Turkey Earthquake News: ਤੁਰਕੀ ਦੇ ਪੱਛਮੀ ਸੂਬਿਆਂ ਵਿੱਚ 6.19 ਤੀਬਰਤਾ ਦਾ ਆਇਆ ਭੂਚਾਲ, ਡਰੇ ਲੋਕ ਘਰਾਂ ਵਿਚੋਂ ਨਿਕਲੇ ਬਾਹਰ
Turkey Earthquake News in punjabi: ਕਈ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ
Turkey Earthquake News in punjabi : ਤੁਰਕੀ ਦੇ ਪੱਛਮੀ ਖੇਤਰ ਵਿੱਚ ਐਤਵਾਰ ਨੂੰ 6.19 ਤੀਬਰਤਾ ਦਾ ਭੂਚਾਲ ਆਇਆ। ਇਹ ਜਾਣਕਾਰੀ ਦੇਸ਼ ਦੀ ਆਫ਼ਤ ਪ੍ਰਬੰਧਨ ਏਜੰਸੀ ਏਐਫਏਡੀ ਨੇ ਦਿੱਤੀ। ਏਐਫਏਡੀ ਦੇ ਅਨੁਸਾਰ, ਭੂਚਾਲ ਸ਼ਾਮ 7:53 ਵਜੇ ਬਾਲੀਕੇਸਿਰ ਸੂਬੇ ਵਿੱਚ ਆਇਆ, ਜੋ ਕਿ ਇਸਤਾਂਬੁਲ ਸ਼ਹਿਰ ਦੇ ਨੇੜੇ ਹੈ। ਹਾਲਾਂਕਿ, ਹੁਣ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਸਥਾਨਕ ਮੀਡੀਆ ਦੇ ਅਨੁਸਾਰ, ਭੂਚਾਲ ਦੇ ਝਟਕੇ ਕਈ ਸੂਬਿਆਂ ਵਿੱਚ ਮਹਿਸੂਸ ਕੀਤੇ ਗਏ। ਬਾਲੀਕੇਸਿਰ ਵਿੱਚ ਇੱਕ ਦਰਜਨ ਤੋਂ ਵੱਧ ਘਰਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆ ਰਹੀਆਂ ਹਨ। ਭੂਚਾਲ ਦੇ ਝਟਕੇ ਮਹਿਸੂਸ ਕਰਨ ਤੋਂ ਬਾਅਦ ਡਰੇ ਲੋਕ ਘਰਾਂ ਵਿਚੋਂ ਬਾਹਰ ਆ ਗਏ।
ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲੀਕਾਇਆ ਨੇ X 'ਤੇ ਕਿਹਾ ਕਿ ਏਐਫਏਡੀ ਐਮਰਜੈਂਸੀ ਟੀਮਾਂ ਨੇ ਇਸਤਾਂਬੁਲ ਅਤੇ ਆਲੇ ਦੁਆਲੇ ਦੇ ਸੂਬਿਆਂ ਵਿੱਚ ਨਿਰੀਖਣ ਸ਼ੁਰੂ ਕਰ ਦਿੱਤੇ ਹਨ ਪਰ ਅਜੇ ਤੱਕ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ।
(For more news apart from “Turkey Earthquake News in punjabi , ” stay tuned to Rozana Spokesman.)