ਸਭ ਤੋਂ ਛੋਟੇ ਏਸ਼ੀਆਈ ਦੇਸ਼ ਤੋਂ ਵੀ ਕਮਜ਼ੋਰ ਭਾਰਤੀ ਪਾਸਪੋਰਟ, ਰੈਕਿੰਗ 'ਚ 81ਵਾਂ ਸਥਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਸਪੋਰਟ ਰੈਕਿੰਗ ਵਿਚ ਜਿਥੇ ਮਾਲਦੀਵ ਨੂੰ 58ਵਾਂ ਰੈਂਕ ਮਿਲਿਆ ਹੈ, ਉਥੇ ਹੀ ਭਾਰਤ ਨੂੰ ਇਸ ਤੋਂ ਕਾਫੀ ਹੇਠਾਂ 81ਵੇਂ ਸਥਾਨ ਤੇ ਸੰਤੋਸ਼ ਕਰਨਾ ਪਿਆ ਹੈ।

Indian passport

ਨਵੀਂ ਦਿੱਲੀ, ( ਪੀਟੀਆਈ ) : ਏਸ਼ੀਆ ਦਾ ਸਭੰ ਤੋਂ ਛੋਟਾ ਦੇਸ਼ ਹੈ ਮਾਲਦੀਵ। ਹਿੰਦ ਮਹਾਸਾਗਰ ਦੇ ਦੀਪ ਵਿਚ ਸਥਿਤ ਇਸ ਦੇਸ਼ ਦੀ ਨਾ ਸਿਰਫ ਅਬਾਦੀ ਘੱਟ ਹੈ ਸਗੋਂ ਖੇਤਰਫਲ ਵੀ ਬਹੁਤ ਘੱਟ ਹੈ। ਪਰ ਇਸ ਦੇਸ਼ ਦਾ ਪਾਸਪੋਰਟ ਭਾਰਤ ਤੋਂ ਵੀ ਮਜ਼ਬੂਤ ਹੈ। ਭਾਰਤ ਦੇ ਪਾਸਪੋਰਟ ਤੇ ਜਿਥੇ ਸਿਰਫ 60 ਦੇਸ਼ਾਂ ਵਿਚ ਬਿਨਾ ਵੀਜ਼ਾ ਦੇ ਜਾਣ ਦੀ ਸੁਵਿਧਾ ਉਪਲਬਧ ਹੈ, ਉਥੇ ਹੀ ਮਾਲਦੀਵ ਵਰਗੇ ਛੋਟੇ ਦੇਸ਼ ਦੇ ਪਾਸਪੋਰਟ ਤੇ ਦੁਨੀਆ ਦੇ 87 ਦੇਸ਼ ਬਿਨਾਂ ਵੀਜ਼ਾ ਤੋ ਲੋਕਾਂ ਨੂੰ ਆਉਣ ਦੀ ਸੁਵਿਧਾ ਦਿੰਦੇ ਹਨ। ਇਸ ਸਹੂਲਤ ਨੂੰ ਵੀਜ਼ਾ ਆਨ ਏਰਾਈਵਲ ਕਿਹਾ ਜਾਂਦਾ ਹੈ।

ਜਿਸਦਾ ਅਰਥ ਇਹ ਹੈ ਕਿ ਤੁਹਾਨੂੰ ਸਬੰਧਤ ਦੇਸ਼ ਦੇ ਲਈ ਉੜਾਨ ਭਰਨ ਵੇਲੇ ਵਖਰੇ ਤੌਰ ਤੇ ਵੀਜ਼ਾ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੁੰਦੀ। ਸਗੋਂ ਉਥੇ ਪਹੁੰਚਣ ਤੇ ਸਬੰਧਤ ਦੇਸ਼ ਵੀਜ਼ਾ ਮੁਹੱਈਆ ਕਰਵਾਉਂਦਾ ਹੈ। ਅਮਰੀਕੀ ਫਰਮ ਹੇਨਲੇ ਵੱਲੋਂ ਜਾਰੀ ਗਲੋਬਲ ਪਾਸਪੋਰਟ ਰੈਕਿੰਗ ਵਿਚ ਜਿਥੇ ਮਾਲਦੀਵ ਨੂੰ 58ਵਾਂ ਰੈਂਕ ਮਿਲਿਆ ਹੈ, ਉਥੇ ਹੀ ਭਾਰਤ ਨੂੰ ਇਸ ਤੋਂ ਕਾਫੀ ਹੇਠਾਂ 81ਵੇਂ ਸਥਾਨ ਤੇ ਸੰਤੋਸ਼ ਕਰਨਾ ਪਿਆ ਹੈ। ਹਾਲਾਂਕਿ ਭਾਰਤੀ ਪਾਸਪੋਰਟ ਦੀ ਰੈਕਿੰਗ ਗੁਆਂਢੀ ਦੇਸ਼ਾਂ ਤੋਂ ਜ਼ਰੂਰ ਮਜ਼ਬੂਤ ਹੈ। ਨਾਲ ਹੀ ਪਿਛਲੇ ਸਾਲ ਦੀ ਤੁਲਨਾ ਵਿਚ ਭਾਰਤੀ ਪਾਸਪੋਰਟ ਦੀ ਰੈਕਿੰਗ ਵਿਚ 6 ਨੰਬਰਾਂ ਦਾ ਵਾਧਾ ਹੋਇਆ ਹੈ।

ਸਾਲ 2017 ਵਿਚ ਭਾਰਤ 87ਵੇਂ ਸਥਾਨ ਤੇ ਸੀ। ਸਾਲ 2018 ਦੀ ਰੈਕਿੰਗ ਹਰ ਸਾਲ ਦੀ ਤਰਾਂ ਅਮਰੀਕੀ ਫਰਮ ਹੇਨਲੇ ਐਂਡ ਪਾਰਟਨਰਸ ਨੇ ਜਾਰੀ ਕੀਤੀ ਹੈ।  ਇਸ ਫਰਮ ਵਲੋਂ ਦੇਖਿਆ ਜਾਂਦਾ ਹੈ ਕਿ ਕਿਸ ਦੇਸ਼ ਦੇ ਪਾਸਪੋਰਟ ਤੇ ਕਿਨੇ ਦੇਸ਼ ਮੁਫਤ ਅਤੇ ਆਸਾਨੀ ਨਾਲ ਵੀਜ਼ਾ ਦਿੰਦੇ ਹਨ। ਉਸਦੇ ਆਧਾਰ ਤੇ ਰੈਕਿੰਗ ਤੈਅ ਕੀਤੀ ਜਾਂਦੀ ਹੈ। ਜਿਸ ਦੇਸ਼ ਦੇ ਪਾਸਪੋਰਟ ਤੇ ਸਭ ਤੋਂ ਵਧ ਦੇਸ਼ ਵੀਜ਼ਾ ਆਨ ਏਰਾਈਵਲ ਦੀ ਸੁਵਿਧਾ ਦਿੰਦੇ ਹਨ, ਉਸ ਦੇਸ਼ ਦਾ ਪਾਸਪੋਰਟ ਸਭ ਤੋਂ ਵਧ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਦਸ ਦਈਏ ਕਿ ਜਾਪਾਨ ਨੂੰ ਨੰਬਰ-1 ਦੀ ਰੈਕਿੰਗ ਹਾਸਲ ਹੋਈ ਹੈ।

ਜਾਪਾਨ ਦੇ ਪਾਸਪੋਰਟ ਤੇ ਦੁਨੀਆ ਦੇ 190 ਦੇਸ਼ ਵੀਜ਼ਾ ਆਨ ਏਰਾਈਵਲ ਦਿੰਦੇ ਹਨ। ਜਦਕਿ ਦੂਜੇ ਸਥਾਨ ਤੇ ਸਿੰਗਾਪੁਰ ਅਤੇ ਤੀਸਰੇ ਸਥਾਨ ਤੇ ਜਰਮਨੀ, ਫਰਾਂਸ ਅਤੇ ਸੰਯੁਕਤ ਕੋਰੀਆ ਹਨ। ਇਨਾਂ ਦੇਸ਼ਾਂ ਦੇ ਪਾਸਪੋਰਟ ਤੇ ਕ੍ਰਮਵਾਰ 189 ਅਤੇ 188 ਦੇਸ਼ ਵੀਜ਼ਾ ਆਨ ਏਰਾਈਵਲ ਦੀ ਸੁਵਿਧਾ ਦਿੰਦੇ ਹਨ। ਇਸੇ ਤਰਾਂ ਚੌਥੇ ਸਥਾਨ ਤੇ ਡੇਨਮਾਰਕ, ਇਟਲੀ, ਸਵੀਡਨ, ਸਪੇਨ (187) ਪੰਜਵੇ ਸਥਾਨ ਤੇ ਨਾਰਵੇ, ਯੂਕੇ, ਆਸਟਰੀਆ, ਲਕਜ਼ਮਬਰਗ, ਨੀਦਰਲੈਂਡ, ਪੁਰਤਗਾਲ ਅਤੇ ਯੂਏਐਸ ਹਨ। ਪੰਜਵੇ ਨੰਬਰ ਦੇ ਇਨਾਂ ਸਾਰੇ ਦੇਸ਼ਾਂ ਦੇ ਪਾਸਪੋਰਟ ਤੇ 173 ਦੇਸ਼ਾਂ ਵਿਚ ਵੀਜ਼ਾ ਆਨ ਏਰਾਈਵਲ ਦੀ ਸੁਵਿਧਾ ਮਿਲਦੀ ਹੈ।

ਭਾਰਤ ਦੀ ਤੁਲਨਾ ਵਿਚ ਚੀਨ ਦਾ ਪਾਸਪੋਰਟ ਮਜ਼ਬੂਤ ਹੈ। ਚੀਨ 71ਵੇਂ ਸਥਾਨ ਤੇ ਹੈ, ਜਦਕਿ ਪਾਕਿਸਤਾਨ (104), ਸ਼੍ਰੀਲੰਕਾ (99) ਅਤੇ ਬੰਗਲਾਦੇਸ਼ 100ਵੇਂ ਨੰਬਰ ਤੇ ਹੈ। ਭਾਰਤੀਆਂ ਨੂੰ ਦੁਨੀਆ ਦੇ 60 ਦੇਸ਼ ਬਿਨਾ ਵੀਜਾ ਦੇ ਆਉਣ ਦੀ ਇਜ਼ਾਜਤ ਦਿੰਦੇ ਹਨ। ਇਨਾ ਵਿਚ ਏਸ਼ੀਆ ਵਿਚ ਭੂਟਾਨ, ਕੰਬੋਡਿਆ, ਇੰਡੋਨੇਸ਼ੀਆ, ਲਾਓਸ, ਮਕਾਓ, ਮਾਲਦੀਵ, ਨੇਪਾਲ, ਸ਼੍ਰੀਲੰਕਾ, ਥਾਈਲੈਂਡ ਹਨ। ਉਥੇ ਅਫਰੀਕਾ ਵਿਚ ਇਥੋਪੀਆ, ਕੇਨਆ ਬੇਨਿਨਾ, ਯੂਰੋਪ ਦੇ ਸਰਬੀਆ, ਯੁਕਰੇਨ, ਟਿਊਨੀਸ਼ੀਆ, ਟੋਗੋ, ਸੋਮਾਲੀਆ ਆਦਿ ਦੇਸ਼, ਅਮਰੀਕੀ ਮਹਾਦੀਪ ਦੇ ਬੋਲਿਵਿਆ, ਏਕਵਾਡੋਰ, ਸੁਰੀਨੇਮ ਜਿਹੇ ਦੇਸ਼ ਬਿਨਾ ਵੀਜ਼ਾ ਦੇ ਆਉਣ ਦੀ ਇਜ਼ਾਜਤ ਦਿੰਦੇ ਹਨ।

ਇਸੇ ਤਰਾ ਮੱਧ ਪੂਰਵ ਦੇ ਦੇਸ਼ਾ ਵਿਚ ਈਰਾਨ, ਜਾਰਡਨ, ਕਤਰ ਅਤੇ ਅਰਮੇਨੀਆ ਵੀ ਭਾਰਤ ਦੇ ਪਾਸਪੋਰਟ ਤੇ ਵੀਜ਼ਾ ਆਨ ਏਰਾਈਵਲ ਦੀ ਸੁਵਿਧਾ ਪ੍ਰਦਾਨ ਕਰਦੇ ਹਨ। ਕੈਰੇਬਿਆਈ ਦੇਸ਼ਾਂ ਦੀ ਗੱਲ ਕਰੀਏ ਤਾਂ ਬ੍ਰਿਜਿਟ ਵਰਜਿਨ ਆਈਸਲੈਂਡ, ਜਮੈਕਾ, ਸੇਂਟ ਲੁਸਿਆ ਜਿਹੇ ਦੇਸ਼ ਇਹ ਸੁਵਿਧਾ ਦਿੰਦੇ ਹਨ। ਦਰਅਸਲ ਵੀਜਾ ਅਜਿਹਾ ਦਸਤਾਵੇਜ਼ ਹੈ, ਜੋ ਕਿਸੀ ਦੇਸ਼ ਵਿਚ ਦਾਖਲ ਹੋਣ ਦੀ ਆਗਿਆ ਦਿੰਦਾ ਹੈ। ਹਰ ਦੇਸ਼ ਵਿਚ ਵੀਜ਼ਾ ਨੂੰ ਲੈ ਕੇ ਵੱਖ-ਵੱਖ ਨਿਯਮ ਹੈ। ਵੀਜ਼ਾ ਆਨ ਏਰਾਈਵਲ ਦੀ ਸੁਵਿਧਾ ਦਾ ਮਤਲਬ ਇਹ ਹੁੰਦਾ ਹੈ ਕਿ ਕਿਸੇ ਦੇਸ਼ ਵਿਚ ਪਹੁੰਚਣ ਤੋਂ ਬਾਅਦ ਵੀਜ਼ਾ ਮਿਲਣਾ।

ਦਰਅਸਲ ਕਿਸੀ ਦੇਸ਼ ਦੇ ਪਾਸਪੋਰਟ ਤੇ ਹੋਰ ਦੇਸ਼ ਵੀਜ਼ਾ ਆਨ ਏਰਾਈਵਲ ਦੀ ਸੁਵਿਧਾ ਦਿੰਦੇ ਹਨ। ਭਾਰਤੀ ਵੀਜ਼ਾ ਤੇ ਦੁਨੀਆ ਦੇ 60 ਦੇਸ਼ ਵੀਜ਼ਾ ਆਨ ਏਰਾਈਵਲ ਦੀ ਸੁਵਿਧਾ ਦਿੰਦੇ ਹਨ। ਮਤਲਬ ਕਿ ਜੇਕਰ ਕੋਈ ਭਾਰਤੀ ਇਨਾ ਦੇਸ਼ਾਂ ਵਿਚ ਘੁੰਮਣ ਜਾਵੇਗਾ ਤਾਂ ਉਸਨੂੰ ਉਥੇ ਜਾਣ ਤੇ ਆਸਾਨੀ ਨਾਲ ਵੀਜ਼ਾ ਮਿਲ ਜਾਵੇਗਾ। ਕੁਝ ਦੇਸ਼ ਮੁਫਤ ਸੁਵਿਧਾ ਦਿੰਦੇ ਹਨ ਤੇ ਕੁਝ ਇਸਦੇ ਲਈ ਫੀਸ ਲੈਂਦੇ ਹਨ। ਹਾਲਾਂਕਿ ਸਰਕਾਰ ਨੇ ਹੁਣ ਵੀਜਾ ਆਨ ਏਰਾਈਵਲ ਦਾ ਨਾਮ ਬਦਲ ਕੇ ਈ-ਟੂਰਿਸਟ ਰੱਖ ਦਿਤਾ ਹੈ।