੂਹ ਦਾ ਮੁਖੀ ਸੀ ਅਤੇ ਉਸ ਨੇ ਇਜ਼ਰਾਈਲੀ ਨਾਗਰਿਕਾਂ ਅਤੇ ਆਈ.ਡੀ.ਐਫ਼. ਸੈਨਿਕਾਂ 'ਤੇ ਰਾਕੇਟ ਹਮਲੇ ਕੀਤੇ ਸਨ।

ਆਈ.ਡੀ.ਐਫ਼. ਨੇ ਕਿਹਾ ਕਿ ਗਾਜ਼ਾ ਤੋਂ ਪ੍ਰਾਪਤ ਖ਼ੁਫ਼ੀਆ ਜਾਣਕਾਰੀ ਅਤੇ ਦਸਤਾਵੇਜ਼, ਜਿਸ ਵਿਚ ਰੋਸਟਰ, ਅਤਿਵਾਦੀ ਸਿਖਲਾਈ ਸੂਚੀਆਂ ਅਤੇ ਤਨਖ਼ਾਹ ਰਿਕਾਰਡ ਸ਼ਾਮਲ ਹਨ, ਜੋ ਸਾਬਤ ਕਰਦੇ ਹਨ ਕਿ ਅਨਸ ਅਲ-ਸ਼ਰੀਫ ਅਲ ਜਜ਼ੀਰਾ ਨਾਲ ਜੁੜਿਆ ਇਕ ਹਮਾਸ ਵਰਕਰ ਸੀ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਪ੍ਰੈੱਸ ਬੈਜ ਅਤਿਵਾਦ ਲਈ ਢਾਲ ਨਹੀਂ ਹੈ।

(For more news apart from Israel Launches Deadly Attack on Gaza, Killed 5 Journalists Latest News in Punjabi stay tuned to Rozana Spokesman.)