ਹੁਣ ਨੇਪਾਲ ਦੇ ਪ੍ਰਧਾਨ ਮੰਤਰੀ ਲਈ ਕੁਲਮਨ ਘਿਸਿੰਗ ਦਾ ਨਾਮ ਆਇਆ ਅੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜੇਨ ਜੀ ਦੀ ਅਗਵਾਈ ਕਰਨ ਵਾਲੇ ਆਗੂਆਂ ਵੱਲੋਂ ਕੁਲਮਨ ਦਾ ਨਾਮ ਕੀਤਾ ਗਿਆ ਪੇਸ਼

Now the name of Kulman Ghisingh has come forward for the Prime Minister of Nepal.

ਕਾਠਮੰਡੂ : ਜੇਨ ਜੀ ਪ੍ਰਦਰਸ਼ਨ ਤੋਂ ਬਾਅਦ ਨੇਪਾਲ ਦੀ ਸਿਆਸਤ ’ਚ ਹਲਚਲ ਜਾਰੀ ਹੈ। ਨੇਪਾਲ ’ਚ ਨਵੀਂ ਸਰਕਾਰ ਕਦੋਂ ਬਣੇਗੀ ਅਤੇ ਉਹ ਕਿਹੋ ਜਿਹੀ ਹੋਵੇਗੀ, ਇਸ ’ਤੇ ਫਿਲਹਾਲ ਸਸਪੈਂਸ ਬਰਕਰਾਰ ਹੈ। ਇਸ ਸਭ ਦੇ ਚਲਦਿਆਂ ਨੇਪਾਲ ’ਚ ਅੰਤ੍ਰਿਮ ਪ੍ਰਧਾਨ ਮੰਤਰੀ ਦੇ ਨਾਮ ’ਤੇ ਨਵਾਂ ਮੋੜ ਸਾਹਮਣੇ ਆਇਆ ਹੈ। ਹੁਣ ਨੇਪਾਲ ’ਚ ਚੀਫ਼ ਜਸਟਿਸ ਰਹੀ ਸੁਸ਼ੀਲਾ ਕਾਰਕੀ ਅੰਤ੍ਰਿਮ ਨਹੀਂ ਹੋਣਗੇ। ਕਿਉਂਕਿ ਉਨ੍ਹਾਂ ਨੇ ਆਪਣਾ ਨਾਮ ਵਾਪਸ ਲੈ ਲਿਆ। ਹੁਣ ਉਨ੍ਹਾਂ ਦੀ ਜਗ੍ਹਾ ਕੁਲਮਨ ਘਿਸਿੰਗ ਦਾ ਨਾਮ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜੇਨ ਜੀ ਨੇ ਹੀ ਕੁਲਮਨ ਘਿਸਿੰਗ ਦਾ ਨਾਮ ਪੇਸ਼ ਕੀਤਾ ਹੈ।

ਜ਼ਿਕਰਯੋਗ ਹੈ ਕਿ ਨੇਪਾਲ ’ਚ ਜੇਨ ਜੀ ਦੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨਾਂ ਨੇ ਸਿਆਸੀ ਤਸਵੀਰ ਨੂੰ ਬਿਲਕੁਲ ਬਦਲ ਦਿੱਤਾ ਹੈ। ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਅਸਤੀਫ਼ੇ ਤੋਂ ਬਾਅਦ ਅੰਤ੍ਰਿਮ ਸਰਕਾਰ ਦੇ ਗਠਨ ’ਤੇ ਚਰਚਾ ਤੇਜ਼ ਹੈ। ਪਰ ਹੁਣ ਇਸ ’ਚ ਇਕ ਵੱਡਾ ਬਦਲਾਅ ਆਇਆ ਹੈ ਸ਼ੁਰੂ ’ਚ ਸਾਬਕਾ ਚੀਫ਼ ਜਸਟਿਸ ਸੁਸ਼ੀਲ ਕਾਰਕੀ ਨੂੰ ਅੰਤ੍ਰਿਮ ਪ੍ਰਧਾਨ ਮੰਤਰੀ ਬਣਾਉਣ ’ਤੇ ਸਹਿਮਤੀ ਬਣਦੀ ਹੋਈ ਨਜ਼ਰ ਆ ਰਹੀ ਪਰ ਹੁਣ ਨੇਪਾਲ ਇਲੈਕ੍ਰਟੀਸਿਟੀ ਅਥਾਰਟੀ ਦੇ ਸਾਬਕਾ ਸੀਈਓ ਕੁਲਮ ਘਿਸਿੰਗ ਦਾ ਨਾਮ ਸਾਹਮਣੇ ਆ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜੇਨ ਜੀ ਪ੍ਰਦਰਸ਼ਨਕਾਰੀਆਂ ਵੱਲੋਂ ਹੀ ਕੁਲਮਨ ਘਿਸਿੰਗ ਦਾ ਨਾਮ ਪੇਸ਼ ਕੀਤਾ ਗਿਆ ਹੈ।