Italy News : ਇਟਲੀ 'ਚ ਭਿਆਨਕ ਹਾਦਸੇ ’ਚ 2 ਭਾਰਤੀ ਨੌਜਵਾਨਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Italy News : ਹਾਦਸਾ ਫੋਰਡ ਕਾਰ ਦੇ ਕੰਟਰੋਲ ਤੋਂ ਬਾਹਰ ਹੋ ਜਾਣ ਕਾਰਨ ਵਾਪਰਿਆ 

ਹਾਦਸੇ ਤੋਂ ਬਾਅਦ ਐਬੂਲੈਂਸ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਂਦੀ ਹੋਈ

Italy News :  ਇਟਲੀ ਦੇ ਮੁੱਖ ਰਾਸ਼ਟਰੀ ਮੋਟਰਵੇਅ ਏ 21 ਉਪਰ ਕਿਰਮੋਨਾ ਨੇੜੇ ਬਰੇਸ਼ੀਆ ਵਾਲੇ ਪਾਸੇ ਬੀਤੀ ਰਾਤ ਲਗਭਗ 10.45 ਵਜੇ 3 ਵਾਹਨਾਂ ਦੀ ਜ਼ਬਰਦਸਤ ਟੱਕਰ ’ਚ 2 ਵਿਅਕਤੀਆਂ ਦੀ ਮੌਤ ਅਤੇ 4 ਲੋਕਾਂ ਦੇ ਗੰਭੀਰ ਰੂਪ ’ਚ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ’ਚ ਮਰਨ ਵਾਲੇ 2 ਭਾਰਤੀ ਨੌਜਵਾਨ, ਜਿਨ੍ਹਾਂ ਦੀ ਉਮਰ 20 ਸਾਲ ਤੇ 29 ਸਾਲ ਸੀ, ਪਰ ਅਜੇ ਤੱਕ ਇਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਜਦਕਿ ਹਾਦਸੇ ’ਚ 4 ਲੋਕ ਹੋਰ ਗੰਭੀਰ ਜ਼ਖ਼ਮੀ ਹੋਏ ਹਨ। ਜਿਨ੍ਹਾਂ ’ਚ ਇਕ 20 ਸਾਲ ਭਾਰਤੀ ਸਮੇਤ ਇਕ 57 ਸਾਲ ਵਿਅਕਤੀ ਤੇ 2 ਔਰਤਾਂ 56 ਤੇ 86 ਸਾਲ ਸ਼ਾਮਲ ਹਨ। ਇਸ ਭਿਆਨਕ ਸੜਕ ਹਾਦਸੇ ਕਾਰਨ ਮੋਟਰਵੇਅ ਸਵੇਰੇ 6 ਵਜੇ ਤੱਕ ਬੰਦ ਰਿਹਾ।

ਇਹ ਵੀ ਪੜੋ : Amritsar Airport News : SGPC ਨੇ ਕੀਤਾ ਵੱਡਾ ਉਪਰਾਲਾ, ਹਵਾਈ ਅੱਡੇ ਅੰਦਰ ਵੱਡੀਆਂ LED ਸਕਰੀਨਾਂ ਲਗਵਾਈਆਂ 

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਫੋਰਡ ਕਾਰ (ਜਿਸ ’ਚ 3 ਭਾਰਤੀ ਸਵਾਰ ਸਨ) ਦੇ ਕੰਟਰੋਲ ਤੋਂ ਬਾਹਰ ਹੋ ਜਾਣ ਨਾਲ ਹੋਇਆ ਜਿਹੜੀ ਕਿ ਪਹਿਲਾਂ ਸੱਜੇ ਖੱਬੇ ਘੁੰਮਣ ਲੱਗੀ, ਫਿਰ ਇਕ ਕਾਰ ’ਚ ਵੱਜੀ ਤੇ ਬਾਅਦ ’ਚ ਸਾਹਮਣ੍ਹੇ ਤੋਂ ਆ ਰਹੀ ਤੇਜ ਰਫ਼ਤਾਰ ਕਾਰ ਨਾਲ ਟਕਰਾ ਗਈ, ਜਿਸ ਕਾਰਨ 2 ਭਾਰਤੀਆਂ ਦੀ ਦਰਦਨਾਕ ਮੌਤ ਹੋ ਗਈ ਤੇ ਤੀਜਾ ਇਨ੍ਹਾਂ  ਦਾ ਸਾਥੀ ਗੰਭੀਰ ਜਖ਼ਮੀ ਹੋ ਗਿਆ। ਜਿਸ ਨੂੰ ਰਾਹਤ ਮੁਲਾਜ਼ਮਾਂ ਨੇ ਹੈਲੀਕਾਪਰ ਰਾਹੀਂ ਹਸਤਪਾਲ ਪਹੁੰਚਾਇਆ ਗਿਆ। ਇਸ ਘਟਨਾ ਨਾਲ ਇਲਾਕੇ ’ਚ ਮਾਤਮ ਛਾ ਗਿਆ। ਪੁਲਿਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

(For more news apart from 2 Indian youths died in a terrible accident in Italy News in Punjabi, stay tuned to Rozana Spokesman)