ਹੈਰਿਸ ਨੂੰ ਵਿਸ਼ਵ ਪ੍ਰਸਿੱਧ ਗਾਇਕਾ ਟੇਲਰ ਸਵਿਫਟ ਦਾ ਮਿਲਿਆ ਸਮਰਥਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਟਰੰਪ ਤੇ ਹੈਰਿਸ ਦੀ ਬਹਿਸ ਤੋਂ ਹੋਈ ਪ੍ਰਭਾਵਿਤ

Harris received the support of the world famous singer Taylor Swift

ਵਾਸ਼ਿੰਗਟਨ: ਮਸ਼ਹੂਰ ਗਾਇਕਾ ਟੇਲਰ ਸਵਿਫਟ ਮੰਗਲਵਾਰ ਰਾਤ ਨੂੰ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਵਿਚਕਾਰ ਬਹਿਸ ਖਤਮ ਹੋਣ ਤੋਂ ਬਾਅਦ ਹੈਰਿਸਮ ਸਮਰਥਨ ’ਚ ਸਾਹਮਣੇ ਆਈ ਹੈ।

ਸਵਿਫ਼ਟ ਨੇ ਸੋਸ਼ਲ ਮੀਡੀਆ ਮੰਚ ਇੰਸਟਾਗ੍ਰਾਮ ’ਤੇ ਇਕ ਪੋਸਟ ’ਚ ਕਿਹਾ, ‘‘ਮੈਨੂੰ ਲਗਦਾ ਹੈ ਕਿ ਉਹ ਇਕ ਦ੍ਰਿੜ ਅਤੇ ਪ੍ਰਤਿਭਾਸ਼ਾਲੀ ਨੇਤਾ ਹਨ ਅਤੇ ਮੇਰਾ ਮੰਨਣਾ ਹੈ ਕਿ ਜੇਕਰ ਸਾਨੂੰ ਅਰਾਜਕਤਾ ਦੀ ਬਜਾਏ ਸ਼ਾਂਤੀਪੂਰਵਕ ਅਗਵਾਈ ਦਿਤੀ ਜਾਵੇ ਤਾਂ ਅਸੀਂ ਬਹੁਤ ਕੁੱਝ ਹਾਸਲ ਕਰ ਸਕਦੇ ਹਾਂ।’’

ਸਵਿਫ਼ਟ ਨੇ ਇਕ ਤਸਵੀਰ ਸਾਂਝੀ ਕੀਤੀ ਜਿਸ ’ਚ ਉਸ ਦੇ ਨਾਲ ਇਕ ਬਿੱਲੀ ਵੀ ਹੈ। ਤਸਵੀਰ ’ਤੇ ਸਵਿਫਟ ਨੇ ਲਿਖਿਆ, ‘‘ਬੇਔਲਾਦ ਕੈਟ ਲੇਡੀ।’’ ਦਰਅਸਲ, ਡੋਨਾਲਡ ਟਰੰਪ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੇ.ਡੀ. ਵੈਨਸ ਨੇ ਇਹ ਟਿਪਣੀ ਕੀਤੀ ਸੀ।